ਚੰਦਾ-ਦੀਪਕ ਕੋਚਰ ਦੇ ਪੁੱਤ ਦਾ ਵਿਆਹ ਹੋਇਆ ਕੈਂਸਲ, ਈਵੈਂਟ ਕੰਪਨੀ ਵੱਲੋਂ ਕਰੋੜਾਂ ਰੁਪਏ ਦੀਆਂ ਬੁਕਿੰਗ ਰੱਦ

Thursday, Dec 29, 2022 - 04:59 PM (IST)

ਚੰਦਾ-ਦੀਪਕ ਕੋਚਰ ਦੇ ਪੁੱਤ ਦਾ ਵਿਆਹ ਹੋਇਆ ਕੈਂਸਲ, ਈਵੈਂਟ ਕੰਪਨੀ ਵੱਲੋਂ ਕਰੋੜਾਂ ਰੁਪਏ ਦੀਆਂ ਬੁਕਿੰਗ ਰੱਦ

ਮੁੰਬਈ - ICICI ਬੈਂਕ ਦੀ ਸਾਬਕਾ MD ਚੰਦਾ ਕੋਚਰ ਅਤੇ ਉਨ੍ਹਾਂ ਦੇ ਪਤੀ ਦੀਪਕ ਕੋਚਰ ਦੀ ਸ਼ੁੱਕਰਵਾਰ ਨੂੰ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਇਹ ਖ਼ਬਰ ਸਾਹਮਣੇ ਆ ਰਹੀ ਹੈ ਕਿ ਉਨ੍ਹਾਂ ਦੇ ਬੇਟੇ ਦਾ ਵਿਆਹ ਰੱਦ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਕੋਚਰ ਜੋੜੇ ਦੇ ਬੇਟੇ ਅਰਜੁਨ ਦਾ ਵਿਆਹ  ਜੈਸਲਮੇਰ ਦੇ ਦੋ ਸਭ ਤੋਂ ਮਹਿੰਗੇ ਹੋਟਲਾਂ 'ਚ 15 ਤੋਂ 18 ਜਨਵਰੀ ਦਰਮਿਆਨ ਹੋਣਾ ਸੀ। ਇਨ੍ਹਾਂ ਹੋਟਲਾਂ ਨਾਲ ਜੁੜੇ ਪ੍ਰਬੰਧਕੀ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਉਸ ਦਾ ਕਹਿਣਾ ਹੈ ਕਿ ਇਸ ਵਿਆਹ ਲਈ ਮੁੰਬਈ ਦੀ ਈਵੈਂਟ ਕੰਪਨੀ ਨੇ ਸਾਰੀਆਂ ਬੁਕਿੰਗਾਂ ਰੱਦ ਕਰ ਦਿੱਤੀਆਂ ਹਨ।

ਜਾਣੋ ਵਜ੍ਹਾ

ਦਰਅਸਲ ਇਹ ਗ੍ਰਿਫਤਾਰੀ ਵੀਡੀਓਕਾਨ ਗਰੁੱਪ ਨੂੰ ਦਿੱਤੇ ਗਏ ਕਰੋੜਾਂ ਰੁਪਏ ਦੇ ਕਰਜ਼ੇ ਦੇ ਮਾਮਲੇ 'ਚ ਕੀਤੀ ਗਈ ਹੈ। ਇਲਜ਼ਾਮ ਹੈ ਕਿ ਜਦੋਂ ਚੰਦਾ ਕੋਚਰ ਨੇ ਦੇਸ਼ ਦੇ ਸਭ ਤੋਂ ਵੱਡੇ ਨਿੱਜੀ ਬੈਂਕਾਂ ਵਿੱਚੋਂ ਇੱਕ ICICI ਬੈਂਕ ਦਾ ਚਾਰਜ ਸੰਭਾਲਿਆ ਸੀ ਤਾਂ ਵੀਡੀਓਕਾਨ ਦੀਆਂ ਵੱਖ-ਵੱਖ ਕੰਪਨੀਆਂ ਨੂੰ 6 ਕਰਜ਼ੇ ਮਨਜ਼ੂਰ ਕੀਤੇ ਗਏ ਸਨ। ਬਾਅਦ ਵਿਚ ਕੰਪਨੀ ਨੂੰ ਦਿੱਤਾ ਗਿਆ ਕਰਜ਼ਾ NPA ਘੋਸ਼ਿਤ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ : ਵਾਹਨ ਚਾਲਕਾਂ ਦੀ ਛੋਟੀ ਅਣਗਹਿਲੀ ਬਣਦੀ ਹੈ ਵੱਡੇ ਹਾਦਸਿਆਂ ਦਾ ਕਾਰਨ, ਅੰਕੜੇ ਕਰਨਗੇ ਹੈਰਾਨ

ਵਿਆਹ ਲਈ ਕੀਤਾ ਜਾਣਾ ਸੀ ਕਰੋੜਾਂ ਰੁਪਏ ਦਾ ਖ਼ਰਚ

ਦੱਸਿਆ ਜਾ ਰਿਹਾ ਹੈ ਕਿ ਅਰਜੁਨ ਕੋਚਰ ਦੇ ਡੈਸਟੀਨੇਸ਼ਨ ਵੈਡਿੰਗ ਲਈ ਜੈਸਲਮੇਰ ਦੇ 2 ਵੱਡੇ ਅਤੇ ਮਹਿੰਗੇ ਹੋਟਲ ਬੁੱਕ ਕੀਤੇ ਗਏ ਸਨ। ਇਸ ਦੇ ਨਾਲ ਹੀ ਵਿਆਹ ਵਿੱਚ ਮਹਿਮਾਨਾਂ ਲਈ 150 ਲਗਜ਼ਰੀ ਕਾਰਾਂ ਦਾ ਵੀ ਇੰਤਜ਼ਾਮ ਕੀਤਾ ਗਿਆ ਸੀ। ਤਾਂ ਜੋ ਮਹਿਮਾਨਾਂ ਨੂੰ ਏਅਰਪੋਰਟ ਸਮੇਤ ਜੈਸਲਮੇਰ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਲਿਜਾਇਆ ਜਾ ਸਕੇ। ਜਾਣਕਾਰੀ ਮੁਤਾਬਕ ਚੰਦਾ ਕੋਚਰ ਦੇ ਬੇਟੇ ਅਰਜੁਨ ਦਾ ਵਿਆਹ ਕਾਰੋਬਾਰੀ ਪਰਿਵਾਰ ਨਾਲ ਸਬੰਧਤ ਸੰਜਨਾ ਨਾਲ ਤੈਅ ਹੋਇਆ ਹੈ। 

ਤਿੰਨ ਮਹੀਨੇ ਪਹਿਲਾਂ ਤੋਂ ਜੈਸਲਮੇਰ 'ਚ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਸਨ। ਹੋਟਲ ਬੁਕਿੰਗ ਤੋਂ ਲੈ ਕੇ ਗੱਡੀਆਂ, ਚਾਰਟਰ, ਸੰਗੀਤ, ਫੁੱਲ, ਸਾਰੀਆਂ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਸੀ। ਗ੍ਰਿਫਤਾਰੀ ਤੋਂ ਇੱਕ ਦਿਨ ਪਹਿਲਾਂ, ਕੋਚਰ ਜੋੜੇ ਨੇ 7 ਜਨਵਰੀ ਨੂੰ ਆਪਣੇ ਬੇਟੇ ਦੇ ਵਿਆਹ ਦੀ ਪ੍ਰੀ-ਪਾਰਟੀ ਲਈ ਮਹਿਮਾਨਾਂ ਨੂੰ ਸੱਦਾ ਦੇਣ ਲਈ ਇੱਕ WhatsApp ਸੰਦੇਸ਼ ਭੇਜਿਆ ਸੀ। ਇਹ ਪਾਰਟੀ ਮੁੰਬਈ ਦੇ ਤਾਜ ਹੋਟਲ 'ਚ ਹੋਣੀ ਸੀ।

ਇਹ ਵੀ ਪੜ੍ਹੋ : ਕੇਂਦਰ ਸਰਕਾਰ 'ਤੇ ਕਰਜ਼ੇ ਦਾ ਬੋਝ ਵਧਿਆ, ਦੂਜੀ ਤਿਮਾਹੀ 'ਚ ਕੁੱਲ ਦੇਣਦਾਰੀ ਵਧ  ਕੇ 147.19 ਲੱਖ ਕਰੋੜ ਹੋਈ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


author

Harinder Kaur

Content Editor

Related News