ਪਾਣੀ ਨਾਲੋਂ ਸਸਤਾ ਹੋਇਆ ਕੱਚਾ ਤੇਲ, ਭਾਰਤੀ ਅਰਥ ਵਿਵਸਥਾ ਲਈ ਹੋ ਸਕਦਾ ਹੈ ਲਾਹੇਵੰਦ!

9/22/2020 6:53:46 PM

ਨਵੀਂ ਦਿੱਲੀ — ਕੋਰੋਨਾਵਾਇਰਸ ਆਫ਼ਤ ਬਾਰੇ ਵਧਦੀਆਂ ਚਿੰਤਾਵਾਂ ਵਿਚਕਾਰ ਇੱਕ ਵਾਰ ਫਿਰ ਕੱਚੇ ਤੇਲ ਦੇ ਭਾਅ ਵਿਚ ਭਾਰੀ ਗਿਰਾਵਟ ਆਈ ਹੈ। ਨਿਊਜ਼ ਏਜੰਸੀ ਰਾਏਟਰਸ ਅਨੁਸਾਰ ਵਿਸ਼ਵਵਿਆਪੀ ਆਰਥਿਕ ਰਿਕਵਰੀ ਬਾਰੇ ਘੱਟ ਰਹੀਆਂ ਉਮੀਦਾਂ ਨੇ ਕੱਚੇ ਤੇਲ ਦੀਆਂ ਕੀਮਤਾਂ ਉੱਤੇ ਦਬਾਅ ਬਣਾਇਆ ਹੈ। ਇਸਦੇ ਨਾਲ ਹੀ ਕੱਚੇ ਤੇਲ ਦਾ ਉਤਪਾਦਨ ਕਰਨ ਅਤੇ ਨਿਰਯਾਤ ਕਰਨ ਵਾਲੇ ਦੇਸ਼ਾਂ ਵਲੋਂ ਕੱਚੇ ਦੀ ਸਪਲਾਈ ਵਿਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ। ਇਸੇ ਕਾਰਨ ਸੋਮਵਾਰ ਨੂੰ ਬਰੈਂਟ ਕਰੂਡ 4 ਪ੍ਰਤੀਸ਼ਤ ਦੀ ਗਿਰਾਵਟ ਦੇ ਨਾਲ 39.19 ਡਾਲਰ ਪ੍ਰਤੀ ਬੈਰਲ 'ਤੇ ਆ ਗਿਆ। ਇਸ ਭਾਰੀ ਗਿਰਾਵਟ ਤੋਂ ਬਾਅਦ ਕੱਚਾ ਤੇਲ ਪਾਣੀ ਨਾਲੋਂ ਸਸਤਾ ਹੋ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਭਾਰਤ ਆਪਣੇ ਕੱਚੇ ਤੇਲ ਦਾ 83 ਪ੍ਰਤੀਸ਼ਤ ਤੋਂ ਵੀ ਜ਼ਿਆਦਾ ਹਿੱਸਾ ਦਰਾਮਦ ਕਰਦਾ ਹੈ ਅਤੇ ਇਸ ਦੇ ਲਈ ਉਸਨੂੰ ਹਰ ਸਾਲ 100 ਅਰਬ ਡਾਲਰ ਅਦਾ ਕਰਨੇ ਪੈਂਦੇ ਹਨ। ਕਮਜ਼ੋਰ ਰੁਪਿਆ ਭਾਰਤ ਦੇ ਆਯਾਤ ਬਿੱਲ ਨੂੰ ਵਧਾਉਂਦਾ ਹੈ ਅਤੇ ਸਰਕਾਰ ਇਸ ਦੀ ਭਰਪਾਈ ਲਈ ਟੈਕਸ ਦੀਆਂ ਦਰਾਂ ਵਧਾਉਂਦੀ ਹੈ।

ਪਾਣੀ ਨਾਲੋਂ ਵੀ ਸਸਤਾ ਪੈ ਰਿਹਾ ਹੈ ਕੱਚਾ ਤੇਲ 

ਇਸ ਸਮੇਂ ਕੱਚੇ ਤੇਲ ਦੀ ਕੀਮਤ 39 ਡਾਲਰ ਪ੍ਰਤੀ ਬੈਰਲ ਹੈ। ਇੱਕ ਬੈਰਲ 'ਚ 159 ਲੀਟਰ ਤੇਲ ਹੁੰਦਾ ਹੈ। ਇਸ ਤਰ੍ਹਾਂ ਇਕ ਡਾਲਰ ਦੀ ਕੀਮਤ 74 ਰੁਪਏ ਹੈ। ਇਸ ਪ੍ਰਸੰਗ ਵਿਚ ਇੱਕ ਬੈਰਲ ਦੀ ਕੀਮਤ 2886 ਰੁਪਏ ਬਣਦੀ ਹੈ। ਇਸ ਦੇ ਨਾਲ ਹੀ ਜੇ ਤੁਸੀਂ ਇਸ ਨੂੰ ਇਕ ਲੀਟਰ ਵਿਚ ਬਦਲਦੇ ਹੋ, ਤਾਂ ਇਸ ਦੀ ਕੀਮਤ 18.15 ਰੁਪਏ ਦੇ ਨੇੜੇ ਆਉਂਦੀ ਹੈ, ਜਦੋਂ ਕਿ ਦੇਸ਼ ਵਿਚ ਬੋਤਲ ਬੰਦ ਪਾਣੀ ਦੀ ਕੀਮਤ 20 ਰੁਪਏ ਦੇ ਨੇੜੇ ਹੈ।

ਇਹ ਵੀ ਪੜ੍ਹੋ- ਦੇਸ਼ ਭਰ ’ਚ ਪ੍ਰਾਪਰਟੀ ਮਾਰਕੀਟ ’ਚ ਸੁਸਤੀ ਪਰ ਰਾਮ ਦੀ ਨਗਰੀ ’ਚ ਇਕ ਮਹੀਨੇ ’ਚ ਦੁੱਗਣੀਆਂ ਹੋਈਆਂ 

ਕੱਚੇ ਤੇਲ ਦੀਆਂ ਕੀਮਤਾਂ ਕਿਉਂ ਘਟ ਰਹੀਆਂ ਹਨ

ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਦੁਨੀਆ ਦੇ ਬਹੁਤੇ ਦੇਸ਼ਾਂ ਵਿਚ ਤਾਲਾਬੰਦੀ ਲਗਾਈ ਗਈ ਸੀ। ਇਸ ਨਾਲ ਲੱਖਾਂ ਲੋਕਾਂ ਨੂੰ ਆਪਣੇ ਘਰਾਂ ਵਿਚ ਬੰਦ ਦਰਵਾਜ਼ਿਆਂ ਪਿੱਛੇ ਕੈਦ ਹੋਣਾ ਪੈ ਰਿਹਾ ਹੈ। ਉਸੇ ਸਮੇਂ ਕਾਰੋਬਾਰੀ ਗਤੀਵਿਧੀਆਂ ਵਿਚ ਵੀ ਕਮੀ ਆਈ ਹੈ। ਨਤੀਜਾ ਇਹ ਹੋਇਆ ਕਿ ਪੈਟਰੋਲ-ਡੀਜ਼ਲ  ਦੀ ਮੰਗ ਅਤੇ ਖਪਤ ਬਹੁਤ ਤੇਜ਼ੀ ਨਾਲ ਘੱਟ ਹੋ ਗਈ ਹੈ।

ਇਸ ਦੌਰਾਨ ਸਾਊਦੀ ਅਰਬ , ਰੂਸ ਅਤੇ ਯੂ.ਐਸ. ਕੱਚੇ ਤੇਲ ਦੇ ਉਤਪਾਦਨ ਨੂੰ ਘਟਾਉਣ ਲਈ ਸਹਿਮਤ ਨਹੀਂ ਹੋ ਸਕੇ। ਸਾਊਦੀ ਅਰਬ ਨੇ ਤੇਲ ਦਾ ਉਤਪਾਦਨ ਜਾਰੀ ਰੱਖਿਆ ਹੈ। ਬਾਅਦ ਵਿਚ ਕੱਚੇ ਤੇਲ 'ਤੇ ਨਿਰਭਰ ਸਾਊਦੀ ਅਰਬ ਦੀ ਆਰਥਿਕਤਾ ਨੂੰ ਧੱਕਾ ਲੱਗਾ ਹੈ। ਇਸ ਨੇ ਕੱਚੇ ਦੇ ਭਾਅ ਬਹੁਤ ਤੇਜ਼ੀ ਨਾਲ ਘਟਾਏ। ਬਾਅਦ ਵਿਚ ਓਪੇਕ ਪਲੱਸ ਦੇਸ਼ਾਂ ਦੇ ਦਬਾਅ ਹੇਠ ਤੇਲ ਉਤਪਾਦਨ 'ਤੇ ਰੋਕ ਲਗਾ ਦਿੱਤੀ ।

ਇਹ ਵੀ ਪੜ੍ਹੋ-  ਖੇਤੀਬਾੜੀ ਬਿੱਲ ਦੇ ਵਿਰੋਧ ਦਰਮਿਆਨ ਹਾੜ੍ਹੀ ਦੀਆਂ ਫ਼ਸਲਾਂ ਲਈ ਨਵਾਂ MSP ਜਾਰੀ

ਹਾਲਾਂਕਿ ਅਜਿਹਾ ਹੋਣ ਤੋਂ ਪਹਿਲਾਂ ਇੱਕ ਇਤਿਹਾਸਕ ਗਿਰਾਵਟ ਨਾਲ ਕੱਚੇ ਤੇਲ ਦੀ ਕੀਮਤ 16 ਡਾਲਰ ਪ੍ਰਤੀ ਬੈਰਲ ਤੋਂ ਹੇਠਾਂ ਆ ਗਈ ਸੀ। ਦੂਜੇ ਪਾਸੇ ਅਮਰੀਕਾ ਦਾ ਡਬਲਯੂ.ਟੀ.ਆਈ. ਕੱਚਾ ਤੇਲ ਸਿਫ਼ਰ ਤੋਂ ਹੇਠਾਂ ਪਹੁੰਚ ਗਿਆ। ਹੁਣ ਇਸਦਾ ਫਾਇਦਾ ਭਾਰਤ ਸਮੇਤ ਉਨ੍ਹਾਂ ਸਾਰੇ ਦੇਸ਼ਾਂ ਨੂੰ ਹੋਇਆ ਹੈ, ਜਿਹੜੇ ਸਾਊਦੀ ਅਰਬ ਜਾਂ ਅਮਰੀਕਾ ਤੋਂ ਤੇਲ ਦੀ ਦਰਾਮਦ ਕਰਦੇ ਹਨ।

ਇਹ ਵੀ ਪੜ੍ਹੋ- SBI ਖਾਤਾਧਾਰਕਾਂ ਲਈ ਅਹਿਮ ਖ਼ਬਰ: ਨਵੀਂ ਯੋਜਨਾ ਰਾਹੀਂ ਘਰ ਬੈਠੇ ਆਪਣੀ EMI ਇੰਝ ਕਰੋ ਸਸਤੀ


Harinder Kaur

Content Editor Harinder Kaur