ਚਿਦਾਂਬਰਮ ਦਾ ਬਿਆਨ, ਤੀਜੀ ਤਿਮਾਹੀ 'ਚ GDP ਦੇ ਨਤੀਜੇ ਹੋਣਗੇ ਹੋਰ ਬਦਤਰ

Saturday, Nov 30, 2019 - 05:48 PM (IST)

ਚਿਦਾਂਬਰਮ ਦਾ ਬਿਆਨ, ਤੀਜੀ ਤਿਮਾਹੀ 'ਚ GDP ਦੇ ਨਤੀਜੇ ਹੋਣਗੇ ਹੋਰ ਬਦਤਰ

ਨਵੀਂ ਦਿੱਲੀ — ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਨੇ ਸ਼ਨੀਵਾਰ ਨੂੰ ਕਿਹਾ ਕਿ ਦੂਜੀ ਤਿਮਾਹੀ 'ਚ GDP ਦਰ 4.5 ਫੀਸਦੀ ਰਹਿਣ ਦੀ ਉਮੀਦ ਤਾਂ ਪਹਿਲਾਂ ਤੋਂ ਹੀ ਸੀ ਪਰ ਤੀਜੀ ਤਿਮਾਹੀ 'ਚ ਇਸ ਤੇ ਨਤੀਜੇ ਹੋਰ ਮਾੜੇ ਹੋ ਸਕਦੇ ਹਨ। ਪਹਿਲਾਂ ਤੋਂ ਹੀ ਸੁਸਤ ਚਲ ਰਹੀ ਦੇਸ਼ ਦੀ ਅਰਥਵਿਵਸਥਾ ਦੀ ਵਾਧਾ ਦਰ ਦੂਜੀ ਤਿਮਾਹੀ 'ਚ ਡਿੱਗ ਕੇ 4.5 ਫੀਸਦੀ 'ਤੇ ਆ ਗਈ, ਜਿਹੜੀ ਕਿ ਪਿਛਲੇ 6 ਸਾਲਾਂ ਦਾ ਹੇਠਲਾ ਪੱਧਰ ਹੈ। ਇਸ ਤੋਂ ਇਲਾਵਾ ਅਕਤੂਬਰ ਮਹੀਨੇ ਵਿਚ 8 ਕੋਰ ਸੈਕਟਰਾਂ ਦਾ ਇੰਡਸਟਰੀਅਲ ਗ੍ਰੋਥ -5.8 ਰਿਹਾ ਹੈ।

 

ਰਾਸ਼ਟਰੀ ਅੰਕੜਾ ਦਫਤਰ(NSO) ਵਲੋਂ ਸ਼ੁੱਕਰਵਾਰ ਨੂੰ ਜਾਰੀ GDP ਅੰਕੜਿਆਂ ਅਨੁਸਾਰ ਚਾਲੂ ਵਿੱਤੀ ਸਾਲ 2019-20 ਦੀ ਜੁਲਾਈ-ਸਤੰਬਰ ਤਿਮਾਹੀ ਦੌਰਾਨ ਸਥਿਰ ਮੁੱਲ(2011-12) 'ਤੇ ਜੀ.ਡੀ.ਪੀ. 35.99 ਲੱਖ ਕਰੋੜ ਰੁਪਏ ਰਹੀ ਜਿਹੜੀ ਕਿ ਪਿਛਲੇ ਸਾਲ ਇਸੇ ਮਿਆਦ 'ਚ 34.43 ਲੱਖ ਕਰੋੜ ਰੁਪਏ ਸੀ। ਇਸੇ ਤਰ੍ਹਾਂ ਦੂਜੀ ਤਿਮਾਹੀ 'ਚ ਆਰਥਿਰ ਵਾਧਾ ਦਰ 4.5 ਫੀਸਦੀ ਰਹੀ।

ਆਪਣੇ ਪਰਿਵਾਰ ਵਲੋਂ ਪੋਸਟ ਕੀਤੇ ਗਏ ਟਵੀਟ 'ਚ ਚਿਦਾਂਬਰਮ ਨੇ ਕਿਹਾ, 'ਜਿਵੇਂ ਕਿ ਵਿਆਪਕ ਰੂਪ ਨਾਲ ਭਵਿੱਖਵਾਣੀ ਕੀਤੀ ਗਈ ਸੀ, ਦੂਜੀ ਤਿਮਾਹੀ 'ਚ ਜੀ.ਡੀ.ਪੀ. ਗ੍ਰੋਥ ਦਰ 4.5 ਫੀਸਦੀ ਰਹੀ ਹੈ। ਫਿਰ ਵੀ ਸਰਕਾਰ ਕਹਿੰਦੀ ਹੈ ਕਿ 'ਆਲ ਇਜ਼ ਵੇਲ'। ਤੀਜੀ ਤਿਮਾਹੀ 'ਚ ਗ੍ਰੋਥ ਰੇਟ 4.5 ਤੋਂ ਜ਼ਿਆਦਾ ਨਹੀਂ ਹੋਵੇਗੀ। ਇਸ ਦੇ ਨਾਲ ਹੀ ਹੋਰ ਸੰਭਾਵਨਾਵਾਂ ਵੀ ਬਦਤਰ ਹਨ।'


Related News