ਬਿਨਾਂ ਰਾਸ਼ਨ ਕਾਰਡ ਦੇ ਵੀ ਲੋਕਾਂ ਨੂੰ ਮਿਲੇਗਾ ਮੁਫ਼ਤ ਅਨਾਜ, ਅਪਣਾਓ ਇਹ ਤਰੀਕਾ

Sunday, Sep 20, 2020 - 11:19 AM (IST)

ਬਿਨਾਂ ਰਾਸ਼ਨ ਕਾਰਡ ਦੇ ਵੀ ਲੋਕਾਂ ਨੂੰ ਮਿਲੇਗਾ ਮੁਫ਼ਤ ਅਨਾਜ, ਅਪਣਾਓ ਇਹ ਤਰੀਕਾ

ਨਵੀਂ ਦਿੱਲੀ : ਕੋਰੋਨਾ ਕਾਲ ਵਿਚ ਪ੍ਰਵਾਸੀ ਮਜ਼ਦੂਰਾਂ ਦੀ ਆਰਥਿਕ ਸਮੱਸਿਆ ਨੂੰ ਦੇਖਦੇ ਹੋਏ ਸਰਕਾਰ ਨੇ 3 ਮਹੀਨੇ ਪਹਿਲਾਂ ਹੀ ਮੁਫ਼ਤ ਅਨਾਜ ਦੀ ਮਿਆਦ ਨਵੰਬਰ ਤੱਕ ਵਧਾ ਦਿੱਤੀ ਸੀ। ਕੇਂਦਰ ਸਰਕਾਰ ਨੇ ਇਹ ਵੀ ਕਿਹਾ ਸੀ ਕਿ ਜਿਨ੍ਹਾਂ ਲੋਕਾਂ ਕੋਲ ਰਾਸ਼ਨ ਕਾਰਡ ਨਹੀਂ ਹੈ, ਉਨ੍ਹਾਂ ਨੂੰ ਵੀ ਪ੍ਰਤੀ ਵਿਅਕਤੀ 5 ਕਿਲੋ ਰਾਸ਼ਨ ਅਤੇ 1 ਚਾਵਲ 2 ਮਹੀਨੇ ਲਈ ਮਿਲਣਗੇ। ਅਜਿਹੇ ਵਿਚ ਜਿਨ੍ਹਾਂ ਲੋਕਾਂ ਕੋਲ ਰਾਸ਼ਨ ਕਾਰਡ ਨਹੀਂ ਹੈ ਉਹ ਵੀ ਇਸ ਯੋਜਨਾ ਦਾ ਲਾਭ ਨਵੰਬਰ ਮਹੀਨੇ ਤੱਕ ਚੁੱਕ ਸਕਣਗੇ।

ਇਹ ਵੀ ਪੜ੍ਹੋ: ਆਫ ਦਿ ਰਿਕਾਰਡ: ਮੋਦੀ ਨੇ ਆਪਣਾ ਗਮਛਾ ਛੱਡਿਆ, ਕੰਗਣਾ ਨੇ ਮਾਸਕ

ਬਿਨਾਂ ਰਾਸ਼ਨ ਕਾਰਡ ਵਾਲਿਆਂ ਨੂੰ ਮਿਲ ਸਕਦਾ ਹੈ ਮੁਫਤ ਅਨਾਜ
ਕੇਂਦਰੀ ਖੁਰਾਕ ਅਤੇ ਸਪਲਾਈ ਮੰਤਰਾਲੇ ਦਾ ਕਹਿਣਾ ਹੈ ਕਿ ਜੇਕਰ ਕਿਸੇ ਕੋਲ ਰਾਸ਼ਨ ਕਾਰਡ ਨਹੀਂ ਵੀ ਹੈ ਤਾਂ ਉਸ ਵਿਅਕਤੀ ਨੂੰ ਆਪਣਾ ਆਧਾਰ ਕਾਰਡ ਦਿਖਾ ਕੇ ਰਜਿਸਟ੍ਰੇਸ਼ਨ ਕਰਵਾਉਣੀ ਹੋਵੇਗੀ। ਉਸ ਤੋਂ ਬਾਅਦ ਇਕ ਸਲਿੱਪ ਮਿਲੇਗੀ। ਇਸ ਸਲਿੱਪ ਨੂੰ ਦਿਖਾ ਕੇ ਮੁਫ਼ਤ 'ਚ ਅਨਾਜ ਮਿਲ ਸਕੇਗਾ। ਇਸ ਲਈ ਸੂਬਾ ਸਰਕਾਰਾਂ ਦੀ ਵੀ ਜ਼ਿੰਮੇਦਾਰੀ ਤੈਅ ਕੀਤੀ ਗਈ ਹੈ। ਸੂਬਾ ਸਰਕਾਰਾਂ ਗਰੀਬ ਮਜ਼ਦੂਰਾਂ ਨੂੰ ਮੁਫ਼ਤ ਅਨਾਜ ਦਾ ਲਾਭ ਯਕੀਨੀ ਕਰਾਉਣ।

ਇਹ ਵੀ ਪੜ੍ਹੋ:  IPL 2020: ਅੱਜ ਭਿੜਨਗੇ ਦਿੱਲੀ ਕੈਪੀਟਲਸ ਅਤੇ ਕਿੰਗਜ਼ ਇਲੈਵਨ ਪੰਜਾਬ, ਜਾਣੋ ਕਿਸ ਦਾ ਪੱਲਾ ਭਾਰੀ

ਦੱਸ ਦੇਈਏ ਕਿ ਕੇਂਦਰ ਸਰਕਾਰ ਨੇ ਤਾਲਾਬੰਦੀ ਲਾਗੂ ਕਰਣ ਦੇ ਬਾਅਦ ਤੋਂ ਹੀ ਅਜਿਹੇ ਲਾਭਪਾਤਰੀਆਂ, ਜਿਨ੍ਹਾਂ ਕੋਲ ਰਾਸ਼ਨ ਕਾਰਡ ਨਹੀਂ ਸੀ, ਉਨ੍ਹਾਂ ਨੂੰ ਵੀ ਫਰੀ ਰਾਸ਼ਨ ਦੇਣ ਦੀ ਘੋਸ਼ਣਾ ਕੀਤੀ ਸੀ। ਦਿੱਲੀ ਸਮੇਤ ਕਈ ਸੂਬਿਆਂ ਅਤੇ ਕੇਂਦਰਸ਼ਾਸਿਤ ਪ੍ਰਦੇਸ਼ਾਂ ਨੇ ਇਸ ਹੁਕਮ ਦਾ ਪਾਲਣ ਕਰਦੇ ਹੋਏ ਮੁਫ਼ਤ ਵਿਚ ਰਾਸ਼ਨ ਵੰਡ ਰਹੀ ਹੈ। ਇਹ ਯੋਜਨਾ ਪਹਿਲਾਂ 3 ਮਹੀਨੇ ਲਈ ਲਾਗੂ ਕੀਤੀ ਗਈ ਸੀ ਪਰ 30 ਜੂਨ ਨੂੰ ਪੀ.ਐਮ. ਮੋਦੀ ਨੇ ਦੇਸ਼ ਦੇ ਨਾਮ ਸੰਬੋਧਨ ਵਿਚ ਇਸ ਯੋਜਨਾ ਨੂੰ ਨਵੰਬਰ ਤੱਕ ਵਧਾ ਦਿੱਤਾ ਸੀ। ਪੀ.ਐਮ. ਨੇ ਕਿਹਾ ਸੀ ਕਿ ਇਸ ਯੋਜਨਾ ਨੂੰ ਨੰਵਬਰ ਤੱਕ ਲਾਗੂ ਕਰਣ ਵਿਚ 90 ਹਜ਼ਾਰ ਕਰੋੜ ਦਾ ਖ਼ਰਚ ਆਵੇਗਾ। ਜਦੋਂ ਤੋਂ ਇਹ ਯੋਜਨਾ ਸ਼ੁਰੂ ਹੋਈ ਹੈ, ਉਦੋਂ ਤੋਂ ਨਵੰਬਰ ਤੱਕ ਇਸ ਵਿਚ ਡੇਢ ਲੱਖ ਕਰੋੜ ਤੱਕ ਦਾ ਖ਼ਰਚ ਆਵੇਗਾ।

ਇਹ ਵੀ ਪੜ੍ਹੋ:  UAE ਦੇ ਸਿਹਤ ਮੰਤਰੀ ਨੇ ਲਗਵਾਇਆ ਕੋਰੋਨਾ ਵੈਕਸੀਨ ਦਾ ਪਹਿਲਾ ਟੀਕਾ, ਦੱਸਿਆ ਸੁਰੱਖਿਅਤ


author

cherry

Content Editor

Related News