ਆਪਣੀ ਰਿਹਾਇਸ਼ ਕਰਜ਼ ਕੰਪਨੀ ਨੂੰ ਵੇਚੇਗਾ ਸੈਂਟਰਲ ਬੈਂਕ

Sunday, Feb 23, 2020 - 03:43 PM (IST)

ਆਪਣੀ ਰਿਹਾਇਸ਼ ਕਰਜ਼ ਕੰਪਨੀ ਨੂੰ ਵੇਚੇਗਾ ਸੈਂਟਰਲ ਬੈਂਕ

ਮੁੰਬਈ—ਸਰਕਾਰੀ ਖੇਤਰ ਦਾ ਸੈਂਟਰਲ ਬੈਂਕ ਆਫ ਇੰਡੀਆ ਰਿਹਾਇਸ਼ ਕਰਜ਼ ਕਾਰੋਬਾਰ ਕਰਨ ਵਾਲੀ ਆਪਣੇ ਸਬਸਿਡੀ ਕੰਪਨੀ-ਸੈਂਟ ਬੈਂਕ ਹੋਮ ਫਾਈਨੈਂਸ ਲਿਮਟਿਡ (ਸੀ.ਬੀ.ਐੱਚ.ਐੱਫ.ਐੱਲ.) ਨੂੰ ਵੇਚਣ ਦਾ ਵਿਚਾਰ ਕਰ ਰਿਹਾ ਹੈ। ਬੈਂਕ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਬੈਂਕ ਰਿਹਾਇਸ਼ ਕਰਜ਼ ਕੰਪਨੀ 'ਚ ਆਪਣੀ ਪੂਰੀ ਦੀ ਪੂਰੀ 64.40 ਫੀਸਦੀ ਹਿੱਸੇਦਾਰੀ ਵੇਚਣ ਦੀ ਯੋਜਨਾ ਬਣਾ ਰਿਹਾ ਹੈ। ਸੈਂਟਰਲ ਬੈਂਕ ਦੇ ਪ੍ਰਬੰਧਕ ਨਿਰਦੇਸ਼ਕ ਅਤੇ ਮੁੱਖ ਕਾਰਜਪਾਲਕ ਪਲੱਵ ਮਹਾਪਾਤਰ ਨੇ ਕਿਹਾ ਕਿ ਅਸੀਂ ਸੈਂਟ ਬੈਂਕ ਹੋਮ ਫਾਈਨੈਂਸ 'ਚੋਂ ਨਿਕਲਣਾ ਚਾਹੁੰਦੇ ਹਾਂ। ਬੈਂਕ ਖੁਦ ਵੀ ਰਿਹਾਇਸ਼ ਕਰਜ਼ ਦੇ ਰਿਹਾ ਹੈ ਇਸ ਲਈ ਸਾਨੂੰ ਲੱਗਦਾ ਹੈ ਕਿ ਸਾਨੂੰ ਰਿਹਾਇਸ਼ ਕਰਜ਼ ਕਾਰੋਬਾਰ ਦੀ ਸਬਸਿਡੀ ਕੰਪਨੀ ਰੱਖਣ ਦੀ ਲੋੜ ਨਹੀਂ ਹੈ। ਸੀ.ਬੀ.ਐੱਚ.ਐੱਫ.ਐੱਲ. ਦੀ ਬਾਕੀ ਹਿੱਸੇਦਾਰੀ 'ਚ ਰਿਹਾਇਸ਼ ਅਤੇ ਸ਼ਹਿਰੀ ਵਿਕਾਸ ਨਿਗਮ (ਹੁਡਕੋ), ਯੂਨਿਟ ਟਰੱਟਸ ਆਫ ਇੰਡੀਆ (ਯੂ.ਟੀ.ਆਈ.) ਅਤੇ ਨੈਸ਼ਨਲ ਹਾਊਸਿੰਗ ਬੈਂਕ (ਐੱਨ.ਐੱਚ.ਬੀ.) ਦੇ ਕੋਲ ਹੈ।
ਸੈਂਟਰਲ ਬੈਂਕ ਇਸ ਸਮੇਂ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਸੁਧਾਰਤਮਕ ਕਾਰਵਾਈ (ਪੀ.ਸੀ.ਏ.) ਦੇ ਤਹਿਤ ਪਾਬੰਦੀ 'ਚ ਰਹਿ ਕੇ ਕਾਰੋਬਾਰ ਕਰ ਰਿਹਾ ਹੈ। ਬੈਂਕ ਨੇ 2016 'ਚ ਵੀ ਇਸ ਸਬਸਿਡੀ 'ਚ ਆਪਣੀ ਹਿੱਸੇਦਾਰੀ ਵੇਚਣ ਦੀ ਕੋਸ਼ਿਸ਼ ਕੀਤੀ ਸੀ ਪਰ ਯੋਜਨਾ ਪਰਵਾਨ ਨਹੀਂ ਚੜ੍ਹੀ। ਸੀ.ਸੀ.ਐੱਚ.ਐੱਫ.ਐੱਲ. ਨੇ 2018-19 'ਚ 16.28 ਕਰੋੜ ਰੁਪਏ ਦਾ ਸ਼ੁੱਧ ਲਾਭ ਦਿਖਾਇਆ ਸੀ ਜੋ ਪ੍ਰਤੀ ਸ਼ੇਅਰ 6.51 ਲੱਖ ਬਣਦਾ ਸੀ। ਕੰਪਨੀ ਨੇ 31 ਮਾਰਚ 2019 ਦੀ ਰਿਪੋਰਟ ਮੁਤਾਬਕ 1270.9 ਕਰੋੜ ਰੁਪਏ ਦੇ ਕਰਜ਼ ਦੇ ਰੱਖੇ ਸਨ। ਇਸ ਦੌਰਾਨ ਉਸ ਦੇ ਕੋਲ ਜਮ੍ਹਾ 482.33 ਕਰੋੜ ਰੁਪਏ ਸੀ। ਇਸ ਕੰਪਨੀ ਦਾ ਗਠਨ ਆਪਣਾ ਘਰ ਵਿੱਤ ਨਿਗਮ ਨਾਂ ਨਾਲ ਕੀਤਾ ਗਿਆ ਸੀ ਅਤੇ ਉਸ ਨੇ ਜੂਨ 1991 'ਚ ਕੰਮ ਸ਼ੁਰੂ ਕੀਤਾ ਸੀ। ਬਾਅਦ 'ਚ ਨਾਂ ਬਦਲ ਦਿੱਤਾ ਗਿਆ।  


author

Aarti dhillon

Content Editor

Related News