ਚਾਈਨਾ ਬਾਈਕਾਟ : ਇਨ੍ਹਾਂ 39 ਕੰਪਨੀਆਂ ਨੇ ਵਿਖਾਈ ਹਿੰਮਤ, ਚੀਨ ਨਾਲ ਕਰੋੜਾਂ ਦੀ ਡੀਲ ਕੀਤੀ ਰੱਦ

Saturday, Jun 20, 2020 - 07:00 PM (IST)

ਚਾਈਨਾ ਬਾਈਕਾਟ : ਇਨ੍ਹਾਂ 39 ਕੰਪਨੀਆਂ ਨੇ ਵਿਖਾਈ ਹਿੰਮਤ, ਚੀਨ ਨਾਲ ਕਰੋੜਾਂ ਦੀ ਡੀਲ ਕੀਤੀ ਰੱਦ

ਨਵੀਂ ਦਿੱਲੀ — ਲੱਦਾਖ ਦੀ ਗਲਵਾਨ ਘਾਟੀ 'ਚ ਐਲਏਸੀ 'ਤੇ ਹੋਈ ਹਿੰਸਕ ਝੜਪ ਦਰਮਿਆਨ 20 ਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਚੀਨ ਨੂੰ ਸਬਕ ਸਿਖਾਉਣ ਲਈ ਦੇਸ਼ ਭਰ 'ਚ ਚੀਨੀ ਉਤਪਾਦਾਂ ਦਾ ਬਾਇਕਾਟ ਕਰਨ ਦੀ ਮੁਹਿੰਮ ਤੇਜ਼ ਹੁੰਦੀ ਜਾ ਰਹੀ ਹੈ। ਚੀਨ ਨਾਲ ਵਧਦੇ ਟਕਰਾਅ ਵਿਚਕਾਰ ਭਾਰਤ ਨੇ ਹੁਣ ਚੀਨ ਨੂੰ ਸਬਕ ਸਿਖਾਉਣ ਦੀ ਤਿਆਰੀ ਕਰ ਲਈ ਹੈ। ਖਿਡੌਣੇ ਦੀ ਮਾਰਕੀਟ 'ਤੇ ਦਬਦਬਾ ਬਣਾ ਰਹੇ ਚੀਨ ਦੀ ਕਮਰ ਤੋੜਨ ਲਈ, ਹੁਣ ਭਿਵਾੜੀ ਦੇ ਖੁਸ਼ਖੇੜਾ ਉਦਯੋਗਿਕ ਖੇਤਰ ਸਪੋਰਟਸ ਗੁਡਜ਼ ਜ਼ੋਨ ਵਿਕਸਤ ਕਰਨ ਦੀ ਤਿਆਰੀ ਕਰ ਰਿਹਾ ਹੈ। ਇਸ ਲਈ 39 ਕੰਪਨੀਆਂ ਤਿਆਰੀ ਕਰ ਰਹੀਆਂ ਹਨ। ਇਨ੍ਹਾਂ ਵਿੱਚੋਂ 10 ਕੰਪਨੀਆਂ ਨੇ ਆਪਣੇ ਪਲਾਟ ਵੀ ਅਲਾਟ ਕਰਾ ਲਏ ਹਨ।

ਇਹ ਕੰਪਨੀਆਂ ਲਗਾਉਣਗੀਆਂ ਪਲਾਂਟ

ਹਾਲ ਹੀ ਵਿਚ 'ਰਿਕੋ ਯੂਨਿਟ 2' ਵਲੋਂ ਕੀਤੀ ਗਈ ਨਿਲਾਮੀ ਵਿਚ 10 ਕੰਪਨੀਆਂ ਨੇ ਇੱਥੇ ਆਪਣੇ ਪਲਾਂਟ ਲਗਾਉਣ 'ਚ ਦਿਲਚਸਪੀ ਦਿਖਾਈ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਕੰਪਨੀਆਂ ਦਿੱਲੀ ਅਤੇ ਪੰਜਾਬ ਦੀਆਂ ਹਨ, ਜੋ ਆਪਣੇ ਕਾਰੋਬਾਰ ਨੂੰ ਵਧਾਉਣ ਲਈ ਖੁਸ਼ਖੇੜਾ ਆ ਰਹੀਆਂ ਹਨ। ਇਨ੍ਹਾਂ ਵਿਚ ਜੇਸਕੋ, ਡੰਗ ਟ੍ਰੇਡਿੰਗ, ਪਲੇ ਕ੍ਰਾਫਟ ਟ੍ਰੇਡਰਸ, ਇੰਡੀਆ ਟਵਾਇਸ, ਕਰੀਏਟਿਵ ਕਿਡਜ਼, ਨੀਪੋਨ ਟੁਆਇਸ ਇੰਡਸਟਰੀਜ਼, ਗੁਪਤਾ ਟੁਆਇਸ ਕਾਰਪੋਰੇਸ਼ਨ, ਮਾਮਾ ਮੀਆਂ ਟੁਆਇਸ, ਡੀਐਨਏ ਕ੍ਰਿਏਸ਼ਨ, ਈਐਸਪੀਆਈ ਟੁਆਇਸ ਹਨ।

ਕੰਪਨੀਆਂ ਦੇ ਚੀਨ ਦੇ ਆਰਡਰ ਕੀਤੇ ਕੈਂਸਲ

ਰਿਕੋਹ ਦੀ ਯੂਨਿਟ 2 ਦੇ ਐਸਆਰਐਮ ਵੀ ਕੇ ਜੈਨ ਨੇ ਕਿਹਾ ਕਿ ਦੋ ਭਿਵਾੜੀ ਦੀਆਂ ਕੰਪਨੀਆਂ ਚੀਨ ਨੂੰ ਆਰਥਿਕ ਤੌਰ 'ਤੇ ਨੁਕਸਾਨ ਪਹੁੰਚਾਉਣ ਦੀ ਨੀਤੀ ਦੇ ਹਿੱਸੇ ਵਜੋਂ ਅੱਗੇ ਆਈਆਂ ਹਨ। ਰੇਲਵੇ ਲਈ ਮਸ਼ੀਨਾਂ ਤਿਆਰ ਕਰਨ ਵਾਲੀ ਸ਼੍ਰੀ ਪਾਰਵਤੀ ਮੈਟਲ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਸੁਰੇਂਦਰ ਸਿੰਘ ਚੌਹਾਨ ਅਨੁਸਾਰ ਉਸ ਕੋਲ ਚੀਨ ਤੋਂ ਕਰੀਬ ਦੋ ਕਰੋੜ ਰੁਪਏ ਦਾ ਸਾਮਾਨ ਆਉਂਦਾ ਸੀ। ਇਸ ਨੂੰ ਰੱਦ ਕਰ ਦਿੱਤਾ ਹੈ। ਹੁਣ ਅਸੀਂ ਦੇਸੀ ਸਮਾਨ ਲਵਾਂਗੇ।

ਅਸੀਂ ਖੁਸ਼ਖੇੜਾ ਵਿਚ ਟੁਆਇਜ਼ ਅਤੇ ਸਪੋਰਟਸ ਗੁਡਜ਼ ਜ਼ੋਨ ਦਾ ਵਿਕਾਸ ਕਰ ਰਹੇ ਹਾਂ। ਇਸ 'ਚ 39 ਕੰਪਨੀਆਂ ਲਗਣਗੀਆਂ। ਇਸ ਦੇ ਲਈ 10 ਕੰਪਨੀਆਂ ਨੂੰ ਪਲਾਟ ਵੀ ਅਲਾਟ ਕੀਤੇ ਗਏ ਹਨ। ਇਹ ਇਸ ਕਿਸਮ ਦਾ ਸੂਬੇ ਦਾ ਪਹਿਲਾ ਜ਼ੋਨ ਹੋਵੇਗਾ। ਜੇ ਇਹ ਸਫਲ ਹੁੰਦਾ ਹੈ ਤਾਂ ਨੇੜਲੇ ਜਰਨਲ ਜ਼ੋਨ ਲਈ ਰੱਖੀ ਗਈ ਜ਼ਮੀਨ ਵੀ ਇਸ ਵਿਚ ਸ਼ਾਮਲ ਕੀਤੀ ਜਾਏਗੀ।

ਹੁਣ ਚੀਨ 'ਤੇ ਹੋਵੇਗਾ ਆਰਥਿਕ ਵਾਰ

ਇਕ ਕਾਰੋਬਾਰੀ ਨੇ ਦੱਸਿਆ ਕਿ ਦੇਸ਼ ਵਿਚ ਖਿਡੌਣਿਆਂ ਦਾ ਕਾਰੋਬਾਰ ਲਗਭਗ 8000 ਕਰੋੜ ਰੁਪਏ ਦਾ ਹੈ। ਸਾਡੇ ਦੇਸ਼ ਵਿਚ ਸਿਰਫ 30 ਪ੍ਰਤੀਸ਼ਤ ਚੀਜ਼ਾਂ ਦਾ ਨਿਰਮਾਣ ਹੁੰਦਾ ਹੈ। 50 ਪ੍ਰਤੀਸ਼ਤ ਪੂਰੀ ਤਰ੍ਹਾਂ ਚੀਨ ਦੇ ਖਿਡੌਣਿਆਂ 'ਤੇ ਨਿਰਭਰ ਹਨ। ਬਾਕੀ ਦਾ 20 ਪ੍ਰਤੀਸ਼ਤ ਖਿਡੌਣਾ ਦੂਜੇ ਦੇਸ਼ਾਂ ਤੋਂ ਆਯਾਤ ਹੁੰਦਾ ਹੈ।

ਸਾਡੇ ਦੇਸ਼ ਵਿਚ ਜ਼ਿਆਦਾਤਰ ਖਿਡੌਣਾ ਬਣਾਉਣ ਵਾਲੀਆਂ ਕੰਪਨੀਆਂ ਮਾਈਕਰੋ ਸਕੇਲ ਦੀਆਂ ਹਨ। ਇਹ ਘੱਟ ਮਾਤਰਾ ਵਿਚ ਗੁਣਵੱਤਾ ਵਾਲੇ ਉਤਪਾਦਾਂ ਅਤੇ ਖਿਡੌਣਿਆਂ ਦੇ ਉਤਪਾਦਨ ਕਰਦੀਆਂ ਹਨ। ਭਾਰਤੀ ਕੰਪਨੀਆਂ ਹੁਨਰਮੰਦ ਕਾਮਿਆਂ ਅਤੇ ਕੱਚੇ ਮਾਲ ਦੀ ਸਪਲਾਈ 'ਚ ਦਿੱਕਤ ਆਉਂਦੀ ਹੈ। ਇਸ ਦੇ ਨਾਲ ਹੀ ਖਿਡੌਣੇ ਬਣਾਉਣ ਲਈ ਆਧੁਨਿਕ ਤਕਨਾਲੋਜੀ ਦੀ ਘਾਟ ਵੀ ਹੈ। ਜਿਸ ਕਾਰਨ ਭਾਰਤੀ ਖਿਡੌਣਾ ਚੀਨ ਦੇ ਖਿਡੌਣੇ ਮੁਕਾਬਲੇ ਮਹਿੰਗਾ ਹੁੰਦਾ ਹੈ। ਜੇਕਰ ਸਰਕਾਰ ਇਸ ਵੱਲ ਧਿਆਨ ਦੇਵੇ ਤਾਂ ਅਸੀਂ ਇਸ ਸੈਕਟਰ 'ਚ ਪੂਰੀ ਤਰ੍ਹਾਂ ਆਤਮ ਨਿਰਭਰ ਹੋ ਸਕਦੇ ਹਾਂ।


author

Harinder Kaur

Content Editor

Related News