ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ ਖ਼ੁਸ਼ਖ਼ਬਰੀ, DA 'ਚ ਹੋ ਸਕਦੈ ਵਾਧਾ

Monday, Nov 16, 2020 - 01:38 PM (IST)

ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ ਖ਼ੁਸ਼ਖ਼ਬਰੀ, DA 'ਚ ਹੋ ਸਕਦੈ ਵਾਧਾ

ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਕੇਂਦਰੀ ਕਾਮਿਆਂ ਅਤੇ ਪੈਨਸ਼ਨਰਸ ਲਈ ਇਸ ਸਾਲ ਮਹਿੰਗਾਈ ਭੱਤੇ (ਡੀ.ਏ.) ਵਿਚ ਵਾਧਾ ਨਹੀਂ ਕੀਤਾ ਜਾਵੇਗਾ। ਹਾਲਾਂਕਿ ਸਰਕਾਰ ਅਗਲੇ ਸਾਲ ਜੁਲਾਈ ਵਿਚ ਵਾਧਾ ਕਰਨ 'ਤੇ ਵਿਚਾਰ ਕਰ ਸਕਦੀ ਹੈ। ਦੱਸ ਦੇਈਏ ਕਿ ਕੋਰੋਨਾ ਵਾਇਰਸ ਕਾਰਨ ਪੂਰੀ ਦੁਨੀਆ ਦੀ ਅਰਥ-ਵਿਵਸਥਾ 'ਤੇ ਡੂੰਘੀ ਢਾਹ ਲੱਗੀ ਸੀ। ਅਜਿਹੀ ਸਥਿਤੀ ਵਿਚ ਸਰਕਾਰ ਨੇ ਜੁਲਾਈ 2021 ਤੱਕ ਡੀ.ਏ. ਵਿਚ ਵਾਧਾ ਨਾ ਕਰਨ ਦਾ ਫ਼ੈਸਲਾ ਕੀਤਾ ਸੀ। ਇਕ ਅੰਗਰੇਜ਼ੀ ਅਖ਼ਬਾਰ 'ਚ ਛਪੀ ਖ਼ਬਰ ਮੁਤਾਬਕ ਸਰਕਾਰ ਦੇ ਇਸ ਫ਼ੈਸਲੇ ਨਾਲ ਕਰੀਬ 50 ਲੱਖ ਕੇਂਦਰੀ ਕਾਮਿਆਂ ਅਤੇ 61 ਲੱਖ ਪੈਨਸ਼ਨਰਸ 'ਤੇ ਅਸਰ ਪਏਗਾ।

ਇਹ ਵੀ ਪੜ੍ਹੋ: ਗੌਤਮ ਗੰਭੀਰ ਨੇ ਘੇਰਿਆ ਕੇਜਰੀਵਾਲ, ਕਿਹਾ-'ਕੋਰੋਨਾ ਰੋਕਣ 'ਚ ਅਸਫ਼ਲ', ਹੁਣ ਅਮਿਤ ਸ਼ਾਹ ਬਚਾਉਣਗੇ ਦਿੱਲੀ

ਵਿੱਤ ਵਿਭਾਗ ਨੇ ਇਕ ਆਦੇਸ਼ ਵਿਚ ਕਿਹਾ ਸੀ ਕਿ ਸਰਕਾਰ ਨੇ ਇਹ ਫ਼ੈਸਲਾ ਕੀਤਾ ਸੀ ਕਿ ਕਾਮਿਆਂ ਅਤੇ ਪੈਨਸ਼ਨਰਸ ਨੂੰ 1 ਜਨਵਰੀ 2020 ਤੋਂ ਮਹਿੰਗਾਈ ਭੱਤੇ ਦੀ ਵਾਧੂ ਪੇਮੈਂਟ ਨਹੀਂ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਖ਼ਰਚ ਵਿਭਾਗ ਨੇ ਕਿਹਾ ਹੈ ਕਿ 1 ਜੁਲਾਈ 2020 ਅਤੇ 1 ਜਨਵਰੀ 2021 ਤੋਂ ਡੀ.ਏ. ਦੇ ਵਾਧੇ ਅਤੇ ਵਾਧੂ ਕਿਸ਼ਤਾਂ ਦਾ ਭੁਗਤਾਨ ਨਹੀਂ ਕੀਤਾ ਜਾਵੇਗਾ ।

ਇਹ ਵੀ ਪੜ੍ਹੋ: ਵਿਰਾਟ ਕੋਹਲੀ ਲਈ ਕਾਂਗਰਸੀ ਆਗੂ ਨੇ ਵਰਤੇ ਇਤਰਾਜ਼ਯੋਗ ਸ਼ਬਦ, ਟਰੋਲ ਹੁੰਦੇ ਹੀ ਮਾਰਿਆ 'ਯੂ-ਟਰਨ'

ਕੋਰੋਨਾ ਵਾਇਰਸ ਦੌਰਾਨ ਲੱਗੀ ਤਾਲਾਬੰਦੀ ਕਾਰਨ ਵਿੱਤੀ ਨੁਕਸਾਨ ਦੇ ਚੱਲਦੇ ਕੇਂਦਰ ਸਰਕਾਰ ਨੇ ਲੱਖਾਂ ਕਾਮਿਆਂ ਅਤੇ ਪੈਨਸ਼ਨਰਸ ਦੇ ਡੀ.ਏ. ਵਿਚ ਵਾਧੇ ਨੂੰ ਰੋਕ ਦਿੱਤਾ ਸੀ। ਸਰਕਾਰ ਹੁਣ ਮਹਿੰਗਾਈ ਭੱਤੇ 'ਤੇ ਕਾਮੇ ਅਤੇ ਪੈਨਸ਼ਨਰਸ ਨੂੰ ਜੂਨ 2021 ਦੇ ਬਾਅਦ ਹੀ ਰਾਹਤ ਦੇ ਸਕਦੀ ਹੈ।

ਇਹ ਵੀ ਪੜ੍ਹੋ: ਦੁਖਦਾਇਕ ਖ਼ਬਰ: ਇਸ ਨੌਜਵਾਨ ਕ੍ਰਿਕਟਰ ਨੇ ਕੀਤੀ ਖ਼ੁਦਕੁਸ਼ੀ


author

cherry

Content Editor

Related News