ਸੈਂਟਰਲ ਕਾਟੇਜ ਇੰਡਸਟਰੀਜ਼ ਕਾਰਪੋਰੇਸ਼ਨ ਆਫ ਇੰਡੀਆ ONDC ’ਚ ਸ਼ਾਮਲ : ਕੱਪੜਾ ਮੰਤਰਾਲਾ

07/10/2023 1:52:33 PM

ਜੈਤੋ (ਪਰਾਸ਼ਰ) - ਕੱਪੜਾ ਮੰਤਰਾਲਾ ਤਹਿਤ ਜਨਤਕ ਖੇਤਰ ਦੇ ਉਦਮ ਸੈਂਟਰਲ ਕਾਟੇਜ ਇੰਡਸਟਰੀਜ਼ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ (ਸੀ. ਸੀ. ਆਈ. ਸੀ.) ਦੇ ਨਾਲ ਓਪਨ ਨੈੱਟਵਰਕ ਫਾਰ ਡਿਜੀਟਲ ਕਾਮਰਸ (ONDC) ਦੇ ਸਹਿਯੋਗ ਅਤੇ ਉਦਘਾਟਨ ਦੇ ਮੌਕੇ ’ਤੇ ਮੈਗਾ ਸੇਲ ਪ੍ਰਚਾਰ ਅਭਿਆਨ, ਸੀ. ਸੀ. ਆਈ. ਸੀ. ਨੇ ਕੱਲ ਜਵਾਹਰ ਵਪਾਰ ਭਵਨ, ਜਨਪਥ, ਨਵੀਂ ਦਿੱਲੀ ’ਚ ਆਪਣੇ ਸ਼ੋਅਰੂਮ ’ਚ ਇਕ ਸ਼ਾਨਦਾਰ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਸੀ। ਕੱਪੜਾ ਮੰਤਰਾਲਾ ਦੀ ਸਕੱਤਰ ਸ਼੍ਰੀਮਤੀ ਰਚਨਾ ਸ਼ਾਹ ਨੇ ONDC ਡਿਜੀਟਲ ਪਲੇਟਫਾਰਮ ’ਤੇ ਸੀ. ਸੀ. ਆਈ. ਸੀ. ਦਾ ਬੋਰਡਿੰਗ ਲਾਂਚ ਕੀਤਾ ਅਤੇ ਕੱਪੜਾ ਮੰਤਰਾਲਾ ਦੇ ਸੰਯੁਕਤ ਸਕੱਤਰ ਅਤੇ ਐੱਮ. ਡੀ. ਸੀ. ਸੀ. ਆਈ. ਸੀ. ਸ਼੍ਰੀ ਅਜੈ ਗੁਪਤਾ ਦੀ ਹਾਜ਼ਰੀ ’ਚ ਮੈਗਾ ਸੇਲ ਦਾ ਉਦਘਾਟਨ ਕੀਤਾ। 

ਇਹ ਵੀ ਪੜ੍ਹੋ : ਕ੍ਰਿਕਟ ਵਿਸ਼ਵ ਕੱਪ ਦੇ ਪ੍ਰੇਮੀਆਂ ਲਈ ਅਹਿਮ ਖ਼ਬਰ, ਇਸ ਸਮੱਸਿਆ ਤੋਂ ਮਿਲੇਗੀ ਰਾਹਤ

ਇਸ ਮੌਕੇ ਸ਼੍ਰੀ ਟੀ. ਕੋਸ਼ੀ, ਐੱਮ. ਡੀ. ਅਤੇ ਸੀ. ਈ. ਓ., ONDC ਅਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ। ONDC ਦੇ ਨਾਲ ਸੀ. ਸੀ. ਆਈ. ਸੀ. ਦਾ ਸਹਿਯੋਗ ਬਾਜ਼ਾਰ ’ਚ ਆਪਣੀ ਹਾਜ਼ਰੀ ਦਾ ਵਿਸਥਾਰ ਕਰਨ ਅਤੇ ONDC ਨੈੱਟਵਰਕ ਦੇ ਅੰਦਰ ਵੱਖ-ਵੱਖ ਖਰੀਦਦਾਰ ਐਪਸ ’ਤੇ ਗਾਹਕਾਂ ਲਈ ਹੈਂਡਕ੍ਰਾਫਟ ਤੇ ਹੈਂਡਲੂਮ ਉਤਪਾਦਾਂ ਦੀ ਬਿਹਤਰ ਲੜੀ ਨੂੰ ਆਸਾਨੀ ਨਾਲ ਉਪਲੱਬਧ ਕਰਵਾਉਣ ਦੀ ਸੀ. ਸੀ. ਆਈ. ਸੀ. ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਸੀ. ਸੀ. ਆਈ. ਸੀ. ਨੇ ਕਾਰੀਗਰਾਂ ਅਤੇ ਬੁਨਕਰਾਂ ਦਾ ਸਮਰਥਨ ਕਰਨ ਅਤੇ ਆਤਮਨਿਰਭਰ ਭਾਰਤ ਅਤੇ ਵੋਕਲ 4 ਲੋਕਲ ਪਹਿਲ ਦੇ ਦ੍ਰਿਸ਼ਟੀਕੋਣ ’ਚ ਯੋਗਦਾਨ ਦੇਣ ਲਈ 8 ਤੋਂ 23 ਜੁਲਾਈ 2023 ਤੱਕ ਮੈਗਾ ਸੇਲ ਪ੍ਰਚਾਰ ਅਭਿਆਨ ਦਾ ਪ੍ਰਬੰਧ ਕੀਤਾ ਹੈ। 

ਇਹ ਵੀ ਪੜ੍ਹੋ : 24 ਘੰਟਿਆਂ ’ਚ ਬਦਲ ਗਈ ਦੁਨੀਆ ਦੇ ਅਰਬਪਤੀਆਂ ਦੀ ਤਸਵੀਰ, ਮੁਕੇਸ਼ ਅੰਬਾਨੀ ਬਣੇ ਨੰਬਰ-1!

ਇਸ ਅਭਿਆਨ ’ਚ ਹੈਂਡਕ੍ਰਾਫਟ ਅਤੇ ਹੈਂਡਲੂਮ ’ਤੇ 30 ਫ਼ੀਸਦੀ ਤੱਕ ਦੀ ਛੋਟ ਦੀ ਪੇਸ਼ਕਸ਼ ਕੀਤੀ ਗਈ ਹੈ। ਭਾਰਤ ਦੀ ਰਸਮੀ ਕਲਾ, ਸ਼ਿਲਪ ਅਤੇ ਸ਼ਿਲਪਕਾਰਾਂ ਨੂੰ ਬੜ੍ਹਾਵਾ ਦੇਣ ਲਈ ਉਤਪਾਦ, ਹਰ ਇਕ ਉਤਪਾਦ ਅਸਲ, ਵਿਸ਼ੇਸ਼ ਅਤੇ ਪ੍ਰਮਾਣਿਕ ਹੈ ਅਤੇ ਪ੍ਰਮਾਣਿਕਤਾ, ਗੁਣਵੱਤਾ ਅਤੇ ਪੈਸੇ ਦੇ ਮੁੱਲ ਦੇ ਭਰੋਸੇ ਦੇ ਨਾਲ ਪ੍ਰਚਾਰ ਵਿਕਰੀ 23 ਜੁਲਾਈ, 2023 ਤੱਕ ਜਾਰੀ ਰਹੇਗੀ। 


rajwinder kaur

Content Editor

Related News