ਵਿਦੇਸ਼ਾਂ ਦੇ ਸਸਤੇ ਟੂਰ-ਪੈਕੇਜ ਸੈਲਾਨੀਆਂ ਨੂੰ ਕਰ ਰਹੇ ਆਕਰਸ਼ਿਤ, 6 ਗੁਣਾ ਵਧ ਕਰ ਰਹੇ ਖ਼ਰਚਾ

Tuesday, Mar 26, 2024 - 03:07 PM (IST)

ਵਿਦੇਸ਼ਾਂ ਦੇ ਸਸਤੇ ਟੂਰ-ਪੈਕੇਜ ਸੈਲਾਨੀਆਂ ਨੂੰ ਕਰ ਰਹੇ ਆਕਰਸ਼ਿਤ, 6 ਗੁਣਾ ਵਧ ਕਰ ਰਹੇ ਖ਼ਰਚਾ

ਨਵੀਂ ਦਿੱਲੀ - ਵਿਦੇਸ਼ਾਂ ਦੇ ਸਸਤੇ ਟੂਰ ਪੈਕੇਜ ਅਤੇ ਮੁਫ਼ਤ ਵੀਜ਼ਾਂ ਵਰਗੀਆਂ ਸਹੂਲਤਾਂ ਭਾਰਤ ਦੇਸ਼ ਦੇ ਵਾਸੀਆਂ ਨੂੰ ਹੋਰ ਦੇਸ਼ਾਂ ਵਿਚ ਘੁੰਮਣ ਜਾਣ ਲਈ ਆਕਰਸ਼ਿਤ ਕਰ ਰਹੀਆਂ ਹਨ। ਇਹ ਧਿਆਨ ਯੋਗ ਹੈ ਕਿ ਆਕਰਸ਼ਿਤ ਟੂਰ ਪੈਕੇਜਾਂ ਰਾਹੀਂ ਭਾਰਤੀਆਂ ਵੱਲੋਂ ਵਿਦੇਸ਼ੀ ਸੈਰ-ਸਪਾਟਾ ਦਾ ਰੁਝਾਨ ਵਧ ਰਿਹਾ ਹੈ। ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੀ ਰਿਪੋਰਟ ਮੁਤਾਬਕ ਭਾਰਤੀਆਂ ਨੇ ਜਨਵਰੀ ਮਹੀਨੇ ਯਾਤਰਾ 'ਤੇ ਲਗਭਗ 13,000 ਕਰੋੜ ਰੁਪਏ ਖਰਚ ਕੀਤੇ। ਜੇਕਰ ਸਭ ਕੁਝ ਠੀਕ ਰਿਹਾ ਤਾਂ ਇਹ ਰੁਝਾਨ ਭਵਿੱਖ ਵਿੱਚ ਵੀ ਦੇਖਣ ਨੂੰ ਮਿਲ ਸਕਦਾ ਹੈ। ਟੂਰ ਆਪਰੇਟਰਾਂ ਅਨੁਸਾਰ ਘਰੇਲੂ ਸੈਲਾਨੀ ਹੁਣ ਵਿਦੇਸ਼ਾਂ ਦਾ ਪੈਕੇਜ ਲੈ ਰਹੇ ਹਨ। ਇੰਡੋਨੇਸ਼ੀਆ, ਮਲੇਸ਼ੀਆ, ਥਾਈਲੈਂਡ ਅਤੇ ਸ਼੍ਰੀਲੰਕਾ ਵਰਗੇ ਵੀਜ਼ਾ ਮੁਫਤ ਦੇਸ਼ ਸੈਲਾਨੀਆਂ ਦੇ ਪਸੰਦੀਦਾ ਸਥਾਨ ਬਣੇ ਹੋਏ ਹਨ। ਅਜ਼ਰਬੈਜਾਨ ਅਤੇ ਕਜ਼ਾਕਿਸਤਾਨ ਵਿਚ ਵੀ ਜਾਣ ਦਾ ਰੁਝਾਨ ਵਧਿਆ ਹੈ ਕਿਉਂਕਿ ਇਸ ਦੀ ਵੀਜ਼ਾ ਪ੍ਰਕਿਰਿਆ ਬਹੁਤ ਅਸਾਨ ਹੈ।

ਇਹ ਵੀ ਪੜ੍ਹੋ :    April ਤੋਂ ਹੋਣ ਜਾ ਰਹੇ ਹਨ ਕਈ ਵੱਡੇ ਬਦਲਾਅ, 31 ਮਾਰਚ ਤੋਂ ਪਹਿਲਾਂ ਜ਼ਰੂਰ ਪੂਰੇ ਕਰ ਲਓ ਇਹ ਕੰਮ

ਸਿਵਲ ਏਵੀਏਸ਼ਨ ਦੇ ਡਾਇਰੈਕਟਰ ਜਨਰਲ (ਡੀਜੀਸੀਏ) ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਵਿਦੇਸ਼ ਜਾਣ ਵਾਲੇ ਭਾਰਤੀਆਂ ਦੀ ਗਿਣਤੀ ਸਾਲਾਨਾ 18% ਦੀ ਦਰ ਨਾਲ ਵੱਧ ਰਹੀ ਹੈ। ਖਰਚੇ ਦੀ ਰਫਤਾਰ ਇਸ ਤੋਂ ਜ਼ਿਆਦਾ ਦਰ ਨਾਲ ਵੱਧ ਰਹੀ ਹੈ।

ਮਾਹਰਾਂ ਮੁਤਾਬਕ ਦੱਖਣੀ-ਪੂਰਬੀ ਏਸ਼ੀਆਈ ਦੇਸ਼ਾਂ ਦੇ ਮੁਕਾਬਲੇ ਮੱਧ ਏਸ਼ੀਆ ਲਈ ਹਵਾਈ ਟਿਕਟਾਂ ਅਤੇ ਹੋਟਲ ਦੇ ਖਰਚੇ ਬਹੁਤ ਸਸਤੇ ਹਨ। ਕਈ ਥਾਵਾਂ 'ਤੇ ਇਹ ਕੀਮਤ ਕੇਰਲ ਅਤੇ ਕਸ਼ਮੀਰ ਦੇ ਪੈਕੇਜਾਂ ਨਾਲੋਂ ਵੀ ਘੱਟ ਹੈ। ਅਜਿਹੇ 'ਚ ਘਰੇਲੂ ਯਾਤਰੀ ਵਿਦੇਸ਼ਾਂ 'ਚ ਘੁੰਮਣ ਜਾਣ ਦੀ ਚੋਣ ਕਰ ਰਹੇ ਹਨ। ਹਾਲਾਂਕਿ, ਇਸਦਾ ਮਤਲਬ ਇਹ ਨਹੀਂ ਹੈ ਕਿ ਘਰੇਲੂ ਸੈਰ-ਸਪਾਟਾ ਘਟ ਰਿਹਾ ਹੈ। ਦੇਸ਼ ਵੱਡਾ ਹੈ ਅਤੇ ਸੈਲਾਨੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ।

ਇਹ ਵੀ ਪੜ੍ਹੋ :     ਆਨੰਦ ਮਹਿੰਦਰਾ ਨੇ ਪੂਰਾ ਕੀਤਾ ਆਪਣਾ ਵਾਅਦਾ, ਕ੍ਰਿਕਟਰ ਸਰਫਰਾਜ਼ ਖਾਨ ਦੇ ਪਿਤਾ ਨੂੰ ਦਿੱਤੀ ਮਹਿੰਦਰਾ Thar

ਟੂਰ ਆਪਰੇਟਰਾਂ ਅਨੁਸਾਰ ਦੱਖਣ-ਪੂਰਬੀ ਅਤੇ ਮੱਧ ਏਸ਼ੀਆ ਦੇ ਦੇਸ਼ਾਂ ਵਿੱਚ ਪੰਜ ਤਾਰਾ ਹੋਟਲ ਦਾ ਕਿਰਾਇਆ ਸਿਰਫ਼ 5 ਤੋਂ 6 ਹਜ਼ਾਰ ਰੁਪਏ ਤੋਂ ਵੱਧ ਨਹੀਂ ਹੈ। ਭਾਰਤ ਵਿੱਚ, ਕਸ਼ਮੀਰ, ਕੇਰਲ ਅਤੇ ਜੈਪੁਰ ਵਰਗੇ ਮਸ਼ਹੂਰ ਸੈਲਾਨੀ ਖੇਤਰਾਂ ਵਿੱਚ ਇਹ ਕਿਰਾਇਆ 10,000 ਰੁਪਏ ਹੈ।  ਸੈਰ-ਸਪਾਟੇ ਲਈ ਕਿਰਾਏ ਦੇ ਵਾਹਨ ਵੀ ਸਸਤੇ ਵਿੱਚ ਉਪਲਬਧ ਹਨ। ਅਜਿਹੇ 'ਚ ਉਨ੍ਹਾਂ ਨੂੰ ਹਵਾਈ ਕਿਰਾਏ 'ਚ ਥੋੜ੍ਹਾ ਜ਼ਿਆਦਾ ਹੀ ਭੁਗਤਾਨ ਕਰਨਾ ਪੈਂਦਾ ਹੈ। ਖਾਸ ਗੱਲ ਇਹ ਹੈ ਕਿ ਇਹ ਵਾਧਾ ਵੀ ਛੁੱਟੀਆਂ ਦੌਰਾਨ ਸਸਤੇ ਵਿਚ ਪੂਰਾ ਹੋ ਜਾਂਦਾ ਹੈ।

ਕਿਸੇ ਦੇਸ਼ ਦਾ ਵੀਜ਼ਾ ਮੁਕਤ ਹੋਣ ਨਾਲ ਸੈਲਾਨੀਆਂ ਨੂੰ ਕਈ ਸਹੂਲਤਾਂ ਮਿਲਦੀਆਂ ਹਨ। ਸਭ ਤੋਂ ਪਹਿਲਾਂ ਤਾਂ ਉਨ੍ਹਾਂ ਨੂੰ ਵੀਜ਼ਾ ਮਨਜ਼ੂਰੀ ਲਈ ਹਫ਼ਤਿਆਂ ਤੱਕ ਇੰਤਜ਼ਾਰ ਨਹੀਂ ਕਰਨਾ ਪਵੇਗਾ। ਦੂਜਾ, ਇਸ ਵਿੱਚ ਵਸੂਲੀ ਜਾਣ ਵਾਲੀ ਫੀਸ ਵੀ ਬਚ ਜਾਂਦੀ ਹੈ। ਇੰਡੋਨੇਸ਼ੀਆ ਵਿੱਚ ਇਹ ਫੀਸ 8,200 ਰੁਪਏ ਹੈ ਅਤੇ ਥਾਈਲੈਂਡ ਵਿੱਚ ਇਹ 4,500 ਰੁਪਏ ਤੱਕ ਸੀ। ਜਿਨ੍ਹਾਂ ਦੇਸ਼ਾਂ ਵਿੱਚ ਮੁਫ਼ਤ ਵੀਜ਼ਾ ਨਹੀਂ ਹੈ, ਉੱਥੇ ਪ੍ਰਕਿਰਿਆ ਤੇਜ਼ ਹੋ ਗਈ ਹੈ। ਫੀਸ ਘਟਾ ਦਿੱਤੀ ਗਈ ਹੈ। ਸਿਰਫ 10 ਦਿਨਾਂ ਵਿੱਚ UAE ਦਾ ਵੀਜ਼ਾ ਮਿਲ ਰਿਹਾ ਹੈ। ਇਜ਼ਰਾਈਲ ਵੀਜ਼ਾ ਫੀਸ 1100 ਰੁਪਏ ਹੈ ਜੋ ਕੋਵਿਡ ਤੋਂ ਪਹਿਲਾਂ 1700 ਰੁਪਏ ਸੀ। 
ਭਾਰਤ ਦੇਸ਼ ਦੇ ਵਾਸੀ ਦੁਨੀਆ ਭਰ ਦੇ 67 ਦੇਸ਼ਾਂ ਵਿਚ ਬਿਨਾਂ ਵਿਜ਼ਾ ਦੇ ਸੈਰ-ਸਪਾਟੇ ਲਈ ਜਾ ਸਕਦੇ ਹਨ।

ਇਹ ਵੀ ਪੜ੍ਹੋ :    IPL ਪ੍ਰਸ਼ੰਸਕਾਂ ਨੂੰ TATA Power ਦਾ ਸ਼ਾਨਦਾਰ ਤੋਹਫਾ, ਕ੍ਰਿਕਟ ਸਟੇਡੀਅਮ ਦੇ ਕੋਲ ਲਗਾਏ EV ਚਾਰਜਿੰਗ ਸਟੇਸ਼ਨ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News