MG ਮੋਟਰ ਤੇ ਟਾਟਾ ਪਾਵਰ ਨੇ ਨਾਗਪੁਰ 'ਚ ਈ. ਵੀ. ਚਾਰਜਿੰਗ ਸਟੇਸ਼ਨ ਸਥਾਪਤ ਕੀਤਾ

Thursday, Oct 29, 2020 - 04:08 PM (IST)

MG ਮੋਟਰ ਤੇ ਟਾਟਾ ਪਾਵਰ ਨੇ ਨਾਗਪੁਰ 'ਚ ਈ. ਵੀ. ਚਾਰਜਿੰਗ ਸਟੇਸ਼ਨ ਸਥਾਪਤ ਕੀਤਾ

ਨਵੀਂ ਦਿੱਲੀ- ਐੱਮ. ਜੀ. ਮੋਟਰ ਇੰਡੀਆ ਅਤੇ ਟਾਟਾ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਨਾਗਪੁਰ ਵਿਚ ਪਹਿਲਾ ਸੁਪਰਫਾਸਟ ਚਾਰਜਿੰਗ ਈ. ਵੀ. (ਇਲੈਕਟ੍ਰਿਕ ਵ੍ਹੀਕਲ) ਸਟੇਸ਼ਨ ਦੀ ਸ਼ੁਰੂਆਤ ਕੀਤੀ ਹੈ।

ਕੰਪਨੀ ਨੇ ਅੱਜ ਇਥੇ ਜਾਰੀ ਇਕ ਬਿਆਨ ਵਿਚ ਕਿਹਾ ਕਿ ਇਹ ਕਦਮ ਦੇਸ਼ ਭਰ ਵਿਚ 50 ਕਿਲੋਵਾਟ ਦਾ ਡੀ. ਸੀ. ਸੁਪਰਫਾਸਟ ਚਾਰਜਿੰਗ ਸਟੇਸ਼ਨ ਬਣਾਉਣ ਲਈ ਟਾਟਾ ਪਾਵਰ ਨਾਲ ਐੱਮ. ਜੀ. ਦੀ ਤਾਜ਼ਾ ਭਾਈਵਾਲੀ ਦਾ ਹਿੱਸਾ ਹੈ ਅਤੇ ਇਲੈਕਟ੍ਰਿਕ ਵਾਹਨ ਦੇ ਵਾਤਾਵਰਣ ਨੂੰ ਹੋਰ ਮਜਬੂਤ ਕਰੇਗਾ। 

ਕੰਪਨੀ ਨੇ ਕਿਹਾ ਕਿ ਇਹ 5-ਵੇ ਚਾਰਜਿੰਗ ਈਕੋਸਿਸਟਮ ਪ੍ਰਦਾਨ ਕਰਨ ਲਈ ਐੱਮ. ਜੀ. ਦੀ ਵਚਨਬੱਧਤਾ ਦਾ ਹਿੱਸਾ ਹੈ। ਇਸ ਸਹੂਲਤ ਨਾਲ 50 ਮਿੰਟ ਵਿਚ 80 ਫੀਸਦੀ ਤੱਕ ਗੱਡੀ ਨੂੰ ਚਾਰਜ ਕੀਤਾ ਜਾ ਸਕਦਾ ਹੈ। ਐੱਮ. ਜੀ. ਮੋਟਰ ਨੇ ਦੇਸ਼ ਦੇ ਪੰਜ ਸ਼ਹਿਰਾਂ- ਨਵੀਂ ਦਿੱਲੀ-ਐੱਨ. ਸੀ. ਆਰ., ਮੁੰਬਈ, ਅਹਿਮਦਾਬਾਦ, ਬੰਗਲੌਰ ਅਤੇ ਹੈਦਰਾਬਾਦ ਵਿਚ ਆਪਣੀਆਂ ਡੀਲਰਾਂਸ਼ਿਪਾਂ 'ਤੇ 10 ਸੁਪਰਫਾਸਟ 50 ਕਿਲੋਵਾਟ ਚਾਰਜਿੰਗ ਸਟੇਸ਼ਨ ਸਥਾਪਤ ਕੀਤੇ ਹਨ। ਟਾਟਾ ਪਾਵਰ ਦੇ ਈ-ਜ਼ੈਡ ਚਾਰਜ ਬ੍ਰਾਂਡ ਤਹਿਤ 24 ਸ਼ਹਿਰਾਂ ਵਿਚ 200 ਤੋਂ ਵੱਧ ਚਾਰਜਿੰਗ ਸੈਂਟਰ ਹਨ।


author

Sanjeev

Content Editor

Related News