CEAT ਦੇ ਟਾਇਰਾਂ ਨਾਲ ਦੌੜੇਗੀ ਸੱਤ ਸੀਟਾਂ ਵਾਲੀ ਨਵੀਂ ਮਹਿੰਦਰਾ ਬੋਲੇਰੋ ਨਿਓ

Wednesday, Jul 14, 2021 - 02:08 PM (IST)

CEAT ਦੇ ਟਾਇਰਾਂ ਨਾਲ ਦੌੜੇਗੀ ਸੱਤ ਸੀਟਾਂ ਵਾਲੀ ਨਵੀਂ ਮਹਿੰਦਰਾ ਬੋਲੇਰੋ ਨਿਓ

ਮੁੰਬਈ- ਟਾਇਰ ਨਿਰਮਾਤਾ ਸੀਅਟ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਮਹਿੰਦਰਾ ਐਂਡ ਮਹਿੰਦਰਾ (ਐੱਮ. ਐਂਡ ਐੱਮ.) ਦੀ ਨਵੀਂ ਸੱਤ ਸੀਟਾਂ ਵਾਲੀ ਬੋਲੇਰੋ ਨਿਓ ਲਈ ਟਾਈਰਾਂ ਦੀ ਸਪਲਾਈ ਕਰੇਗੀ।

ਟਾਇਰ ਨਿਰਮਾਤਾ ਨੇ ਇਕ ਬਿਆਨ ਵਿਚ ਕਿਹਾ ਕਿ ਸਿਅਟ ਲਿਮਟਿਡ ਨੇ ਨਵੀਂ ਮਹਿੰਦਰਾ ਬੋਲੇਰੋ ਨਿਓ ਐੱਸ. ਯੂ. ਵੀ. ਲਈ ਮਹਿੰਦਰਾ ਨਾਲ ਗਠਜੋੜ ਕੀਤਾ ਹੈ।

ਸਿਅਟ ਨਵੀਂ ਮਹਿੰਦਰਾ ਬੋਲੇਰੋ ਲਈ ਸੀ. ਜੈੱਡ. ਏ. ਆਰ. ਐੱਚ. ਪੀ. ਸ਼੍ਰੇਣੀ ਦੇ ਟਾਇਰਾਂ ਦੀ ਸਪਲਾਈ ਕਰੇਗੀ। ਇਸ ਤੋਂ ਪਹਿਲਾਂ ਵੀ ਸਿਅਟ ਨੇ ਟਾਇਰਾਂ ਦੀ ਸਪਲਾਈ ਲਈ ਮਹਿੰਦਰਾ ਨਾਲ ਸਾਂਝੇਦਾਰੀ ਕੀਤੀ ਸੀ। ਸਿਅਟ ਟਾਇਰਜ਼ ਲਿਮਟਿਡ ਦੇ ਮੁੱਖ ਮਾਰਕੀਟਿੰਗ ਅਧਿਕਾਰੀ ਅਮਿਤ ਤੋਲਾਨੀ ਨੇ ਕਿਹਾ, ''ਸਾਨੂੰ ਮਹਿੰਦਰਾ ਨਾਲ ਆਪਣੇ ਰਿਸ਼ਤਿਆਂ 'ਤੇ ਮਾਣ ਹੈ, ਜੋ ਪਿਛਲੇ ਕੁਝ ਸਾਲਾਂ ਤੋਂ ਵਧੇ ਹਨ। ਅਸੀਂ 2015 ਤੋਂ ਇਕ ਲੰਮਾ ਸਫ਼ਰ ਤੈਅ ਕੀਤਾ ਹੈ ਅਤੇ ਮਹਿੰਦਰਾ ਬੋਲੇਰੋ ਨਿਓ ਲਈ ਸਰਵਉੱਚ ਗੁਣਵੱਤਾ ਵਾਲੇ ਉਤਪਾਦਾਂ ਦੀ ਪੇਸ਼ਕਸ਼ ਸਾਡੀ ਇਸ ਅਟੂਟ ਵਚਨਬੱਧਤਾ ਦਾ ਪ੍ਰਮਾਣ ਹੈ।"'


author

Sanjeev

Content Editor

Related News