ਕੇਂਦਰ ਸਰਕਾਰ ਦੀ ਸਸਤੀ ਹਵਾਈ ਯਾਤਰਾ ਹੋਈ ਫੇਲ, 774 'ਚੋਂ 54 ਰੂਟਾਂ 'ਤੇ ਉਡਾਣ ਭਰ ਰਹੇ ਜਹਾਜ਼

08/17/2023 5:29:24 PM

ਨਵੀਂ ਦਿੱਲੀ - ਸਸਤੀ ਹਵਾਈ ਯਾਤਰਾ ਪ੍ਰਦਾਨ ਕਰਨ ਵਾਲੀ ਕੇਂਦਰ ਸਰਕਾਰ ਦੀ ਯੋਜਨਾ 'ਉਡਾਨ' ਫੇਲ ਹੋ ਗਈ ਹੈ। ਇਸ ਗੱਲ ਦਾ ਖੁਲਾਸਾ ਦੇਸ਼ ਦੇ ਨਿਯੰਤਰਕ ਅਤੇ ਆਡੀਟਰ ਜਨਰਲ (ਕੈਗ) ਦੀ ਆਡਿਟ ਰਿਪੋਰਟ 'ਚ ਹੋਇਆ ਹੈ। ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਉਡਾਨ ਯੋਜਨਾ ਦੇ ਤਹਿਤ ਦੇਸ਼ ਭਰ 'ਚ ਕੁੱਲ 774 ਰੂਟ ਚੁਣੇ ਗਏ ਸਨ ਪਰ 403 ਰੂਟਾਂ 'ਤੇ ਉਡਾਨ ਸ਼ੁਰੂ ਨਹੀਂ ਹੋ ਸਕੀ। ਜਿਨ੍ਹਾਂ 371 ਰੂਟਾਂ 'ਤੇ ਉਡਾਨ ਦਾ ਸੰਚਾਲਨ ਸ਼ੁਰੂ ਹੋਇਆ ਹੈ, ਉਨ੍ਹਾਂ 'ਚੋਂ ਸਿਰਫ਼ 112 ਰੂਟ ਹੀ ਤਿੰਨ ਸਾਲ ਆਪ੍ਰੇਸ਼ਨ ਜਾਰੀ ਰੱਖ ਸਕੇ ਹਨ। ਬਹੁਤ ਸਾਰੇ ਰੂਟ ਇਸ 'ਤੋਂ ਪਹਿਲਾਂ ਹੀ ਬੰਦ ਹੋ ਗਏ। ਮਾਰਚ 2023 ਤੱਕ ਆਉਂਦੇ ਆਉਂਦੇ ਸਿਰਫ਼ 54 ਰੂਟਾਂ 'ਤੇ ਹੀ ਸੰਚਾਲਨ ਟਿਕਿਆ ਹੋਇਆ ਹੈ। 

ਇਹ ਵੀ ਪੜ੍ਹੋ : McDonald's ਤੇ Subway ਮਗਰੋਂ ਟਮਾਟਰਾਂ ਦੀ ਵਧਦੀ ਕੀਮਤ ਨੇ ਚਿੰਤਾ 'ਚ ਪਾਇਆ ਬਰਗਰ ਕਿੰਗ, ਲਿਆ ਇਹ ਫ਼ੈਸਲਾ

ਸੂਤਰਾਂ ਅਨੁਸਾਰ ਸਾਲ 2016-17 'ਚ ਲਾਂਚ ਹੋਈ ਉਡਾਨ ਯੋਜਨਾ ਦਾ ਮੁੱਖ ਉਦੇਸ਼ ਦੇਸ਼ ਦੇ ਦੂਰ-ਦੁਰਾਡੇ ਇਲਾਕਿਆਂ ਵਿੱਚ ਹਵਾਈ ਯਾਤਰਾ ਸ਼ੁਰੂ ਕਰਨਾ ਅਤੇ ਵੱਡੇ ਸ਼ਹਿਰਾਂ ਜਾਂ ਰਾਜਧਾਨੀਆਂ ਦੇ ਇਲਾਕਿਆਂ ਨੂੰ ਹਵਾਈ ਮਾਰਗ ਨਾਲ ਜੋੜਨ ਦਾ ਸੀ ਤਾਂਕਿ ਦੇਸ਼ ਦੇ ਵੱਡੇ ਸ਼ਹਿਰਾਂ ਨਾਲੋਂ ਛੋਟੇ ਸ਼ਹਿਰਾਂ ਦੀ ਕਨੈਕਟੀਵਿਟੀ ਚੰਗੀ ਹੋ ਸਕੇ। ਇਸ ਯੋਜਨਾ ਦੇ ਤਹਿਤ ਸਾਲ 21-22 ਵਿੱਚ 32.9 ਲੱਖ ਲੋਕਾਂ ਨੇ ਯਾਤਰਾ ਕੀਤੀ ਸੀ, ਜੋ ਸਾਲ 22-23 ਵਿੱਚ ਘੱਟ ਕੇ 24.9 ਲੱਖ ਰਹਿ ਗਈ। ਦੂਜੇ ਪਾਸੇ ਕੈਗ ਨੇ ਇਸ ਯੋਜਨਾ ਦੇ ਸਫਲ ਨਾ ਹੋਣ ਦੇ ਕਈ ਕਾਰਨ ਦੱਸੇ ਹਨ। ਉਡਾਨ ਯੋਜਨਾ ਲਈ ਚੁਣੇ ਗਏ ਹਵਾਈ ਅੱਡੇ ਅਤੇ ਹਵਾਈ ਪੱਟੀ ਦਾ ਸਮੇਂ 'ਤੇ ਨਵੀਨੀਕਰਨ ਨਹੀਂ ਹੋ ਸਕਿਆ। 

ਇਹ ਵੀ ਪੜ੍ਹੋ : ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ, ਦੇਸ਼ ਦੇ 100 ਸ਼ਹਿਰਾਂ 'ਚ ਚਲਾਈਆਂ ਜਾਣਗੀਆਂ 10,000 ਇਲੈਕਟ੍ਰਿਕ ਬੱਸਾਂ

ਅਜਿਹੇ ਕੁੱਲ 116 ਹਵਾਈ ਅੱਡੇ ਅਤੇ ਹਵਾਈ ਪੱਟੀਆਂ ਸਨ, ਜਿਹਨਾਂ ਵਿੱਚੋਂ 83 'ਤੇ ਸੰਚਾਲਨ ਸ਼ੁਰੂ ਨਹੀਂ ਹੋ ਸਕਿਆ। ਹਾਲਾਂਕਿ, ਸਰਕਾਰ ਨੇ ਇਨ੍ਹਾਂ ਹਵਾਈ ਅੱਡਿਆਂ 'ਤੇ ਕੁੱਲ 1089 ਕਰੋੜ ਰੁਪਏ ਦਾ ਖ਼ਰਚਾ ਕੀਤਾ ਹੈ। ਰੀਜਨਲ ਕੁਨੈਕਟੀਵਿਟੀ ਯੋਜਨਾ 'ਚ ਦੱਸਿਆ ਗਿਆ ਕਿ ਯੋਜਨਾ ਦੇ ਤਹਿਤ ਇਹ ਵਿਵਸਥਾ ਕੀਤੀ ਗਈ ਸੀ ਕਿ ਆਪ੍ਰੇਟਰ ਪਹਿਲਾਂ ਛੋਟ ਵਾਲੇ ਕਿਰਾਏ ਵਾਲੀਆਂ ਟਿਕਟਾਂ ਵੇਚਣਗੇ ਅਤੇ ਬਾਅਦ 'ਚ ਗ਼ੈਰ-ਰਿਆਇਤੀ ਟਿਕਟਾਂ ਵੇਚਣਗੇ। ਇਸ ਮਾਮਲੇ ਨਾਲ ਜੁੜੀ ਜਾਂਚ ਨੂੰ ਲੈ ਕੇ ਮੰਤਰੀ ਸਪਾਈਸਜੈੱਟ ਇੰਡੀਗੋ ਸਣੇ ਹੋਰ ਏਅਰਲਾਈਨਾਂ ਇਸ ਵਿਵਸਥਾ ਦੀ ਪਾਲਣਾ ਨਹੀਂ ਕਰ ਰਹੀਆਂ।  

ਇਹ ਵੀ ਪੜ੍ਹੋ : ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ, ਦੇਸ਼ ਦੇ 100 ਸ਼ਹਿਰਾਂ 'ਚ ਚਲਾਈਆਂ ਜਾਣਗੀਆਂ 10,000 ਇਲੈਕਟ੍ਰਿਕ ਬੱਸਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News