ਕਾਰ ਕੰਪਨੀਆਂ ''ਚ ਡੀਲਰ ਲੱਭਣ ਦੀ ਹੋੜ

01/31/2018 2:07:31 AM

ਨਵੀਂ ਦਿੱਲੀ- ਦੇਸ਼ ਦੀ ਸਭ ਤੋਂ ਵੱਡੀ ਕਾਰ ਵਿਨਿਰਮਾਤਾ ਕੰਪਨੀ ਮਾਰੂਤੀ-ਸੁਜ਼ੂਕੀ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ 'ਚ ਆਪਣਾ 5ਵਾਂ ਡੀਲਰਸ਼ਿਪ ਕੇਂਦਰ ਖੋਲ੍ਹਣ ਦੀ ਸੰਭਾਵਨਾ ਤਲਾਸ਼ ਰਹੀ ਹੈ। ਕੰਪਨੀ ਪਿਛਲੇ ਕੁੱਝ ਮਹੀਨਿਆਂ ਤੋਂ ਡੀਲਰਸ਼ਿਪ ਲਈ ਢੁੱਕਵੇਂ ਨਿਵੇਸ਼ਕ ਤਲਾਸ਼ ਰਹੀ ਸੀ, ਜਿਸ 'ਚ ਉਸ ਨੂੰ ਸਫਲਤਾ ਨਹੀਂ ਮਿਲੀ। ਜ਼ਮੀਨ ਅਤੇ ਪੂੰਜੀ ਦੀ ਵਧਦੀ ਲਾਗਤ ਦੀ ਵਜ੍ਹਾ ਨਾਲ ਵਾਹਨ ਕਾਰੋਬਾਰ ਨਾਲ ਜੁੜਿਆ ਕੋਈ ਵੀ ਨਿਵੇਸ਼ਕ ਇਸ ਖੇਤਰ 'ਚ ਨਿਵੇਸ਼ ਲਈ ਅੱਗੇ ਨਹੀਂ ਆਇਆ। ਕੰਪਨੀ ਵੱਲੋਂ ਤਲਾਸ਼ ਅਜੇ ਵੀ ਜਾਰੀ ਹੈ। ਹਾਲਾਂਕਿ ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਮਾਰੂਤੀ ਨੂੰ ਹਿੱਸੇਦਾਰ ਲੱਭਣ 'ਚ ਕਦੇ ਵੀ ਅਜਿਹੀ ਚੁਣੌਤੀ ਦਾ ਸਾਹਮਣਾ ਨਹੀਂ ਕਰਨਾ ਪਿਆ। ਇਹ ਪਹਿਲਾ ਮਾਮਲਾ ਹੈ।
ਡੀਲਰ ਹਿੱਸੇਦਾਰ ਲੱਭਣ ਦੀ ਚੁਣੌਤੀ ਵਧਦੀ ਜਾ ਰਹੀ ਹੈ ਕਿਉਂਕਿ ਨਿਵੇਸ਼ਕਾਂ ਦੇ ਕੋਲ ਆਪਣੇ ਪੈਸੇ ਨਿਵੇਸ਼ ਕਰਨ ਲਈ ਵਾਹਨ ਕਾਰੋਬਾਰ ਤੋਂ ਇਲਾਵਾ ਵੀ ਕਈ ਹੋਰ ਥਾਵਾਂ ਹਨ। ਯਾਨੀ ਕਾਰ ਕੰਪਨੀਆਂ 'ਚ ਡੀਲਰ ਲੱਭਣ ਦੀ ਹੋੜ ਹੈ। ਮਾਮਲੇ ਦੇ ਜਾਣਕਾਰ ਇਕ ਵਿਅਕਤੀ ਨੇ ਕਿਹਾ ਕਿ ਲਖਨਊ 'ਚ ਨਵੇਂ ਡੀਲਰ ਨੂੰ ਮਾਰੂਤੀ-ਸੁਜ਼ੂਕੀ ਦਾ ਸ਼ੋਅਰੂਮ, ਸਰਵਿਸ ਅਤੇ ਕਲਪੁਰਜ਼ਿਆਂ ਦੇ ਨੈੱਟਵਰਕ ਲਈ ਕਰੀਬ 15 ਕਰੋੜ ਰੁਪਏ ਦਾ ਨਿਵੇਸ਼ ਕਰਨਾ ਹੋਵੇਗਾ। ਇਸ 'ਚ ਜ਼ਮੀਨ ਦੀ ਲਾਗਤ ਸ਼ਾਮਲ ਨਹੀਂ ਹੈ। ਅਜਿਹੇ 'ਚ ਉਨ੍ਹਾਂ ਲਈ ਨਿਵੇਸ਼ 'ਤੇ ਸਮੁੱਚੀ ਰਿਟਰਨ ਹਾਸਲ ਕਰਨੀ ਔਖੀ ਹੋਵੇਗੀ।


Related News