ਭਾਰਤ ਹੋ ਸਕਦੈ ਦੋਪਹੀਆ ਅਤੇ ਤਿੰਨ ਪਹੀਆ ਵਾਹਨਾਂ ਦੀ ਐਕਸਪੋਰਟ ਦਾ ਕੇਂਦਰ : ਅਮਿਤਾਭ ਕਾਂਤ
Saturday, Sep 24, 2022 - 01:28 PM (IST)
ਨਵੀਂ ਦਿੱਲੀ–ਭਾਰਤ ਦੇ ਜੀ-20 ਸ਼ੇਰਪਾ ਅਮਿਤਾਭ ਕਾਂਤ ਨੇ ਕਿਹਾ ਕਿ ਬੈਟਰੀ ਸਟੋਰੇਜ ’ਚ ਵੱਡਾ ਮੌਕਾ ਹੋਣ ਨਾਲ ਭਾਰਤ ਦੋਪਹੀਆ ਅਤੇ ਤਿੰਨ ਪਹੀਆ ਵਾਹਨਾਂ ਦੀ ਐਕਸਪੋਰਟ ਦਾ ਕੇਂਦਰ ਹੋ ਸਕਦਾ ਹੈ। ਪਬਲਿਕ ਅਫੇਅਰਸ ਫੋਰਮ ਆਫ ਇੰਡੀਆ ਦੇ ਨੌਵੇਂ ਸਾਲਾਨਾ ਫੋਰਮ ’ਚ ਸ਼੍ਰੀਕਾਂਤ ਨੇ ਭਾਰਤ ਨੂੰ ਨਵਿਆਉਣਯੋਗ ਅਤੇ ਗ੍ਰੀਨ ਊਰਜਾ ’ਚ ਐਕਸਪੋਰਟਰ ਬਣਾਉਣ ’ਤੇ ਆਪਣਾ ਦ੍ਰਿਸ਼ਟੀਕੋਣ ਪੇਸ਼ ਕੀਤਾ।
ਨੀਤੀ ਆਯੋਗ ਦੇ ਸੀ. ਈ. ਓ. ਨੇ ਕਿਹਾ ਕਿ ਇਸ ਖੇਤਰ ’ਚ ਭਾਰਤ ਦਾ ਕੋਈ ਮੁਕਾਬਲੇਬਾਜ਼ ਨਹੀਂ ਹੈ, ਜਿਸ ਨਾਲ ਇਸ ਲਈ ਗ੍ਰੀਨ ਊਰਜਾ ਦਾ ਮੈਗਾ-ਉਤਪਾਦਕ ਬਣਨ ਦਾ ਰਾਹ ਖੁੱਲ੍ਹ ਗਿਆ ਹੈ। ਸ਼੍ਰੀਕਾਂਤ ਨੇ ਕਿਹਾ ਕਿ ਜੇ ਕੰਪਨੀਆਂ ਜਲਵਾਯੂ ਕਾਰਵਾਈ ਕਰਨਾ ਜਾਰੀ ਰੱਖਦੀਆਂ ਹਨ ਤਾਂ ਇਹ ਰਾਸ਼ਟਰ ਦੇ ਵਿਕਾਸ ਨੂੰ ਰਫਤਾਰ ਦੇਣ ਲਈ ਹੋਰ ਵਧੇਰੇ ਪੂੰਜੀ ਆਕਰਸ਼ਿਤ ਕਰੇਗੀ।
