IMF ਦੇ ਬਾਅਦ ਹੁਣ ਚਿਦਾਂਬਰਮ ਨੇ ਕੀਤੀ GDP ਗ੍ਰੋਥ ਹੋਰ ਘੱਟ ਹੋਣ ਦੀ ਭਵਿੱਖਵਾਣੀ

01/21/2020 2:59:47 PM

ਨਵੀਂ ਦਿੱਲੀ — IMF ਦੇ ਬਾਅਦ ਹੁਣ ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਨੇ ਵੀ ਦੇਸ਼ ਦੀ ਆਰਥਿਕ ਵਿਕਾਸ ਰਫਤਾਰ 'ਤੇ ਭਵਿੱਖਵਾਣੀ ਕੀਤੀ ਹੈ। IMF ਨੇ ਸਾਲ 2019 ਲਈ ਭਾਰਤ ਦੀ GDP ਗ੍ਰੋਥ ਦਾ ਹੁਣ ਤੱਕ ਦਾ ਸਭ ਤੋਂ ਘੱਟ ਅਨੁਮਾਨ(4.8%) ਪੇਸ਼ ਕੀਤਾ ਅਤੇ ਇਸ ਤੋਂ ਬਾਅਦ ਚਿਦਾਂਬਰਮ ਨੇ ਲਗਾਤਾਰ ਕਈ ਟਵੀਟ ਕਰਕੇ ਕਿਹਾ ਕਿ ਉਨ੍ਹਾਂ ਨੂੰ ਹੈਰਾਨੀ ਨਹੀਂ ਹੋਵੇਗੀ ਜੇਕਰ GDP ਗ੍ਰੋਥ ਦੀ ਦਰ ਹੋਰ ਹੇਠਾਂ ਚਲੀ ਜਾਵੇ। ਉਨ੍ਹਾਂ ਨੇ ਕਿਹਾ IMF ਦਾ 4.8 ਫੀਸਦੀ ਜੀ.ਡੀ.ਪੀ. ਗ੍ਰੋਥ ਦਾ ਅਨੁਮਾਨ ਵੀ ਕੁਝ ਵਿੰਡੋ ਡ੍ਰੈਸਿੰਗ ਦੇ ਬਾਅਦ ਹੈ।

 

ਇਸ ਦੇ ਨਾਲ ਹੀ ਚਿਦਾਂਬਰਮ ਨੇ ਚਿੰਤਾ ਜ਼ਾਹਰ ਕੀਤੀ ਕਿ ਇਸ ਅਨੁਮਾਨ ਦੇ ਸਾਹਮਣੇ ਆਉਣ ਦੇ ਬਾਅਦ ਆਈ.ਐਮ.ਐਫ. ਅਤੇ ਡਾ. ਗੀਤਾ ਗੋਪੀਨਾਥ 'ਤੇ ਸਰਕਾਰ ਦੇ ਮੰਤਰੀ ਹਮਲਾਵਰ ਹੋ ਸਕਦੇ ਹਨ। ਆਈ.ਐਮ.ਐਫ. ਦੀ ਚੀਫ ਇਕਨਾਮਿਸਟ ਗੀਤਾ ਗੋਪੀਨਾਥ ਨੇ ਦਸੰਬਰ ਵਿਚ ਕਿਹਾ ਸੀ ਕਿ ਭਾਰਤ ਦੀ ਗ੍ਰੋਥ ਫੋਰਕਾਸਟ ਜਨਵਰੀ ਵਿਚ ਹੋਣ ਵਾਲੀ ਸਮੀਖਿਆ ਵਿਚ ਕਾਫੀ ਘਟਾਈ ਜਾ ਸਕਦੀ ਹੈ। ਪਿਛਲੇ ਹਫਤੇ ਯੂਨਾਇਟਿਡ ਨੇਸ਼ਨਸ ਨੇ ਵਿੱਤੀ ਸਾਲ 2020 ਲਈ ਇੰਡੀਆ ਦੀ ਜੀ.ਡੀ.ਪੀ. ਗ੍ਰੋਥ ਦਾ ਅਨੁਮਾਨ 5.7 ਫੀਸਦੀ ਤੋਂ ਘਟਾ ਕੇ 5 ਫੀਸਦੀ ਕਰ ਦਿੱਤਾ ਸੀ। ਸਰਕਾਰ ਦੇ ਅੰਕੜਾ ਵਿਭਾਗ ਨੇ ਵੀ ਇਸ ਤੋਂ ਪਹਿਲਾਂ 5 ਫੀਸਦੀ ਗ੍ਰੋਥ ਦਾ ਅਨੁਮਾਨ ਲਗਾਇਆ ਸੀ। ਵਰਲਡ ਬੈਂਕ ਵੀ ਗ੍ਰੋਥ ਅਨੁਮਾਨ ਘਟਾ ਕੇ 5 ਫੀਸਦੀ 'ਤੇ ਲਿਆ ਚੁੱਕਾ ਹੈ।


Related News