6.50 ਲੱਖ ਵਾਹਨਾਂ ਦੀ ਇਨਵੈਂਟਰੀ ਨਾਲ ਕਾਰ ਡੀਲਰਾਂ ਨੇ ਕੀਤੀ ਸਾਲ 2024 ਦੀ ਨਵੀਂ ਸ਼ੁਰੂਆਤ

Tuesday, Jan 02, 2024 - 10:26 AM (IST)

6.50 ਲੱਖ ਵਾਹਨਾਂ ਦੀ ਇਨਵੈਂਟਰੀ ਨਾਲ ਕਾਰ ਡੀਲਰਾਂ ਨੇ ਕੀਤੀ ਸਾਲ 2024 ਦੀ ਨਵੀਂ ਸ਼ੁਰੂਆਤ

ਚੇਨਈ (ਇੰਟ.)– ਪਿਛਲੇ ਸਾਲ ਦੇਸ਼ ਵਿਚ ਹੋਈ ਯਾਤਰੀ ਵਾਹਨਾਂ ਦੀ ਰਿਕਾਰਡ ਵਿਕਰੀ ਦਰਮਿਆਨ ਹੁਣ ਕਾਰ ਡੀਲਰ ਨਵੇਂ ਸਾਲ ਦੀ ਸ਼ੁਰੂਆਤ ਕਰੀਬ 6.50 ਲੱਖ ਕਾਰਾਂ ਦੀ ਇਨਵੈਂਟਰੀ ਨਾਲ ਕਰ ਰਹੇ ਹਨ ਅਤੇ ਇੰਨੀ ਵੱਡੀ ਇਨਵੈਂਟਰੀ ਕਾਰ ਡੀਲਰਾਂ ਲਈ ਨਿਸ਼ਚਿਤ ਤੌਰ ’ਤੇ ਚਿੰਤਾ ਦਾ ਵਿਸ਼ਾ ਹੈ। ਫੈੱਡਰੇਸ਼ਨ ਆਫ ਆਟੋਮੋਬਾਇਲ ਡੀਲਰਸ ਐਸੋਸੀਏਸ਼ਨ (ਫਾਡਾ) ਦੇ ਮੁਖੀ ਮਨੀਸ਼ ਰਾਜ ਸਿੰਘਾਨੀਆ ਨੇ ਕਿਹਾ ਕਿ ਸਾਡੇ ਕੋਲ ਸਟਾਕ ਵਿਚ ਲਗਭਗ 7,50,000 ਵਾਹਨ ਹਨ, ਜੋ 2 ਮਹੀਨਿਆਂ ਤੱਕ ਚੱਲਣਗੇ। ਅਸੀਂ ਸਾਲ 2024 ਲਈ 6,50,000-7,00,000 ਦੇ ਸ਼ੁਰੂਆਤੀ ਸਟਾਕ ਨਾਲ ਨਵੇਂ ਸਾਲ ’ਚ ਐਂਟਰੀ ਕਰ ਰਹੇ ਹਾਂ।

ਇਹ ਵੀ ਪੜ੍ਹੋ - ਸਾਲ 2024 ਦੇ ਪਹਿਲੇ ਦਿਨ ਚਮਕਿਆ ਸੋਨਾ, ਚਾਂਦੀ ਦੀ ਚਮਕ ਹੋਈ ਫਿੱਕੀ, ਜਾਣੋ ਅੱਜ ਦਾ ਤਾਜ਼ਾ ਰੇਟ

ਇਨਵੈਂਟਰੀ ਵਿਚ ਪਏ ਇਨ੍ਹਾਂ ਸਾਰੇ ਵਾਹਨਾਂ ’ਤੇ ਭਾਰੀ ਛੋਟ ਮਿਲ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਸਾਲ ਪ੍ਰਚੂਨ ਵਿਕਰੀ ਦੇ ਮਾਮਲੇ ਵਿਚ ਚੰਗਾ ਸੀ। ਚਿੰਤਾ ਦਾ ਇਕੋ-ਇਕ ਕਾਰਨ ਯਾਤਰੀ ਵਾਹਨਾਂ ਦਾ ਸਟਾਕ ਹੈ। ਆਟੋ ਰਿਟੇਲ ਕਾਰੋਬਾਰ ਬਾਰੇ ਬੁਰੀ ਗੱਲ ਇਹ ਹੈ ਕਿ ਚੀਜ਼ਾਂ ਠੀਕ ਚੱਲ ਰਹੀਆਂ ਹਨ ਪਰ ਥੋਕ ਵਿਕਰੀ ਹੋਰ ਵੀ ਬਿਹਤਰ ਹੋ ਰਹੀ ਹੈ ਅਤੇ ਇਸ ਵਿਚ ਕਟੌਤੀ ਕਰਨ ਦੀ ਲੋੜ ਹੈ।

ਇਹ ਵੀ ਪੜ੍ਹੋ - ਨਵੇਂ ਸਾਲ 'ਤੇ ਗੈਸ ਸਿਲੰਡਰ ਸਸਤਾ, ਕਾਰ ਖਰੀਦਣੀ ਹੋਈ ਮਹਿੰਗੀ, ਜਾਣੋ ਹੋਰ ਕੀ-ਕੀ ਬਦਲਿਆ...

ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਦੇ ਪੋਰਟਲ ਵਾਹਨ ਦੇ ਅੰਕੜਿਆਂ ਮੁਤਾਬਕ ਦੇਸ਼ ਵਿਚ ਵਾਹਨਾਂ ਦੀ ਸਾਲਾਨਾ ਵਿਕਰੀ ਕੋਰੋਨਾ ਮਹਾਮਾਰੀ ਤੋਂ ਪਹਿਲਾਂ ਦੇ ਪੱਧਰ ’ਤੇ ਪੁੱਜ ਗਈ ਹੈ। ਇਸ ਪੋਰਟਲ ’ਤੇ ਪ੍ਰੀ-ਕੋਵਿਡ ਸਾਲ 2019 ਵਿਚ 24.17 ਮਿਲੀਅਨ ਉੱਥੋਂ ਦੀ ਰਜਿਸਟ੍ਰੇਸ਼ਨ ਹੋਈ ਸੀ ਅਤੇ 2023 ਵਿਚ 31 ਦਸੰਬਰ ਦੁਪਹਿਰ ਤੱਕ ਇਸ ਪੋਰਟਲ ’ਤੇ 23.9 ਮਿਲੀਅਨ ਵਾਹਨਾਂ ਦੀ ਰਜਿਸਟ੍ਰੇਸ਼ਨ ਹੋਈ ਹੈ। ਇਹ ਪਿਛਲੇ ਸਾਲ ਦੇ ਮੁਕਾਬਲੇ 11 ਫ਼ੀਸਦੀ ਵੱਧ ਹੈ।

ਇਹ ਵੀ ਪੜ੍ਹੋ - ਗੁਜਰਾਤ ਦਾ ਡੇਅਰੀ ਸੈਕਟਰ ਕਰ ਰਿਹੈ ਤਰੱਕੀ, 36 ਲੱਖ ਕਿਸਾਨਾਂ ਨੂੰ ਰੋਜ਼ਾਨਾ ਮਿਲਦੇ ਨੇ 200 ਕਰੋੜ ਰੁਪਏ, ਜਾਣੋ ਕਿਵੇਂ

2022 ਦੌਰਾਨ ਉਸ ਪੋਰਟਲ ’ਤੇ 21.5 ਮਿਲੀਅਨ ਵਾਹਨ ਰਜਿਸਟਰਡ ਹੋਏ ਸਨ ਜਦ ਕਿ 2021 ਵਿਚ 18.9 ਮਿਲੀਅਨ ਵਾਹਨਾਂ ਦੀ ਰਜਿਸਟ੍ਰੇਸ਼ਨ ਹੋਈ ਸੀ। ਸਿੰਘਾਨੀਆ ਨੇ ਕਿਹਾ ਕਿ 2023 ਵਿਚ ਅਸੀਂ ਹਰ ਮਹੀਨੇ ਬਿਹਤਰੀਨ ਰਿਕਾਰਡ ਦੇਖੇ। ਅਸੀਂ 2024 ਵਿਚ ਪਾਜ਼ੇਟਿਵ ਤਰੀਕੇ ਨਾਲ ਐਂਟਰੀ ਕਰ ਰਹੇ ਹਾਂ। ਵਿੱਤੀ ਸਾਲ ਦੀ ਚੌਥੀ ਤਿਮਾਹੀ ਹਮੇਸ਼ਾ ਚੰਗਾ ਰਹਿਣ ਦੀ ਉਮੀਦ ਰਹਿੰਦੀ ਹੈ। ਉਨ੍ਹਾਂ ਨੂੰ ਅਗਲੇ ਵਿੱਤੀ ਸਾਲ ਵਿਚ ਵੀ ਯਾਤਰੀ ਵ੍ਹੀਕਲ ਸੈਗਮੈਂਟ ਵਿਚ ਸਿੰਗਲ ਡਿਜ਼ਿਟ ਗ੍ਰੋਥ ਦੀ ਉਮੀਦ ਹੈ। 2023 ਵਿਚ ਵਾਹਨਾਂ ਦੀ ਰਜਿਸਟ੍ਰੇਸ਼ਨ ਦੇ ਮਾਮਲੇ ਵਿਚ ਉੱਤਰ ਪ੍ਰਦੇਸ਼, ਮਹਾਰਾਸ਼ਟਰ, ਤਾਮਿਲਨਾਡੂ, ਕਰਨਾਟਕ ਅਤੇ ਗੁਜਰਾਤ ਚੋਟੀ ਦੇ ਪੰਜ ਸੂਬੇ ਹਨ। 

ਇਹ ਵੀ ਪੜ੍ਹੋ - ਮੈਕਸੀਕੋ 'ਚ ਵੱਡੀ ਵਾਰਦਾਤ: ਪਾਰਟੀ 'ਚ ਬੰਦੂਕਧਾਰੀਆਂ ਨੇ ਚਲਾਈਆਂ ਗੋਲੀਆਂ, 6 ਲੋਕਾਂ ਦੀ ਮੌਤ

ਇਸ ਦੌਰਾਨ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ ਵਿਚ ਸਭ ਤੋਂ ਵੱਧ 9 ਫ਼ੀਸਦੀ ਦਾ ਵਾਧਾ ਹੋਇਆ ਹੈ ਅਤਕੇ ਇਨ੍ਹਾਂ ਵਾਹਨਾਂ ਦੀ ਵਿਕਰੀ 2022 ਵਿਚ 1.025 ਮਿਲੀਅਨ ਦੇ ਮੁਕਾਬਲੇ 1.53 ਮਿਲੀਅਨ ਹੋ ਗਈ। ਸੀ. ਐੱਨ. ਜੀ. ਵਾਹਨਾਂ ਦੀ ਵਿਕਰੀ ’ਚ ਵੀ 40 ਫ਼ੀਸਦੀ ਦਾ ਵਾਧਾ ਦੇਖਿਆ ਗਿਆ ਅਤੇ ਇਨ੍ਹਾਂ ਵਾਹਨਾਂ ਦੀ ਵਿਕਰੀ 2022 ਵਿਚ 297,506 ਯੂਨਿਟਸ ਤੋਂ ਵਧ ਕੇ 2023 ਵਿਚ 416,975 ਯੂਨਿਟਸ ਹੋ ਗਈ। ਪੈਟਰੋਲ ਨਾਲ ਚੱਲਣ ਵਾਲੀਆਂ ਕਾਰਾਂ ਵਿਚ 5 ਫ਼ੀਸਦੀ ਅਤੇ ਡੀਜ਼ਲ ਨਾਲ ਚੱਲਣ ਵਾਲੀਆਂ ਕਾਰਾਂ ਵਿਚ 8 ਫ਼ੀਸਦੀ ਦਾ ਵਾਧਾ ਹੋਇਆ।

ਇਹ ਵੀ ਪੜ੍ਹੋ - ਚੋਣਾਂ ਤੋਂ ਪਹਿਲਾਂ ਸਸਤਾ ਹੋ ਸਕਦੈ ਪੈਟਰੋਲ-ਡੀਜ਼ਲ! ਇੰਨੇ ਰੁਪਏ ਘਟ ਸਕਦੀ ਹੈ ਕੀਮਤ

ਪਿਛਲੇ ਸਾਲ ਨਵੰਬਰ ਮਹੀਨੇ ਦੌਰਾਨ ਵਿਆਹਾਂ ਅਤੇ ਤਿਓਹਾਰਾਂ ਦੇ ਦਿਨਾਂ ਵਿਚ ਸਭ ਤੋਂ ਵੱਧ ਵਾਹਨਾਂ ਦੀ ਵਿਕਰੀ ਹੋਈ ਹੈ ਅਤੇ ਇਸ ਦੌਰਾਨ ਦੇਸ਼ ਭਰ ਵਿਚ 2 ਕਰੋੜ 87 ਲੱਖ ਵਾਹਨ ਵਿਕੇ। ਇਸ ਤੋਂ ਪਹਿਲਾਂ 2020 ਵਿਚ ਨਵੰਬਰ ਮਹੀਨੇ ਵਿਚ 2.57 ਕਰੋੜ ਵਾਹਨਾਂ ਦੀ ਵਿਕਰੀ ਹੋਈ ਸੀ। ਇਸ ਲਿਹਾਜ ਨਾਲ ਨਵੰਬਰ ਵਿਚ ਵਾਹਨ ਵਿਕਰੀ ਨੇ 2020 ਦਾ ਰਿਕਾਰਡ ਤੋੜ ਦਿੱਤਾ।

ਇਹ ਵੀ ਪੜ੍ਹੋ - ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ : ਆਲੀਸ਼ਾਨ ਘਰ 'ਚੋਂ ਭਾਰਤੀ ਜੋੜੇ ਤੇ ਧੀ ਦੀ ਮਿਲੀ ਲਾਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News