CES 2018: ਚੋਰਾਂ ਦੇ ਹੱਥ ਨਹੀਂ ਆਏਗੀ ਇਹ ਕਾਰ, ਸ਼ਾਨਦਾਰ ਫੀਚਰਸ ਨਾਲ ਹੈ ਲੈਸ
Wednesday, Jan 10, 2018 - 02:19 AM (IST)

ਜਲੰਧਰ—ਲਾਸ ਵੇਗਸ 'ਚ ਕੰਜ਼ਿਊਮਰ ਇਲੈਕਟ੍ਰਾਨਿਕ ਸ਼ੋਅ ਦੌਰਾਨ ਚੀਨ ਦੀ ਕੰਪਨੀ ਬਾਈਟਨ ਨੇ ਇਕ ਅਜਿਹੀ ਇਲੈਕਟ੍ਰਿਕ ਕਾਰ ਪੇਸ਼ ਕੀਤੀ ਹੈ ਜੋ ਚਿਹਰਾ ਪੱਛਾਣ ਕੇ ਅਨਲਾਕ ਹੋ ਜਾਵੇਗੀ। ਬੀ.ਐੱਮ.ਡਬਲਿਊ. ਅਤੇ ਐਪਲ ਦੇ ਸਾਬਕਾ ਇੰਜੀਨੀਅਰਾਂ ਦੁਆਰਾ ਤਿਆਰ ਕੀਤੀ ਗਈ ਇਸ ਕਾਰ 'ਚ ਹੋਰ ਵੀ ਕਈ ਕਮਾਲ ਦੇ ਫੀਚਰਸ ਹਨ। ਦੱਸਿਆ ਜਾ ਰਿਹਾ ਹੈ ਕੀ ਇਸ ਦੀ ਕੀਮਤ 45,000 ਡਾਲਰ (ਕਰੀਬ 28.6 ਲੱਖ ਰੁਪਏ) ਤੋਂ ਸ਼ੁਰੂ ਹੋਵੇਗੀ ਅਤੇ 2019 'ਚ ਇਹ ਕਾਰ ਚੀਨ 'ਚ ਵਿਕਰੀ ਲਈ ਉਪਲੱਬਧ ਹੋਵੇਗੀ।
ਬੈਟਰੀ ਅਤੇ ਚਾਰਜਿੰਗ
ਇਸ ਕਾਰ 'ਚ 71 ਕਿਲੋਵਾਟ ਬੈਟਰੀ ਪੈਕ ਹੈ ਜੋ ਇਕ ਵਾਰ ਚਾਰਜ ਹੋਣ 'ਤੇ 402 ਕਿਮੀ ਤਕ ਦੀ ਦੂਰੀ ਤੈਅ ਕਰ ਸਕਦੀ ਹੈ। ਕੰਪਨੀ ਦਾ ਦਾਅਵਾ ਹੈ ਕਿ 15 ਤੋਂ 30 ਮਿੰਟ 'ਚ ਇਸ ਦੀ ਬੈਟਰੀ ਫੁੱਲ ਚਾਰਜ ਹੋ ਜਾਵੇਗੀ।
ਸਟੀਅਰਿੰਗ ਵ੍ਹੀਲ 'ਤੇ ਟੱਚਸਕਰੀਨ
ਕੰਪਨੀ ਦਾ ਦਾਅਵਾ ਹੈ ਕਿ ਦੁਨੀਆ ਦੀ ਇਹ ਪਹਿਲੀ ਕਾਰ ਹੋਵੇਗੀ ਜਿਸ ਦੇ ਸਟੀਅਰਿੰਗ ਵ੍ਹੀਲ 'ਤੇ ਹੀ ਟੱਚਸਕਰੀਨ ਹੈ। ਨਾਲ ਹੀ ਇਸ ਇਲੈਕਟ੍ਰਿਕ ਕਾਰ 'ਚ 49 ਇੰਚ ਦਾ ਡੈਸ਼ਬੋਰਡ ਟੱਚਸਕਰੀਨ ਡਿਸਪਲੇਅ ਲੱਗੀ ਹੈ। ਇਹ ਡਿਸਪਲੇਅ ਨੈਵੀਗੇਸ਼ਨ, ਮਨੋਰੰਜਨ ਅਤੇ ਕਾਰ 'ਚ ਬੈਠੇ ਲੋਕਾਂ ਦੇ ਹੈਲਥ ਤਕ ਨੂੰ ਮਾਨਿਟਰ ਕਰੇਗਾ।
ਡਿਜ਼ਾਈਨ
ਡਿਜ਼ਾਈਨ ਦੀ ਗੱਲ ਕਰੀਏ ਤਾਂ ਕਾਰ ਦੇ ਦਰਵਾਜ਼ੇ 'ਚ ਇੰਵੀਜ਼ੀਬਲ ਹੈਂਡਲ ਲੱਗਾਏ ਗਏ ਹਨ। ਸਾਈਟ ਵੀਊ ਦੇ ਲਈ ਕਾਰ 'ਚ ਸ਼ੀਸ਼ੇ ਦੀ ਜਗ੍ਹਾ ਕੈਮਰੇ ਦਾ ਇਸਤੇਮਲ ਕੀਤਾ ਗਿਆ ਹੈ। ਅਮੇਜ਼ਨ ਅਲੈਕਸਾ ਨਾਲ ਇਸ 'ਚ ਵੌਇਸ ਅਤੇ ਜੈਸਚਰ ਕੰਟਰੋਲ ਦੀ ਫਸਿਲਟੀ ਵੀ ਮੌਜੂਦਾ ਹੋਵੇਗੀ। ਇਸ ਤੋਂ ਇਲਾਵਾ ਕਾਰ ਨੂੰ 5ਜੀ ਇੰਟਰਨੈੱਟ ਕੁਨੈਕਟੀਵਿਟੀ ਨਾਲ ਲੈਸ ਕੀਤਾ ਗਿਆ ਹੈ ਅਤੇ ਜਿਸ 'ਚ ਤੁਸੀਂ ਟੀ.ਵੀ. ਸ਼ੋਅਸ ਅਤੇ ਗੇਮ ਖੇਡਣ ਨਾਲ-ਨਾਲ ਵੀਡੀਓ ਚੈੱਟ ਵੀ ਕਰ ਸਕਦੇ ਹੋ।