ਚੇਨਈ ਪੈਟਰੋ ਦਾ ਮੁਨਾਫਾ 9.4 ਗੁਣਾ ਵਧਿਆ
Thursday, Nov 09, 2017 - 11:20 AM (IST)
ਨਵੀਂ ਦਿੱਲੀ—ਵਿੱਤੀ ਸਾਲ 2018 ਦੀ ਦੂਜੀ ਤਿਮਾਹੀ 'ਚ ਚੇਨਈ ਪੈਟਰੋ ਦਾ ਮੁਨਾਫਾ 9.4 ਗੁਣਾ ਵਧ ਕੇ 315.1 ਕਰੋੜ ਰੁਪਏ ਹੋ ਗਿਆ ਹੈ। ਵਿੱਤੀ ਸਾਲ 2018 ਦੀ ਪਹਿਲੀ ਤਿਮਾਹੀ 'ਚ ਚੇਨਈ ਪੈਟਰੋ ਦਾ ਮੁਨਾਫਾ 33.5 ਕਰੋੜ ਰੁਪਏ ਰਿਹਾ ਸੀ।
ਵਿੱਤੀ ਸਾਲ 2018 ਦੀ ਦੂਜੀ ਤਿਮਾਹੀ 'ਚ ਚੇਨਈ ਪੈਟਰੋ ਦੀ ਆਮਦਨ 8.8 ਫੀਸਦੀ ਵਧ ਕੇ 10,496 ਕਰੋੜ ਰੁਪਏ 'ਤੇ ਪਹੁੰਚ ਗਈ ਹੈ। ਵਿੱਤੀ ਸਾਲ 2018 ਦੀ ਪਹਿਲੀ ਤਿਮਾਹੀ 'ਚ ਚੇਨਈ ਪੈਟਰੋ ਦੀ ਆਮਦਨ 9649 ਕਰੋੜ ਰੁਪਏ ਰਹੀ ਸੀ।
ਤਿਮਾਹੀ ਆਧਾਰ 'ਤੇ ਦੂਜੀ ਤਿਮਾਹੀ 'ਚ ਚੇਨਈ ਪੈਟਰੋ ਦਾ ਐਬਿਟਡਾ 195.1 ਕਰੋੜ ਰੁਪਏ ਤੋਂ ਵਧ ਕੇ 635.4 ਕਰੋੜ ਰੁਪਏ ਰਿਹਾ ਹੈ। ਤਿਮਾਹੀ ਆਧਾਰ 'ਤੇ ਦੂਜੀ ਤਿਮਾਹੀ 'ਚ ਚੇਨਈ ਪੈਟਰੋ ਦਾ ਐਬਿਟਡਾ ਮਾਰਜਨ 2.9 ਫੀਸਦੀ ਤੋਂ ਵਧ ਕੇ 8.5 ਫੀਸਦੀ ਰਿਹਾ ਹੈ।
