ਸੀਮੈਂਟ ਦੇ ਭਾਅ ''ਚ ਥੋੜ੍ਹੀ ਮਜ਼ਬੂਤੀ

10/15/2019 1:16:41 PM

ਨਵੀਂ ਦਿੱਲੀ — ਦੇਸ਼ ਭਰ 'ਚ ਸੀਮੈਂਟ ਦੀ ਔਸਤ ਕੀਮਤ ਮਹੀਨਾਵਾਰ ਆਧਾਰ 'ਤੇ ਸਥਿਰ ਰਹੀ ਹੈ ਪਰ ਸਾਲਾਨਾ ਆਧਾਰ 'ਤੇ ਇਸ 'ਚ 3.2 ਫੀਸਦੀ ਦਾ ਵਾਧਾ ਹੋਇਆ ਹੈ। ਅਜਿਹਾ ਮੁੱਖ ਤੌਰ 'ਤੇ ਦੱਖਣੀ ਖੇਤਰ 'ਚ ਵਿਕਰੀ 'ਚ ਸੁਧਾਰ ਕਾਰਨ ਹੋਇਆ ਹੈ। ਦੱਖਣੀ ਖੇਤਰ ਦੀਆਂ ਔਸਤ ਕੀਮਤਾਂ 'ਚ ਜਿਥੇ ਮਾਸਿਕ ਆਧਾਰ 'ਤੇ 1.9 ਫੀਸਦੀ ਤੱਕ ਦਾ ਅਤੇ ਸਾਲਾਨਾ ਆਧਾਰ 'ਤੇ 4.8 ਫੀਸਦੀ ਦਾ ਵਾਧਾ ਹੋਇਆ ਹੈ, ਇਸ ਦੇ ਨਾਲ ਹੀ ਹੋਰ ਖੇਤਰਾਂ 'ਚ ਔਸਤ ਕੀਮਤਾਂ 'ਚ ਮਾਸਿਕ ਆਧਾਰ 'ਤੇ ਕਰੀਬ 1-3 ਫੀਸਦੀ ਤੱਕ ਸੀਮਤ ਰਹੇ।

ਦੇਸ਼ ਭਰ 'ਚ ਸੀਮੈਂਟ ਦੇ ਔਸਤ ਭਾਅ ਪ੍ਰਤੀ ਕੱਟਾ(50 ਕਿਲੋਗ੍ਰਾਮ) 305-310 ਰੁਪਏ ਹੈ। ਇਸ 'ਚ ਸਾਲਾਨਾ ਆਧਾਰ 'ਤੇ 3.2 ਫੀਸਦੀ ਤੱਕ ਦਾ ਵਾਧਾ ਹੋਇਆ ਹੈ ਅਤੇ ਮਾਸਿਕ ਆਧਾਰ 'ਤੇ 0.3 ਫੀਸਦੀ ਤੱਕ ਦੀ ਗਿਰਾਵਟ ਆਈ ਹੈ। ਦੂਜੀ ਤਿਮਾਹੀ ਦੇ ਦੌਰਾਨ ਉੱਤਰੀ ਖੇਤਰ 'ਚ ਸੀਮੈਂਟ ਦੀਆਂ ਕੀਮਤਾਂ 'ਚ ਸਾਲਾਨਾ ਆਧਾਰ 'ਤੇ ਕਰੀਬ 11.8 ਫੀਸਦੀ ਦਾ ਵਾਧਾ ਅਤੇ ਤਿਮਾਹੀ ਆਧਾਰ 'ਤੇ ਪ੍ਰਤੀ ਕੱਟਾ 305-310 ਦੀ ਦਰ ਨਾਲ 3.2 ਫੀਸਦੀ ਦੀ ਗਿਰਾਵਟ ਆਈ ਹੈ। 

ਮੱਧ ਖੇਤਰ 'ਚ ਸਾਲਾਨਾ ਆਧਰ 'ਤੇ 4.9 ਫੀਸਦੀ ਤੱਕ ਦਾ ਵਾਧਾ ਹੋਇਆ ਅਤੇ ਮਾਸਿਕ ਆਧਾਰ 'ਤੇ 2.6 ਫੀਸਦੀ ਦੀ ਗਿਰਾਵਟ ਅਤੇ ਪੱਛਮੀ ਖੇਤਰ 'ਚ ਸਾਲਾਨਾ ਆਧਾਰ 'ਤੇ 3.2 ਫੀਸਦੀ ਦਾ ਵਾਧਾ ਅਤੇ ਤਿਮਾਹੀ ਆਧਾਰ 'ਤੇ 7.5 ਫੀਸਦੀ ਦੀ ਗਿਰਾਵਟ ਰਹੀ ਹੈ। ਹਾਲਾਂਕਿ ਪੂਰਬੀ ਖੇਤਰ 'ਚ ਔਸਤ ਭਾਅ ਸਾਲਾਨਾ ਆਧਾਰ 'ਤੇ 1.6 ਫੀਸਦੀ ਅਤੇ ਤਿਮਾਹੀ ਆਧਾਰ 'ਤੇ 6.5 ਫੀਸਦੀ ਗਿਰਾਵਟ ਅਤੇ ਦੱਖਣੀ ਖੇਤਰ 'ਚ ਸਾਲਾਨਾ ਆਧਾਰ 'ਤੇ 0.2 ਫੀਸਦੀ ਵਾਧਾ ਅਤੇ ਤਿਮਾਹੀ ਆਧਾਰ 'ਤੇ 9.6 ਫੀਸਦੀ ਦੀ ਗਿਰਾਵਟ ਦੇ ਨਾਲ ਨਰਮ ਰਹੇ।

ਪਿਛਲੇ ਸਾਲ ਦੀ ਪਹਿਲੀ ਤਿਮਾਹੀ 'ਚ 13.3 ਫੀਸਦੀ ਵਾਧਾ ਦਰਜ ਕਰਨ ਵਾਲੇ ਸੀਮੈਂਟ ਉਦਯੋਗ ਨੂੰ ਜੂਨ 2019 'ਚ ਖਤਮ ਹੋਣ ਵਾਲੀ ਤਿਮਾਹੀ ਦੇ ਦੌਰਾਨ ਸਿਰਫ 1.2 ਫੀਸਦੀ ਵਾਧੇ ਨਾਲ ਹੀ ਸੰਤੁਸ਼ਟ ਹੋਣਾ ਪਿਆ ਸੀ। ਦੇਸ਼ ਦਾ ਪ੍ਰਮੁੱਖ ਸੀਮੈਂਟ ਬਜ਼ਾਰ ਦੱਖਣੀ ਖੇਤਰ ਮੁੱਖ ਰੂਪ ਨਾਲ 3 ਫੀਸਦੀ ਵਧਿਆ। ਫਰਵਰੀ 2019 'ਚ ਕੀਮਤਾਂ 'ਚ ਸੁਧਾਰ ਆਇਆ ਅਤੇ ਅਗਲੇ ਤਿੰਨ ਮਹੀਨੇ ਦੌਰਾਨ ਭਾਅ ਸਥਿਰ ਰਹੇ।
 


Related News