24 ਘੰਟੇ 'ਚ ਪਾਸ ਹੋਣਗੇ ਚੈੱਕ, 30 ਸਤੰਬਰ ਤੱਕ ਲਾਗੂ ਹੋਵੇਗਾ ਇਹ ਸਿਸਟਮ

03/18/2021 12:02:20 PM

ਨਵੀਂ ਦਿੱਲੀ- ਹੁਣ ਜਲਦ ਹੀ 24 ਘੰਟੇ ਵਿਚ ਹੀ ਚੈੱਕ ਪਾਸ ਹੋਣਗੇ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਬੈਂਕਾਂ ਨੂੰ ਸਾਰੀਆਂ ਸ਼ਾਖਾਵਾਂ ਵਿਚ 30 ਸਤੰਬਰ ਤੱਕ ਇਲੈਕਟ੍ਰਾਨਿਕ ਫੋਟੋ-ਆਧਾਰਿਤ 'ਚੈੱਕ ਟਰੰਕਸ਼ਨ ਸਿਸਟਮ (ਸੀ. ਟੀ. ਐੱਸ.)' ਲਾਗੂ ਕਰਨ ਲਈ ਕਿਹਾ ਹੈ। ਇਹ ਚੈੱਕਾਂ ਦਾ ਨਿਪਟਾਰਾ ਕਰਨ ਦੀ ਤੇਜ਼ ਪ੍ਰਕਿਰਿਆ ਹੈ।

ਸੀ. ਟੀ. ਐੱਸ. 2010 ਤੋਂ ਵਰਤੋਂ ਵਿਚ ਹੈ। ਹਾਲਾਂਕਿ, ਇਸ ਸਮੇਂ ਤਕਰੀਬਨ 1,50,000 ਸ਼ਾਖਾਵਾਂ ਵਿਚ ਹੀ ਇਸ ਦੀ ਸੁਵਿਧਾ ਹੈ, ਜਦੋਂ ਕਿ ਤਕਰੀਬਨ 18,000 ਬੈਂਕ ਸ਼ਾਖਾਵਾਂ ਵਿਚ ਇਹ ਅਜੇ ਵੀ ਲਾਗੂ ਨਹੀਂ ਹੈ।

ਇਹ ਵੀ ਪੜ੍ਹੋ- ਸੋਨੇ ਨੇ 45 ਹਜ਼ਾਰ ਦਾ ਪੱਧਰ ਤੋੜਿਆ, ਚਾਂਦੀ 'ਚ ਵੀ ਵੱਡਾ ਉਛਾਲ, ਜਾਣੋ ਮੁੱਲ

ਸੀ. ਟੀ. ਐੱਸ. ਤਹਿਤ ਜਾਰੀ ਹੋਏ ਫਿਜੀਕਲ ਚੈੱਕ ਨੂੰ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਘੁੰਮਾਣਾ ਨਹੀਂ ਪੈਂਦਾ ਹੈ ਸਗੋਂ ਇਸ ਦੀ ਇਲੈਕਟ੍ਰਾਨਿਕ ਫੋਟੋ ਕਾਪੀ ਹੀ ਇਕ ਤੋਂ ਦੂਜੀ ਬੈਂਕ ਵਿਚ ਜਾਂਦੀ ਹੈ। ਇਸ ਨਾਲ ਇਹ ਪ੍ਰਕਿਰਿਆ 24 ਘੰਟੇ ਵਿਚ ਪੂਰੀ ਹੋ ਜਾਂਦੀ ਹੈ। ਬੈਂਕ ਵੀ ਹੁਣ ਸੀ. ਟੀ. ਐੱਸ. ਚੈੱਕ ਹੀ ਜਾਰੀ ਕਰ ਰਹੇ ਹਨ। ਇਨ੍ਹਾਂ ਚੈੱਕ ਦਾ ਫਰਜ਼ੀ ਇਸਤੇਮਾਲ ਨਹੀਂ ਕੀਤਾ ਜਾ ਸਕਦਾ। ਜੇਕਰ ਤੁਸੀਂ ਸੀ. ਟੀ. ਐੱਸ. ਚੈੱਕ ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਡਾ ਕੰਮ ਜਲਦੀ ਹੁੰਦਾ ਹੈ ਕਿਉਂਕਿ ਇਕ ਬੈਂਕ ਤੋਂ ਦੂਜੇ ਬੈਂਕ ਇਸ ਨੂੰ ਫਿਜੀਕਲੀ ਭੇਜਣ ਦੀ ਬਜਾਏ ਇਸ ਦੀ ਇਲੈਕਟ੍ਰਾਨਿਕ ਫੋਟੋ ਭੇਜੀ ਜਾਂਦੀ ਹੈ। ਇਸ ਦੇ ਨਾਲ ਹੀ MICR ਅਤੇ ਜਾਰੀਕਰਤਾ ਬੈਂਕ ਵਰਗੇ ਸਬੰਧਤ ਵੇਰਵੇ ਭੇਜੇ ਜਾਂਦੇ ਹਨ।

ਇਹ ਵੀ ਪੜ੍ਹੋ- LIC ਮੁਲਾਜ਼ਮਾਂ ਦੀ ਅੱਜ ਹੜਤਾਲ, ਪਾਲਿਸੀ ਧਾਰਕਾਂ ਨੂੰ ਹੋ ਸਕਦੀ ਹੈ ਪ੍ਰੇਸ਼ਾਨੀ

ਚੈੱਕ ਟਰੰਕਸ਼ਨ ਸਿਸਟਮ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


Sanjeev

Content Editor

Related News