ਚੀਨ ਦਾ ਜੁਲਾਈ ’ਚ ਐਕਸਪੋਰਟ 7 ਫੀਸਦੀ ਵਧਿਆ, ਇੰਪੋਰਟ ’ਚ ਵੀ ਆਈ ਤੇਜ਼ੀ
Thursday, Aug 08, 2024 - 04:21 PM (IST)

ਬੈਂਕਾਕ (ਭਾਸ਼ਾ) - ਚੀਨ ਦੀ ਬਰਾਮਦ (ਐਕਸਪੋਰਟ) ਜੁਲਾਈ ’ਚ ਸਾਲਾਨਾ ਆਧਾਰ ’ਤੇ 7 ਫੀਸਦੀ ਵਧਿਆ ਹੈ। ਹਾਲਾਂਕਿ, ਇਹ ਅਰਥਸ਼ਾਸਤਰੀਆਂ ਦੇ ਕਰੀਬ 10 ਫੀਸਦੀ ਦੇ ਵਾਧੇ ਦੇ ਅਗਾਊਂ ਅਨੁਮਾਨ ਤੋਂ ਘੱਟ ਹੈ। ਇਕ ਰਿਪੋਰਟ ਅਨੁਸਾਰ, ਦਰਾਮਦ (ਇੰਪੋਰਟ) 7.2 ਫੀਸਦੀ ਵਧ ਕੇ 215.9 ਅਰਬ ਡਾਲਰ ਹੋ ਗਈ, ਜੋ ਹੋਰ ਏਸ਼ੀਆਈ ਦੇਸ਼ਾਂ ਦੇ ਨਾਲ ਮਜ਼ਬੂਤ ਵਪਾਰ ਦੇ ਦਮ ’ਤੇ ਰਫਤਾਰ ਫੜ ਰਹੀ ਹੈ। ਹੁਣ ਚੀਨ ਨੂੰ ਕਈ ਉਦਯੋਗਿਕ ਕਾਰਕ, ਸਮੱਗਰੀ ਅਤੇ ਖਪਤਕਾਰ ਉਤਪਾਦ ਸਪਲਾਈ ਕਰਦੇ ਹਨ।
ਅਮਰੀਕਾ ਨੂੰ ਬਰਾਮਦ ’ਚ ਸਾਲਾਨਾ ਆਧਾਰ ’ਤੇ 2.4 ਫੀਸਦੀ ਦਾ ਵਾਧਾ ਹੋਇਆ। ਦੱਖਣ-ਪੂਰਬ ਏਸ਼ੀਆਈ ਦੇਸ਼ਾਂ ਨੂੰ ਬਰਾਮਦ ’ਚ 11 ਫੀਸਦੀ ਦਾ ਵਾਧਾ ਹੋਇਆ, ਜੋ ਹੁਣ ਚੀਨ ਦਾ ਸਭ ਤੋਂ ਵੱਡਾ ਵਪਾਰਕ ਸਾਂਝੇਦਾਰ ਹੈ। ਬਰਾਮਦ ਜੁਲਾਈ ’ਚ ਕੁਲ 300.6 ਅਰਬ ਡਾਲਰ ਰਹੀ, ਜੋ ਪਿਛਲੇ 3 ਮਹੀਨਿਆਂ ’ਚ ਸਭ ਤੋਂ ਘੱਟ ਰਫਤਾਰ ਨਾਲ ਵਧੀ। ਜੁਲਾਈ ’ਚ ਵਪਾਰ ਸਰਪਲੱਸ 84.7 ਅਰਬ ਡਾਲਰ ਰਹੀ, ਇਹ ਪਿਛਲੇ ਮਹੀਨੇ ਦੇ ਰਿਕਾਰਡ 99.1 ਅਰਬ ਡਾਲਰ ਤੋਂ ਘੱਟ ਰਹੀ। ਹਾਲਾਂਕਿ, ਜਨਵਰੀ-ਜੁਲਾਈ ’ਚ ਸਰਪਲੱਸ ਸਾਲਾਨਾ ਆਧਾਰ ’ਤੇ ਕਰੀਬ 8 ਫੀਸਦੀ ਵਧਿਆ ਹੈ।
ਚੀਨ ਦੀ ਬਰਾਮਦ ਸਾਲ ਦੇ ਪਹਿਲੇ 7 ਮਹੀਨਿਆਂ ’ਚ ਸਾਲਾਨਾ ਆਧਾਰ ’ਤੇ 4 ਫੀਸਦੀ ਵਧੀ, ਜਦੋਂਕਿ ਖਪਤਕਾਰ ਮੰਗ ’ਚ ਵਾਧਾ ਹੌਲੀ ਰਹਿਣ ਕਾਰਨ ਦਰਾਮਦ ’ਚ 2.8 ਫੀਸਦੀ ਦਾ ਮਾਮੂਲੀ ਵਾਧਾ ਹੋਇਆ। ਕੈਪੀਟਲ ਇਕਨਾਮਿਕਸ ’ਚ ਚੀਨ ਦੇ ਅਰਥਸ਼ਾਸਤਰੀ ਜਿਚੁਨ ਹੁਆਂਗ ਨੇ ਇਕ ਰਿਪੋਰਟ ’ਚ ਕਿਹਾ ਕਿ ਜੁਲਾਈ ’ਚ ਦਰਾਮਦ ’ਚ ਤੇਜ਼ੀ ਆਉਣ ਦੀ ਸੰਭਾਵਨਾ ਹੈ ਕਿਉਂਕਿ ਸਰਕਾਰ ਖਪਤਕਾਰ ਮੰਗ ਨੂੰ ਸਮਰਥਨ ਦੇਣ ਅਤੇ ਚੀਨ ਦੇ ਬੀਮਾਰੂ ਜਾਇਦਾਦ ਖੇਤਰ ਨੂੰ ਮੁੜ ਸੁਰਜੀਤ ਕਰਨ ਲਈ ਕਦਮ ਉਠਾ ਰਹੀ ਹੈ।