ਸਸਤਾ ਹੋਇਆ ਸੋਨਾ-ਚਾਂਦੀ, 1200 ਰੁਪਏ ਤੱਕ ਘਟੀਆਂ ਕੀਮਤਾਂ, ਜਾਣੋ ਅੱਜ ਦਾ ਨਵਾਂ ਭਾਅ

Friday, Sep 18, 2020 - 11:46 AM (IST)

ਸਸਤਾ ਹੋਇਆ ਸੋਨਾ-ਚਾਂਦੀ, 1200 ਰੁਪਏ ਤੱਕ ਘਟੀਆਂ ਕੀਮਤਾਂ, ਜਾਣੋ ਅੱਜ ਦਾ ਨਵਾਂ ਭਾਅ

ਨਵੀਂ ਦਿੱਲੀ — ਅਕਤੂਬਰ ਡਲਿਵਰੀ ਵਾਲਾ ਸੋਨਾ ਕੱਲ੍ਹ ਐਮ.ਸੀ.ਐਕਸ. 'ਤੇ 51453 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਬੰਦ ਹੋਇਆ ਸੀ ਅਤੇ ਅੱਜ ਇਹ 106 ਰੁਪਏ ਦੀ ਤੇਜ਼ੀ ਨਾਲ 51559 ਰੁਪਏ 'ਤੇ ਖੁੱਲ੍ਹਿਆ ਹੈ। ਸ਼ੁਰੂਆਤੀ ਕਾਰੋਬਾਰ ਵਿਚ ਹੀ ਇਹ 51483 ਰੁਪਏ ਦੇ ਹੇਠਲੇ ਪੱਧਰ ਅਤੇ 51644 ਰੁਪਏ ਦੇ ਸਿਖਰ 'ਤੇ ਪਹੁੰਚ ਗਿਆ। ਇਸੇ ਤਰ੍ਹਾਂ ਦਸੰਬਰ ਡਿਲਿਵਰੀ ਸੋਨਾ ਵੀ ਤੇਜ਼ੀ ਨਾਲ ਖੁੱਲ੍ਹਿਆ। ਬੁੱਧਵਾਰ ਨੂੰ ਇਹ 51626 ਰੁਪਏ ਦੀ ਕੀਮਤ 'ਤੇ ਬੰਦ ਹੋਇਆ ਜਦੋਂ ਕਿ ਅੱਜ ਇਹ 51785 ਰੁਪਏ ਦੀ ਕੀਮਤ 'ਤੇ ਖੁੱਲ੍ਹਿਆ ਹੈ।

ਦਿੱਲੀ ਸਰਾਫ਼ਾ ਬਾਜ਼ਾਰ 'ਚ ਸੋਨਾ 608 ਰੁਪਏ, ਚਾਂਦੀ 1,214 ਰੁਪਏ ਟੁੱਟੇ

ਅੰਤਰਰਾਸ਼ਟਰੀ  ਬਾਜ਼ਾਰਾਂ ਦੇ ਕਮਜ਼ੋਰ ਸੰਕੇਤਾਂ ਵਿਚਕਾਰ ਦਿੱਲੀ ਸਰਾਫ਼ਾ ਬਾਜ਼ਾਰ 'ਚ ਵੀਰਵਾਰ ਨੂੰ ਸੋਨੇ ਦੀਆਂ ਕੀਮਤਾਂ ਵਿਚ 608 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ, ਜਦੋਂਕਿ  ਸਰਾਫਾ ਬਾਜ਼ਾਰ ਵਿਚ ਚਾਂਦੀ ਵੀ 1,214 ਰੁਪਏ ਕਮਜ਼ੋਰ ਹੋ ਗਈ। ਐਚਡੀਐਫਸੀ ਪ੍ਰਤੀਭੂਤੀਆਂ ਮੁਤਾਬਕ ਸੋਨਾ 608 ਰੁਪਏ ਦੀ ਗਿਰਾਵਟ ਦੇ ਨਾਲ 52,463 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ। ਜਦੋਂ ਕਿ ਚਾਂਦੀ 1,214 ਰੁਪਏ ਦੀ ਗਿਰਾਵਟ ਦੇ ਨਾਲ 69,242 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ। ਪਿਛਲੇ ਸੈਸ਼ਨ ਦੇ ਕਾਰੋਬਾਰ ਵਿਚ ਸੋਨਾ 53,071 ਰੁਪਏ ਪ੍ਰਤੀ 10 ਗ੍ਰਾਮ ਅਤੇ ਚਾਂਦੀ 70,456 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ ਸੀ। ਅੰਤਰਰਾਸ਼ਟਰੀ ਬਾਜ਼ਾਰ ਵਿਚ ਸੋਨਾ 1,943.80 ਡਾਲਰ ਪ੍ਰਤੀ ਔਂਸ ਅਤੇ ਚਾਂਦੀ ਦੀ ਕੀਮਤ 26.83 ਡਾਲਰ ਪ੍ਰਤੀ ਔਂਸ 'ਤੇ ਆ ਗਈ।

ਇਹ ਵੀ ਦੇਖੋ : ਸੀਮਾ ਸ਼ੁਲਕ ਮਹਿਕਮਾ ਪੂਰੇ ਦੇਸ਼ 'ਚ ਲਾਗੂ ਕਰੇਗਾ ਇਹ ਯੋਜਨਾ, ਸਾਮਾਨ ਦੇ ਮੁਲਾਂਕਣ 'ਚ ਹੋਵੇਗੀ ਅਸਾਨੀ

ਇਸ ਕਾਰਨ ਸੋਨੇ ਦੀਆਂ ਕੀਮਤਾਂ 'ਚ ਆਈ ਕਮੀ

ਹਾਜਰ ਬਾਜ਼ਾਰ ਵਿਚ ਸੋਨੇ ਦੀ ਮੰਗ ਕਮਜ਼ੋਰ ਸੀ, ਜਿਸ ਨਾਲ ਸੱਟੇਬਾਜ਼ਾਂ ਵਲੋਂ ਵਿਕਰੀ ਬੰਦ ਹੋ ਗਈ। ਇਸ ਕਾਰਨ ਵੀਰਵਾਰ ਨੂੰ ਫਿਊਚਰਜ਼ ਮਾਰਕੀਟ ਵਿਚ ਸੋਨਾ 0.78 ਪ੍ਰਤੀਸ਼ਤ ਦੀ ਗਿਰਾਵਟ ਨਾਲ 51,420 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ। ਐਮ.ਸੀ.ਐਕਸ. 'ਤੇ ਫਿਊਚਰਜ਼ ਇਕਰਾਰਨਾਮੇ 'ਚ ਸੋਨੇ ਦਾ ਭਾਅ 404 ਰੁਪਏ ਜਾਂ 0.78 ਫੀਸਦੀ ਦੀ ਗਿਰਾਵਟ ਨਾਲ 51,420 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ। ਇਸ ਦੇ ਲਈ 10,142 ਲਾਟ ਦਾ ਕਾਰੋਬਾਰ ਹੋਇਆ। ਇਸੇ ਤਰ੍ਹਾਂ ਦਸੰਬਰ ਦੀ ਸਪੁਰਦਗੀ ਦੌਰਾਨ 8,192 ਲਾਟ ਦੇ ਕਾਰੋਬਾਰ ਲਈ ਇਹ ਕੀਮਤ 393 ਰੁਪਏ ਭਾਵ 0.76% ਦੀ ਗਿਰਾਵਟ ਨਾਲ 51,595 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਈ। ਅੰਤਰਰਾਸ਼ਟਰੀ ਪੱਧਰ 'ਤੇ ਨਿਊਯਾਰਕ ਵਿਚ ਸੋਨਾ 1.09 ਪ੍ਰਤੀਸ਼ਤ ਦੀ ਗਿਰਾਵਟ ਦੇ ਨਾਲ 1,949.10 ਡਾਲਰ ਪ੍ਰਤੀ ਔਂਸ 'ਤੇ ਆ ਗਿਆ।

ਇਹ ਵੀ ਦੇਖੋ : ਕੋਰੋਨਾ ਦੌਰ 'ਚ ਇਨ੍ਹਾਂ ਵਸਤੂਆਂ ਦੀ ਲਗਾਤਾਰ ਵਧੀ ਮੰਗ; ਬਾਜ਼ਾਰ 'ਚ ਨਵੇਂ ਉਤਪਾਦਾਂ ਦੀ ਭਰਮਾਰ

ਇਸ ਵਾਰ ਤਿਉਹਾਰਾਂ ਦੇ ਮੌਸਮ ਵਿਚ ਘੱਟ ਰਹੇਗੀ ਮੰਗ 

ਆਮ ਤੌਰ 'ਤੇ ਸੋਨੇ ਦੀ ਮੰਗ ਅਕਤੂਬਰ - ਨਵੰਬਰ ਦੌਰਾਨ ਕਾਫ਼ੀ ਵੱਧ ਜਾਂਦੀ ਹੈ। ਇਸ ਦਾ ਕਾਰਨ ਤਿਉਹਾਰਾਂ ਦੇ ਮੌਸਮ ਦੀ ਆਮਦ ਹੈ। ਸੋਨਾ ਹਮੇਸ਼ਾਂ ਦੀਵਾਲੀ ਦੇ ਨੇੜੇ ਚਮਕਦਾ ਹੈ, ਪਰ ਕੋਰੋਨਾ ਦੇ ਕਾਰਨ ਇਸ ਵਾਰ ਲੋਕ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਹਨ, ਜਿਸਦਾ ਸਿੱਧਾ ਅਸਰ ਸੋਨੇ ਦੀ ਮੰਗ 'ਤੇ ਪਿਆ ਹੈ।

ਇਹ ਵੀ ਦੇਖੋ : ਬਿਜਲੀ ਖਪਤਕਾਰ ਨੂੰ ਪਹਿਲੀ ਵਾਰ ਮਿਲਣਗੇ ਅਧਿਕਾਰ , ਸਰਕਾਰ ਲੈ ਕੇ ਆ ਰਹੀ ਹੈ ਨਵਾਂ ਕਾਨੂੰਨ


author

Harinder Kaur

Content Editor

Related News