CBDT ਨੇ ਮੈਂਬਰਾਂ ਵਿਚਕਾਰ ਜ਼ਿੰਮੇਦਾਰੀਆਂ ’ਚ ਕੀਤਾ ਫੇਰਬਦਲ

Friday, Sep 27, 2024 - 02:11 PM (IST)

CBDT ਨੇ ਮੈਂਬਰਾਂ ਵਿਚਕਾਰ ਜ਼ਿੰਮੇਦਾਰੀਆਂ ’ਚ ਕੀਤਾ ਫੇਰਬਦਲ

ਨਵੀਂ ਦਿੱਲੀ (ਭਾਸ਼ਾ) - ਦੇਸ਼ ’ਚ ਆਮਦਨ ਕਰ ਵਿਭਾਗ ਦੇ ਕੰਮ ਦੀ ਨਿਗਰਾਨੀ ਕਰਨ ਵਾਲੇ ਅਥਾਰਟੀ ਕੇਂਦਰੀ ਪ੍ਰਤੱਖ ਕਰ ਬੋਰਡ (ਸੀ. ਬੀ. ਡੀ. ਟੀ.) ਨੇ ਆਪਣੇ ਮੈਂਬਰਾਂ ਵਿਚਕਾਰ ਜ਼ਿੰਮੇਦਾਰੀਆਂ ’ਚ ਫੇਰਬਦਲ ਕੀਤਾ ਹੈ। ਨਵੀਂ ਵਿਵਸਥਾ ਤਹਿਤ ਜਾਂਚ ਬ੍ਰਾਂਚ ਹੁਣ ਚੇਅਰਮੈਨ ਨੂੰ ਰਿਪੋਰਟ ਕਰੇਗੀ।

ਇਹ ਵੀ ਪੜ੍ਹੋ :     Bank Holiday: ਕਰ ਲਓ ਤਿਆਰੀ, ਅਕਤੂਬਰ 'ਚ ਅੱਧਾ ਮਹੀਨਾ ਬੰਦ ਰਹਿਣ ਵਾਲੇ ਹਨ ਬੈਂਕ

ਇਕ ਅਧਿਕਾਰਤ ਹੁਕਮ ’ਚ ਕਿਹਾ ਗਿਆ ਕਿ ਸੀ. ਬੀ. ਡੀ. ਟੀ. ਬੋਰਡ ਦੇ ਕੰਮ ਤੋਂ ਇਲਾਵਾ, ਚੇਅਰਮੈਨ ਰਵੀ ਅਗਰਵਾਲ ਜਾਂਚ, ਕੇਂਦਰੀ ਅਤੇ ਖੁਫੀਆ ਅਤੇ ਅਪਰਾਧਿਕ ਜਾਂਚ ਡਾਇਰੈਕਟੋਰੇਟਾਂ ਦੇ ਤਾਲਮੇਲ ਅਤੇ ਸਮੁੱਚੀ ਨਿਗਰਾਨੀ ਦੇ ਇੰਚਾਰਜ ਹੋਣਗੇ। ਅਗਰਵਾਲ 1988 ਬੈਚ ਦੇ ਭਾਰਤੀ ਮਾਲੀਆ ਸੇਵਾ (ਆਈ. ਆਰ. ਐੱਸ.) ਦੇ ਅਧਿਕਾਰੀ ਹਨ।

ਇਹ ਵੀ ਪੜ੍ਹੋ :     ਆਸਾਨ ਕਿਸ਼ਤਾਂ 'ਤੇ ਮਿਲੇਗਾ ਸੋਨਾ, ਇਹ ਸਕੀਮ ਕਰੇਗੀ ਲੋਕਾਂ ਦੇ ਸੁਪਨੇ ਪੂਰੇ

ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਸੀ. ਬੀ. ਡੀ. ਟੀ. ’ਚ ਮੈਂਬਰ (ਜਾਂਚ) ਦਾ ਇਕ ਸੁਤੰਤਰ ਅਹੁਦਾ ਹੋਇਆ ਕਰਦਾ ਸੀ ਪਰ ਪਿਛਲੇ ਸਾਲ ਬੋਰਡ ਦੇ ਕੰਮ ਦੇ ਪੁਨਰਗਠਨ ਤਹਿਤ ਇਸ ਨੂੰ ਖਤਮ ਕਰ ਦਿੱਤਾ ਗਿਆ ਸੀ। ਚੇਅਰਮੈਨ ਨੂੰ ਜਾਂਚ ਦੇ ਕੰਮ ਦੀ ਨਿਗਰਾਨੀ ਲਈ ਅਧਿਕਾਰਤ ਕੀਤਾ ਗਿਆ ਸੀ।

ਉਨ੍ਹਾਂ ਕਿਹਾ ਕਿ ਉਦੋਂ ਕੁੱਝ ਹੋਰ ਮੈਂਬਰਾਂ ਦੀਆਂ ਜ਼ਿੰਮੇਦਾਰੀਆਂ ਨੂੰ ਵੀ ਪੁਨਰਗਠਿਤ ਕੀਤਾ ਗਿਆ ਸੀ। ਹੁਕਮ ਅਨੁਸਾਰ 1987 ਬੈਚ ਦੇ ਆਈ. ਆਰ. ਐੱਸ. ਅਧਿਕਾਰੀ ਹਰਿੰਦਰ ਬੀਰ ਸਿੰਘ ਗਿੱਲ ਮੈਂਬਰ (ਕਰਦਾਤਾ ਸੇਵਾਵਾਂ ਅਤੇ ਮਾਲੀਆ) ਹੋਣਗੇ। ਉਨ੍ਹਾਂ ਕੋਲ ਮੈਂਬਰ (ਪ੍ਰਣਾਲੀ ਅਤੇ ਫੇਸਲੈੱਸ ਸੇਵਾਵਾਂ) ਦਾ ਵਾਧੂ ਚਾਰਜ ਵੀ ਹੋਵੇਗਾ। ਸੰਜੈ ਕੁਮਾਰ ਮੈਂਬਰ- ਆਮਦਨ ਕਰ ਦੇ ਵਾਧੂ ਚਾਰਜ ਤੋਂ ਇਲਾਵਾ ਆਡਿਟ ਅਤੇ ਜੁਡੀਸ਼ੀਅਲ ਦਾ ਚਾਰਜ ਵੀ ਸੰਭਾਲਣਗੇ। ਉਹ 1988 ਬੈਚ ਦੇ ਅਧਿਕਾਰੀ ਹਨ। ਪ੍ਰਬੋਧ ਸੇਠ ਮੈਂਬਰ-ਪ੍ਰਸ਼ਾਸਨ ਹੋਣਗੇ। ਉਹ 1989 ਬੈਚ ਦੇ ਅਧਿਕਾਰੀ ਹਨ। ਉਨ੍ਹਾਂ ਦੇ ਬੈਚ ਦੇ ਰਮੇਸ਼ ਨਰਾਇਣ ਪਰਬਤ ਮੈਂਬਰ-ਵਿਧਾਨ ਹੋਣਗੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News