ਚੀਨ ਤੋਂ ਖਿਡੌਣਿਆਂ ਦੀ ਦਰਾਮਦ ’ਤੇ ਲੱਗੀ ਰੋਕ, ਘਰੇਲੂ ਉਦਯੋਗ ਨੂੰ ਮਿਲ ਰਿਹੈ ਉਤਸ਼ਾਹ

02/17/2021 10:07:21 AM

ਨਵੀਂ ਦਿੱਲੀ (ਅਨਸ)– ਚੀਨ ਤੋਂ ਸਸਤੇ ਖਿਡੌਣਿਆਂ ਦੀ ਦਰਾਮਦ ’ਤੇ ਰੋਕ ਲੱਗਣ ਤੋਂ ਬਾਅਦ ਦੇਸੀ ਖਿਡੌਣਾ ਨਿਰਮਾਤਾ ਘਰੇਲੂ ਮੰਗ ਦੀ ਪੂਰਤੀ ਕਰਨ ਦੇ ਨਾਲ ਬਰਾਮਦ ਵਧਾਉਣ ਦੇ ਵੀ ਬਦਲ ਲੱਭਣ ਲੱਗੇ ਹਨ। ਜਦੋਂ ਕਿ ਕਾਰੋਬਾਰੀ ਇਸ ਮਹੀਨੇ ਦੇ ਅਖੀਰ ’ਚ ਹੋਣ ਜਾ ਰਹੇ ਘਰੇਲੂ ਉਦਯੋਗ ਦੇ ਮਹਾਕੁੰਭ ਵਰਚੁਅਲ ਟੁਆਏ ਫੇਅਰ ਦੀ ਤਿਆਰੀ ’ਚ ਜੁਟੇ ਹਨ। ਇਸ ਮੇਲੇ ’ਚ ਦੇਸ਼ ਦੇ 1,000 ਤੋਂ ਵੱਧ ਖਿਡੌਣਾ ਨਿਰਮਾਤਾ ਹਿੱਸਾ ਲੈ ਰਹੇ ਹਨ, ਜਿਨ੍ਹਾਂ ਨੂੰ ਆਪਣੇ ਪ੍ਰੋਡਕਟ ਨੂੰ ਇਸ ਮੰਚ ਰਾਹੀਂ ਦੁਨੀਆ ਦੇ ਸਾਹਮਣੇ ਪੇਸ਼ ਕਰਨ ਦਾ ਮੌਕਾ ਮਿਲੇਗਾ। ਇਸ ਨਾਲ ਘਰੇਲੂ ਉਦਯੋਗ ਨੂੰ ਉਤਸ਼ਾਹ ਮਿਲ ਰਿਹਾ ਹੈ।

ਇਹ ਵੀ ਪੜ੍ਹੋ: ਰਿਹਾਨਾ ਨੇ ਗਣੇਸ਼ ਦਾ ਲੌਕਿਟ ਪਾ ਕੇ ਸਾਂਝੀ ਕੀਤੀ ਟਾਪਲੈੱਸ ਤਸਵੀਰ, ਭਾਜਪਾ MLA ਨੇ ਕਾਂਗਰਸ ਨੂੰ ਪੁੱਛਿਆ ਇਹ ਸਵਾਲ

ਟੁਆਏ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਧਾਨ ਅਜੇ ਅੱਗਰਵਾਲ ਨੇ ਦੱਸਿਆ ਕਿ ਖਿਡੌਣੇ (ਗੁਣਵੱਤਾ ਕੰਟਰੋਲ) ਆਦੇਸ਼, 2020 ਇਕ ਜਨਵਰੀ 2021 ਤੋਂ ਲਾਗੂ ਹੋਣ ਤੋਂ ਬਾਅਦ ਚੀਨ ਤੋਂ ਖਿਡੌਣਿਆਂ ਦੀ ਦਰਾਮਦ ਰੁਕ ਗਈ ਹੈ ਕਿਉਂਕਿ ਭਾਰਤ ’ਚ ਹੁਣ ਓਹੀ ਖਿਡੌਣੇ ਵਿਕਣਗੇ ਜੋ ਭਾਰਤੀ ਮਾਪਦੰਡ ਬਿਊਰੋ (ਬੀ. ਆਈ. ਏ. ਐੱਸ.) ਦੇ ਮਾਪਦੰਡ ਦੇ ਮੁਤਾਬਕ ਹੋਣਗੇ। ਖਿਡੌਣਾ ਨਿਰਮਾਤਾ ਲਈ ਆਈ. ਐੱਸ. ਆਈ. ਮਾਰਕ ਦਾ ਇਸਤੇਮਾਲ ਕਰਨ ਲਈ ਬੀ. ਆਈ. ਐੱਸ. ਤੋਂ ਲਾਇਸੰਸ ਲੈਣਾ ਲਾਜ਼ਮੀ ਹੈ। ਅੱਗਰਵਾਲ ਨੇ ਦੱਸਿਆ ਕਿ ਇਸੇ ਕਾਰਣ ਚੀਨ ਤੋਂ ਇਸ ਸਾਲ ਖਿਡੌਣਿਆਂ ਦੀ ਦਰਾਮਦ ਨਹੀਂ ਹੋ ਰਹੀ ਹੈ ਕਿਉਂਕਿ ਕਿਸੇ ਵੀ ਚੀਨੀ ਕੰਪਨੀ ਨੂੰ ਹੁਣ ਤੱਕ ਬੀ. ਆਈ. ਐੱਸ. ਦਾ ਲਾਇਸੰਸ ਨਹੀਂ ਮਿਲਿਆ ਹੈ। ਉਨ੍ਹਾਂ ਨੇ ਦੱਸਿਆ ਕਿ ਦੇਸ਼ ਦੇ ਬਾਜ਼ਾਰ ’ਚ ਹਾਲਾਂਕਿ ਹੁਣ ਵੀ ਚੀਨ ਤੋਂ ਦਰਾਮਦ ਖਿਡੌਣੇ ਮੌਜੂਦ ਹਨ ਕਿਉਂਕਿ ਪਿਛਲੇ ਸਾਲ ਦਸੰਬਰ ’ਚ ਕਾਫੀ ਖਿਡੌਣਿਆਂ ਦੀ ਦਰਾਮਦ ਹੋਈ।

ਇਹ ਵੀ ਪੜ੍ਹੋ: ਸਿੰਘੂ, ਟਿਕਰੀ ਤੇ ਗਾਜ਼ੀਪੁਰ ਸਰਹੱਦ ’ਤੇ ਭੀੜ ਘਟੀ, ਕਿਸਾਨ ਨੇਤਾਵਾਂ ਦਾ ਦਾਅਵਾ-ਅੰਦੋਲਨ ਪਹਿਲਾਂ ਨਾਲੋਂ ਜ਼ਿਆਦਾ ਮਜਬੂਤ

ਖਿਡੌਣਿਆਂ ਦੀ ਬਰਾਮਦ ਕਰਨ ’ਤੇ ਨਜ਼ਰ
ਉਨ੍ਹਾਂ ਨੇ ਕਿਹਾ ਕਿ ਸਾਡੀ ਨਜ਼ਰ ਹੁਣ ਖਿਡੌਣਿਆਂ ਦੀ ਬਰਾਮਦ ਕਰਨ ’ਤੇ ਹੈ। ਭਾਰਤ ਦੀ ਸਾਲਾਨਾ ਖਿਡੌਣਾ ਬਰਾਮਦ ਲਗਭਗ 800-1,000 ਕਰੋੜ ਰੁਪਏ ਹੈ, ਜਿਸ ਨੂੰ ਅੱਗੇ ਵਧਾਉਣਾ ਹੈ। ਉਥੇ ਹੀ ਦਰਾਮਦ ਦੇ ਅੰਕੜਿਆਂ ਬਾਰੇ ਉਨ੍ਹਾਂ ਨੇ ਦੱਸਿਆ ਕਿ ਭਾਰਤ ਸਾਲਾਨਾ ਕਰੀਬ 3,000 ਤੋਂ 4,000 ਕਰੋੜ ਰੁਪਏ ਦੇ ਖਿਡੌਣੇ ਦਰਾਮਦ ਕਰਦਾ ਹੈ ਜਦੋਂ ਕਿ ਦੇਸ਼ ਦੇ ਖਿਡੌਣਿਆਂ ਦੇ ਬਾਜ਼ਾਰ ਦਾ ਪ੍ਰਚੂਨ ਕਾਰੋਬਾਰ ਕਰੀਬ 15,000-20,000 ਕਰੋੜ ਰੁਪਏ ਦਾ ਹੈ, ਜਿਸ ’ਚ 75 ਫੀਸਦੀ ਦਰਾਮਦ ਖਿਡੌਣੇ ਹੁੰਦੇ ਹਨ ਅਤੇ ਦੇਸੀ ਖਿਡੌਣੇ ਸਿਰਫ 25 ਫੀਸਦੀ ਹੁੰਦੇ ਹਨ ਪਰ ਹੁਣ ਘਰੇਲੂ ਖਿਡੌਣਿਆਂ ਦਾ ਕਾਰੋਬਾਰ ਆਉਣ ਵਾਲੇ ਦਿਨਾਂ ’ਚ ਵਧੇਗਾ।

ਇਹ ਵੀ ਪੜ੍ਹੋ: ਵਧ ਸਕਦੇ ਹਨ ਫਲਾਂ ਅਤੇ ਸਬਜ਼ੀਆਂ ਦੇ ਰੇਟ, ਡੀਜ਼ਲ ਦੀਆਂ ਕੀਮਤਾਂ ’ਚ ਵਾਧੇ ਕਾਰਣ ਟ੍ਰਾਂਸਪੋਰਟਰਾਂ ਦੀ ਹੜਤਾਲ ਸੰਭਵ!

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।   


cherry

Content Editor

Related News