ਸਾਵਧਾਨ! ਜੇ ਕੀਤੀ ਇਹ ਛੋਟੀ ਜਿਹੀ ਗ਼ਲਤੀ ਤਾਂ ਸਮਝੋ ਰੱਦ ਹੋ ਜਾਵੇਗਾ ਤੁਹਾਡਾ ਡਰਾਈਵਿੰਗ ਲਾਈਸੈਂਸ
Saturday, Oct 03, 2020 - 12:26 PM (IST)

ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਨਵੇਂ ਮੋਟਰ ਵ੍ਹੀਕਲ ਨਿਯਮ 1 ਅਕਤੂਬਰ 2020 ਤੋਂ ਲਾਗੂ ਕਰ ਦਿੱਤੇ ਹਨ। ਹੁਣ ਵਾਹਨ ਚਲਾਉਂਦੇ ਸਮੇਂ ਡਰਾਈਵਿੰਗ ਲਾਇਸੈਂਸ, ਰਜਿਸਟ੍ਰੇਸ਼ਨ ਸਰਟੀਫਿਕੇਟ (ਆਰ. ਸੀ.), ਬੀਮਾ, ਪ੍ਰਦੂਸ਼ਣ ਪ੍ਰਮਾਣ ਪੱਤਰ ਵਰਗੇ ਦਸਤਾਵੇਜ਼ ਰੱਖਣ ਦੀ ਜ਼ਰੂਰਤ ਨਹੀਂ ਹੋਵੇਗੀ। ਉਥੇ ਹੀ ਦੂਜੇ ਪਾਸੇ ਤੁਹਾਡੀ ਇਕ ਛੋਟੀ ਜਿਹੀ ਗਲਤੀ ਵੀ ਤੁਹਾਡੇ ਡਰਾਈਵਿੰਗ ਲਾਈਸੈਂਸ ਨੂੰ ਰੱਦ ਕਰਣ ਲਈ ਕਾਫ਼ੀ ਹੋਵੇਗੀ। ਟਰੈਫਿਕ ਡਿਪਾਰਟਮੈਂਟ ਹੁਣ ਮਾਡਰਨ ਤਕਨਾਲੋਜੀ ਦਾ ਇਸਤੇਮਾਲ ਕਰਕੇ ਪ੍ਰਾਈਵੇਟ ਅਤੇ ਕਮਰਸ਼ੀਅਲ ਵ੍ਹੀਕਲਸ ਦੇ ਡਰਾਈਵਰਾਂ ਦੇ ਵਿਵਹਾਰ 'ਤੇ ਨਜ਼ਰ ਰੱਖੇਗਾ।
ਇਹ ਵੀ ਪੜ੍ਹੋ: ਮਹਾਤਮਾ ਗਾਂਧੀ ਦੇ ਰੰਗ 'ਚ ਰੰਗਿਆ ਬੁਰਜ ਖਲੀਫਾ, ਵੇਖੋ ਤਸਵੀਰਾਂ ਅਤੇ ਵੀਡੀਓ
ਨਵੇਂ ਨਿਯਮਾਂ ਮੁਤਾਬਕ ਪੁਲਸ ਜਾਂ ਟਰੈਫਿਕ ਪੁਲਸ ਨਾਲ ਖ਼ਰਾਬ ਵਿਵਹਾਰ, ਗੱਡੀ ਨਾ ਰੋਕਣ, ਟਰੱਕ ਦੇ ਕੈਬਿਨ ਵਿਚ ਸਵਾਰੀ ਬਿਠਾਉਣ ਨੂੰ ਖ਼ਰਾਬ ਵਰਤਾਓ ਮੰਨਿਆ ਜਾਵੇਗਾ। ਅਜਿਹਾ ਪਾਏ ਜਾਣ 'ਤੇ ਡਰਾਈਵਿੰਗ ਲਾਈਸੈਂਸ ਸਸਪੈਂਡ ਜਾਂ ਰੱਦ ਕੀਤਾ ਜਾ ਸਕਦਾ ਹੈ। ਨਾਲ ਹੀ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ। ਸੜਕ ਟ੍ਰਾਂਸਪੋਰਟ ਅਤੇ ਰਾਜ ਮਾਰਗ ਮੰਤਰਾਲਾ ਵਲੋਂ ਅਧਿਸੂਚਿਤ ਨਵੇਂ ਨਿਯਮਾਂ ਮੁਤਾਬਕ ਮੋਟਰ ਵਾਹਨ ਅਧਿਨਿਯਮ-1988 ਦੀ ਧਾਰਾ-19, 21 ਤਹਿਤ ਬੱਸ, ਟੈਕਸੀ ਵਿਚ ਜ਼ਿਆਦਾ ਸਵਾਰੀਆਂ ਬਿਠਾਉਣ, ਸਵਾਰੀ ਨਾਲ ਦੁਰਵਿਵਹਾਰ, ਸਟਾਪ 'ਤੇ ਨਾ ਉਤਾਰਨਾ, ਬੱਸ ਚਲਾਉਂਦੇ ਹੋਏ ਸਿਗਰਟਨੋਸ਼ੀ ਕਰਨਾ, ਸ਼ਰਾਬ ਪੀ ਕੇ ਗੱਡੀ ਚਲਾਉਣਾ, ਬਿਨਾਂ ਵਜ੍ਹਾ ਵਾਹਨ ਹੋਲੀ ਚਲਾਉਣ, ਬੱਸ ਵਿਚ ਸਿਗਰਟਨੋਸ਼ੀ ਹੁਣ ਡਰਾਈਵਰ ਨੂੰ ਮਹਿੰਗੀ ਪਵੇਗੀ।
ਇਹ ਵੀ ਪੜ੍ਹੋ: IPL 2020: ਅੱਜ ਹੋਣਗੇ 2 ਮੈਚ, ਰਾਜਸਥਾਨ ਦੀ ਬੈਂਗਲੁਰੂ ਅਤੇ ਦਿੱਲੀ ਦੀ ਕੋਲਕਾਤਾ ਨਾਲ ਹੋਵੇਗੀ ਟੱਕਰ
ਟਰੈਫਿਕ ਪੁਲਸ ਖ਼ਰਾਬ ਵਿਵਹਾਰ ਵਾਲੇ ਡਰਾਈਵਰਾਂ 'ਤੇ ਜ਼ੁਰਮਾਨਾ ਲਗਾਉਣ ਦੇ ਨਾਲ ਹੀ ਉਨ੍ਹਾਂ ਦਾ ਡੀ.ਐਲ. ਮੁਅੱਤਲ ਜਾਂ ਰੱਦ ਕਰ ਸਕਦੀ ਹੈ। ਅਜਿਹੇ ਡਰਾਈਵਰਾਂ ਦੀ ਗੱਡੀ ਦਾ ਰਜਿਸਟਰੇਸ਼ਨ ਵੀ ਮੁਅੱਤਲ ਜਾਂ ਰੱਦ ਕਰਣ ਦੀ ਵਿਵਸਥਾ ਹੋਵੇਗੀ। ਉਥੇ ਹੀ ਨਵੇਂ ਨਿਯਮਾਂ ਤਹਿਤ ਆਵਾਜਾਈ ਪੁਲਸ ਅਤੇ ਆਰ.ਟੀ.ਓ. ਨੂੰ ਜੁਰਮਾਨਾ ਰਾਸ਼ੀ ਅਤੇ ਡਰਾਈਵਰਾਂ ਖ਼ਿਲਾਫ਼ ਕੀਤੀ ਗਈ ਕਾਰਵਾਈ ਦੀ ਜਾਣਕਾਰੀ ਪੋਰਟਲ 'ਤੇ ਦਰਜ ਕਰਣਾ ਲਾਜ਼ਮੀ ਹੋਵੇਗਾ। ਉਨ੍ਹਾਂ ਨੂੰ ਹਰ ਦਿਨ ਪੋਰਟਲ ਨੂੰ ਅਪਡੇਟ ਕਰਣਾ ਹੋਵੇਗਾ, ਜਿਸ ਨਾਲ ਡਰਾਈਵਰਾਂ ਦੇ ਵਿਵਹਾਰ ਦਾ ਪੂਰਾ ਬਿਓਰਾ ਹਾਸਲ ਕੀਤਾ ਜਾ ਸਕੇ।
ਇਹ ਵੀ ਪੜ੍ਹੋ: 2 ਘੰਟੇ 'ਚ ਕੋਵਿਡ-19 ਦੀ ਜਾਂਚ ਦਾ ਮਿਲੇਗਾ ਨਤੀਜਾ, ਰਿਲਾਇੰਸ ਨੇ ਵਿਕਸਤ ਕੀਤੀ RT-PCR ਕਿੱਟ