ਚੀਨ ਦੇ ਸੈਂਟਰਲ ਬੈਂਕ ਨੇ ਕਿਹਾ : ਐਵਰਗ੍ਰਾਂਡੇ ਦਾ ਮਾਮਲਾ ਵੱਖ ਹੈ, ਜ਼ਿਆਦਾਤਰ ਰੀਅਲ ਅਸਟੇਟ ਕੰਪਨੀਆਂ ਮਜ਼ਬੂਤ

Saturday, Oct 16, 2021 - 12:35 PM (IST)

ਚੀਨ ਦੇ ਸੈਂਟਰਲ ਬੈਂਕ ਨੇ ਕਿਹਾ : ਐਵਰਗ੍ਰਾਂਡੇ ਦਾ ਮਾਮਲਾ ਵੱਖ ਹੈ, ਜ਼ਿਆਦਾਤਰ ਰੀਅਲ ਅਸਟੇਟ ਕੰਪਨੀਆਂ ਮਜ਼ਬੂਤ

ਨਵੀਂ ਦਿੱਲੀ (ਇੰਟ.) – ਪੀਪਲਸ ਬੈਂਕ ਆਫ ਚਾਈਨਾ ਨੇ ਕਿਹਾ ਕਿ ਕਰਜ਼ੇ ਦੇ ਬੋਝ ’ਚ ਦੱਬੀ ਰੀਅਲ ਅਸਟੇਟ ਕੰਪਨੀ ਐਵਰਗ੍ਰਾਂਡੇ ਦਾ ਮਾਮਲਾ ਵੱਖ ਹੈ ਅਤੇ ਦੇਸ਼ ’ਚ ਇਸ ਖੇਤਰ ਦੀਆਂ ਜ਼ਿਆਦਾਤਰ ਕੰਪਨੀਆਂ ਮਜ਼ਬੂਤ ਹਨ। ਐਵਰਗ੍ਰਾਂਡੇ ਦੇ ਧੋਖਾਦੇਹੀ ਕਰਨ ਦੇ ਖਦਸ਼ੇ ਨਾਲ ਪਿਛਲੇ ਮਹੀਨੇ ਕੋਈ ਦੇਸ਼ਾਂ ਦੇ ਇਕਵਿਟੀ ਬਾਜ਼ਾਰਾਂ ’ਚ ਭਾਰੀ ਗਿਰਾਵਟ ਆਈ ਸੀ। ਐਵਰਗ੍ਰਾਂਡੇ ’ਤੇ ਲਗਭਗ 300 ਅਰਬ ਡਾਲਰ ਦੀ ਦੇਣਦਾਰੀ ਹੈ। ਇਹ ਅਮਰੀਕੀ ਡਾਲਰ ’ਚ ਲਏ ਗਏ ਕਰਜ਼ੇ ’ਤੇ ਇਕ ਹੋਰ ਕਿਸ਼ਤ ਦਾ ਹਾਲ ਹੀ ’ਚ ਭੁਗਤਾਨ ਨਹੀਂ ਕਰ ਸਕੀ ਸੀ।

ਵਿਕਰੀ ਦੇ ਲਿਹਾਜ ਨਾਲ ਇਹ ਚੀਨ ਦੀ ਦੂਜੀ ਸਭ ਤੋਂ ਵੱਡੀ ਰੀਅਲ ਅਸਟੇਟ ਕੰਪਨੀ ਹੈ। ਇਸ ਦੇ ਦਿਵਾਲੀਆ ਹੋਣ ਨਾਲ ਲੀਮੈਨ ਸੰਕਟ ਵਰਗੀ ਸਥਿਤੀ ਹੋਣ ਦਾ ਖਦਸ਼ਾ ਪ੍ਰਗਟਾਇਆ ਗਿਆ ਹੈ। ਪੀਪੁਲਸ ਬੈਂਕ ਆਫ ਚਾਈਨਾ ’ਚ ਫਾਇਨਾਂਸ਼ੀਅਲ ਮਾਰਕੀਟਸ ਡਿਪਾਰਟਮੈਂਟ ਦੇ ਡਾਇਰੈਕਟਰ ਜੋਓ ਲੈਨ ਨੇ ਕਿਹਾ ਕਿ ਐਵਰਗ੍ਰਾਂਡੇ ਨਾਲ ਜੁੜੇ ਖਤਰੇ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਦੱਸਿਆ ਕਿ ਐਵਰਗ੍ਰਾਂਡੇ ਗਰੁੱਪ ਦਾ ਮਾਮਲਾ ਵੱਖ ਹੈ। ਜਾਇਦਾਦ ਦੀਆਂ ਕੀਮਤਾਂ ਮਜ਼ਬੂਤ ਬਣੀਆਂ ਹੋਈਆਂ ਹਨ। ਜ਼ਿਆਦਾਤਰ ਰੀਅਲ ਅਸਟੇਟ ਕੰਪਨੀਆਂ ਦੇ ਵਿੱਤੀ ਇੰਡੀਕੇਟਰਸ ਚੰਗੇ ਹਨ। ਰੀਅਲ ਅਸਟੇਟ ਇੰਡਸਟਰੀ ਦੀ ਸਥਿਤੀ ਨੂੰ ਲੈ ਕੇ ਕੋਈ ਪ੍ਰੇਸ਼ਾਨੀ ਨਹੀਂ ਹੈ।


author

Harinder Kaur

Content Editor

Related News