1 ਅਪ੍ਰੈਲ ਤੋਂ ਇਨ੍ਹਾਂ 6 ਬੈਂਕਾਂ ਦੇ ਚੈੱਕ ਹੋ ਜਾਣਗੇ ਬੇਕਾਰ, ਜਾਣੋ ਕਾਰਨ

Wednesday, Mar 21, 2018 - 12:57 AM (IST)

1 ਅਪ੍ਰੈਲ ਤੋਂ ਇਨ੍ਹਾਂ 6 ਬੈਂਕਾਂ ਦੇ ਚੈੱਕ ਹੋ ਜਾਣਗੇ ਬੇਕਾਰ, ਜਾਣੋ ਕਾਰਨ

ਨਵੀਂ ਦਿੱਲੀ— ਜੇਕਰ ਤੁਸੀਂ ਆਪਣੇ ਕੋਲ ਵੀ ਇਨ੍ਹਾਂ 6 ਬੈਂਕਾਂ ਦੇ ਚੈੱਕ ਰੱਖ ਹਨ ਤਾਂ ਸਾਵਧਾਨ ਹੋ ਜਾਓ ਕਿਉਂਕਿ ਇਹ ਚੈੱਕ ਹੁਣ ਬੇਕਾਰ ਹੋਣ ਵਾਲੇ ਹਨ। ਹੁਣ ਇਹ 31 ਮਾਰਚ ਯਾਨੀ ਕਿ 1 ਅਪ੍ਰੈਲ ਤੋਂ ਬੇਕਾਰ ਹੋ ਜਾਣਗੇ। ਦੇਸ਼ ਦੀਆਂ ਸਾਰੀਆਂ ਵੱਡੀਆਂ ਬੈਂਕਾਂ ਅਤੇ ਸਟੇਟ ਬੈਂਕ ਆਫ ਇੰਡੀਆ (ਐੱਸ.ਬੀ.ਆਈ.) ਨੇ ਇਹ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਬੈਂਕ ਨੇ ਕਿਹਾ ਕਿ ਜਲਦ ਤੋਂ ਜਲਦ ਨਵੇਂ ਚੈੱਕ ਬੁੱਕ ਜਾਰੀ ਕਰਵਾ ਲਏ ਜਾਣ। ਤੁਹਾਡੇ ਕੋਲ ਬਸ ਕੁਝ ਹੀ ਦਿਨ ਬਚੇ ਹਨ ਨਹੀਂ ਤਾਂ ਤੁਹਾਡੀਆਂ ਕਈ ਟ੍ਰਾਂਜੈਕਸ਼ਨਾਂ ਰੁੱਕ ਸਕਦੀਆਂ ਹਨ।
ਇਨ੍ਹਾਂ ਬੈਂਕਾਂ 'ਚ ਐੱਸ.ਬੀ.ਆਈ.ਦੇ 5 ਐਸੋਸੀਏਸ਼ਟਸ ਬੈਂਕ ਸਟੇਟ ਬੈਂਕ ਆਫ ਬੀਕਾਨੇਰ ਅਤੇ ਜੈਪੁਰ, ਸਟੇਟ ਬੈਂਕ ਆਫ ਹੈਦਰਾਬਾਦ, ਸਟੇਟ ਬੈਂਕ ਆਫ ਮੈਸੂਰ, ਸਟੇਟ ਬੈਂਕ ਆਫ ਪਟਿਆਲਾ, ਸਟੇਟ ਬੈਂਕ ਆਫ ਤਰਵਾਣਕੋਰ ਅਤੇ ਇਕ ਭਾਰਤੀ ਮਹਿਲਾ ਬੈਂਕ ਸ਼ਾਮਲ ਹੈ। ਇਨ੍ਹਾਂ 6 ਬੈਂਕਾਂ ਦਾ ਐÎਸ.ਬੀ.ਆਈ. 'ਚ ਰਲੇਵਾਂ ਹੋ ਚੁੱਕਾ ਹੈ। ਇਸ ਲਈ ਇਨ੍ਹਾਂ ਬੈਂਕਾਂ ਦੇ ਚੈੱਕ ਹੁਣ ਮਨਜ਼ੂਰ ਨਹੀਂ ਕੀਤੇ ਜਾਣਗੇ। ਹੁਣ ਇਹ ਬੈਂਕਾਂ ਨਵੇਂ ਸਿਰੇ ਤੋਂ ਚੈੱਕ ਜਾਰੀ ਕਰਨਗੀਆਂ।


Related News