ਕਾਰ-ਦੋਪਹੀਆ ਵਾਹਨਾਂ ਦੀ ਵਿਕਰੀ ਨੂੰ ਮਿਲਿਆ ਹੁੰਗਾਰਾ, ਜਾਣੋ ਕਿਹੜੀ ਕੰਪਨੀ ਦੇ ਵਾਹਨ ਜ਼ਿਆਦਾ ਵਿਕੇ

Friday, Oct 16, 2020 - 04:57 PM (IST)

ਕਾਰ-ਦੋਪਹੀਆ ਵਾਹਨਾਂ ਦੀ ਵਿਕਰੀ ਨੂੰ ਮਿਲਿਆ ਹੁੰਗਾਰਾ, ਜਾਣੋ ਕਿਹੜੀ ਕੰਪਨੀ ਦੇ ਵਾਹਨ ਜ਼ਿਆਦਾ ਵਿਕੇ

ਨਵੀਂ ਦਿੱਲੀ — ਦੇਸ਼ ਵਿਚ ਯਾਤਰੀ ਵਾਹਨਾਂ ਦੀ ਥੋਕ ਵਿਕਰੀ ਸਤੰਬਰ ਵਿਚ 26.45 ਪ੍ਰਤੀਸ਼ਤ ਵੱਧ ਕੇ 2,72,027 ਇਕਾਈ ਹੋ ਗਈ। ਇਕ ਸਾਲ ਪਹਿਲਾਂ ਭਾਵ ਸਤੰਬਰ 2019 ਵਿਚ 2,15,124 ਪ੍ਰਚੂਨ ਵਾਹਨਾਂ ਦੀ ਵਿਕਰੀ ਹੋਈ ਸੀ। ਵਾਹਨ ਨਿਰਮਾਣ ਕੰਪਨੀਆਂ ਦੀ ਐਸੋਸੀਏਸ਼ਨ ਸਿਆਮ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਸੁਸਾਇਟੀ ਆਫ਼ ਇੰਡੀਅਨ ਆਟੋਮੋਬਾਈਲ ਮੈਨੂਫੈਕਚਰਰ (ਸਿਆਮ) ਦੇ ਤਾਜ਼ਾ ਅੰਕੜਿਆਂ ਅਨੁਸਾਰ ਇਸ ਅਰਸੇ ਦੌਰਾਨ ਦੋ-ਪਹੀਆ ਵਾਹਨਾਂ ਦੀ ਵਿਕਰੀ 11.64 ਪ੍ਰਤੀਸ਼ਤ ਵਧ ਕੇ 18,49,546 ਇਕਾਈ ਹੋ ਗਈ ਜੋ ਇਕ ਸਾਲ ਪਹਿਲਾਂ 16,56,658 ਇਕਾਈ ਸੀ। ਇਸ ਸਮੇਂ ਦੌਰਾਨ 12,24,117 ਮੋਟਰਸਾਈਕਲਾਂ ਦੀ ਵਿਕਰੀ ਹੋਈ, ਜੋ ਪਿਛਲੇ ਸਾਲ 10,43,621 ਇਕਾਈਆਂ ਨਾਲੋਂ 17.3 ਪ੍ਰਤੀਸ਼ਤ ਵੱਧ ਹੈ। ਸਕੂਟਰਾਂ ਦੀ ਵਿਕਰੀ ਇਕ ਸਾਲ ਪਹਿਲਾਂ 5,55,754 ਇਕਾਈਆਂ ਤੋਂ ਮਾਮੂਲੀ ਵੱਧ ਕੇ 5,56,205 ਇਕਾਈ ਹੋ ਗਈ। ਜੁਲਾਈ-ਸਤੰਬਰ 2020 ਦੀ ਤਿਮਾਹੀ ਵਿਚ ਯਾਤਰੀ ਵਾਹਨਾਂ ਦੀ ਵਿਕਰੀ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 17.02 ਪ੍ਰਤੀਸ਼ਤ ਵਧ ਕੇ 7,26,232 ਇਕਾਈ ਹੋ ਗਈ ਹੈ। ਇਹ ਇਕ ਸਾਲ ਪਹਿਲਾਂ 6,20,620 ਇਕਾਈ ਸੀ। ਵਿੱਤੀ ਸਾਲ ਵਿਚ ਸਤੰਬਰ ਦੀ ਤਿਮਾਹੀ ਦੌਰਾਨ ਦੋਪਹੀਆ ਵਾਹਨਾਂ ਦੀ ਵਿਕਰੀ 46,90,565 ਇਕਾਈ ਰਹੀ ਜੋ ਪਿਛਲੇ ਵਿੱਤੀ ਵਰ੍ਹੇ ਦੀ ਇਸੇ ਮਿਆਦ ਵਿਚ 46,82,571 ਇਕਾਈ ਸੀ।

ਇਹ ਵੀ ਪੜ੍ਹੋ : ਦੇਸ਼ 'ਚ ਸਭ ਤੋਂ ਸਸਤਾ ਸੋਨਾ ਇੱਥੇ ਮਿਲਦਾ ਹੈ, ਜਾਣੋ 22 ਅਤੇ 24 ਕੈਰਟ ਦੀ ਕੀਮਤ

ਵਪਾਰਕ ਵਾਹਨਾਂ ਦੀ ਵਿਕਰੀ ਹਾਲਾਂਕਿ ਇਸ ਸਮੇਂ ਦੌਰਾਨ 20.13 ਪ੍ਰਤੀਸ਼ਤ ਘੱਟ ਗਈ ਹੈ। ਇਕ ਸਾਲ ਪਹਿਲਾਂ ਸਤੰਬਰ ਦੀ ਤਿਮਾਹੀ ਵਿਚ 1,67,173 ਵਪਾਰਕ ਵਾਹਨ ਵੇਚੇ ਗਏ ਸਨ, ਜੋ ਹੇਠਾਂ ਆ ਕੇ 1,33,524 ਇਕਾਈਆਂ 'ਤੇ ਆ ਗਏ। ਸਾਰੀਆਂ ਸ਼੍ਰੇਣੀਆਂ ਦੇ ਵਾਹਨਾਂ ਦੀ ਕੁੱਲ ਵਿਕਰੀ ਦੂਜੀ ਤਿਮਾਹੀ ਵਿਚ ਮਾਮੂਲੀ ਤੌਰ 'ਤੇ ਡਿੱਗ ਕੇ 55,96,223 ਇਕਾਈਆਂ 'ਤੇ ਆ ਗਈ। ਇਕ ਸਾਲ ਪਹਿਲਾਂ ਸਾਰੀਆਂ ਸ਼੍ਰੇਣੀਆਂ ਵਿਚ 56,51,459 ਵਾਹਨ ਵੇਚੇ ਗਏ ਸਨ।

ਇਹ ਵੀ ਪੜ੍ਹੋ : ਸਰਕਾਰ ਦਾ ਵੱਡਾ ਫ਼ੈਸਲਾ: ਫਰਿੱਜਾਂ ਦੇ ਨਾਲ AC ਦੀ ਦਰਾਮਦ 'ਤੇ ਵੀ ਲਾਈ ਪਾਬੰਦੀ, ਜਾਣੋ ਕਿਉਂ?

ਇਨ੍ਹਾਂ ਕਾਰਾਂ ਦੀ ਹੋਈ ਜ਼ਿਆਦਾ ਵਿਕਰੀ

ਸਿਆਮ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਸਤੰਬਰ ਮਹੀਨੇ ਵਿਚ ਲੋਕਾਂ ਨੇ ਵਧੇਰੇ ਮਾਰੂਤੀ ਯਾਤਰੀ ਵਾਹਨ ਖਰੀਦਣ ਨੂੰ ਤਰਜੀਹ ਦਿੱਤੀ। ਗਾਹਕਾਂ ਨੇ ਸਤੰਬਰ ਮਹੀਨੇ ਵਿਚ 33.91 ਪ੍ਰਤੀਸ਼ਤ ਵਧੇਰੇ 147,912 ਵਾਹਨਾਂ ਦੀ ਖਰੀਦ ਕੀਤੀ। ਫੋਰਸ ਮੋਟਰ 42.45%, ਫੋਰਡ ਇੰਡੀਆ 3.76%, ਹੌਂਡਾ ਕਾਰ 9.65%, ਹੁੰਡਈ ਮੋਟਰ 23.60%, ਕਿਆ ਮੋਟਰ 147.23%, ਮਹਿੰਦਰਾ ਐਂਡ ਮਹਿੰਦਰਾ 3.66%, ਰੇਨਾਲਟ ਇੰਡੀਆ 5.51%, ਸਕੋਡਾ ਆਟੋ ਇੰਡੀਆ ਦੇ ਵਾਹਨ 6.41% ਜ਼ਿਆਦਾ ਵਿਕੇ। ਜਦੋਂ ਕਿ ਐਮ.ਜੀ. ਮੋਟਰ 2.72%, ਨਿਸਾਨ ਮੋਟਰ 45.57%, ਟੋਯੋਟਾ 20.45% ਅਤੇ ਵਾਕਸਵੈਗਨ ਦੀਆਂ ਗੱਡੀਆਂ 19.61% ਘੱਟ ਵਿਕੇ। 

ਇਹ ਵੀ ਪੜ੍ਹੋ : 1 ਰੁਪਏ ਦਾ ਸਿੱਕਾ ਤੁਹਾਨੂੰ ਬਣਾ ਸਕਦਾ ਹੈ ਲੱਖਪਤੀ, ਬਸ ਕਰਨਾ ਹੋਵੇਗਾ ਇਹ ਕੰਮ

ਇਨ੍ਹਾਂ ਦੋ-ਪਹੀਆ ਵਾਹਨ ਦੀ ਹੋ ਰਹੀ ਜ਼ਿਆਦਾ ਵਿਕਰੀ

ਸਤੰਬਰ ਮਹੀਨੇ ਵਿਚ ਸਭ ਤੋਂ ਜ਼ਿਆਦਾ ਹੀਰੋ ਮੋਟੋਕਾਰਪ ਦੇ 16.12 ਪ੍ਰਤੀਸ਼ਤ 697,293 ਦੋਪਹੀਆ ਵਾਹਨਾਂ ਦੀ ਜ਼ਿਆਦਾ ਵਿਕਰੀ ਹੋਈ। ਬਜਾਜ ਆਟੋ ਦੇ 23.77%, ਹੌਂਡਾ ਮੋਟਰਸਾਈਕਲ ਅਤੇ ਸਕੂਟਰ 9.87%, ਯਾਮਾਹਾ 17.36%, ਰਾਇਲ ਐਨਫੀਲਡ 1.92%, ਸੁਜ਼ੂਕੀ ਮੋਟਰਸਾਈਕਲ 2.87 ਅਤੇ ਟ੍ਰਾਇੰਮਫ ਮੋਟਰਸਾਈਕਲ ਦੀ ਵਿਕਰੀ 26.79% ਵਧੀ ਹੈ ।ਐਚ-ਡੀ ਮੋਟਰ ਕੰਪਨੀ 26.67%, ਮਹਿੰਦਰਾ ਟੂ ਵ੍ਹੀਲਰ ਸਤੰਬਰ ਵਿਚ 81.03%, ਕਾਵਾਸਾਕੀ  52.65%, ਪਿਆਗੀਓ ਵਾਹਨ 22.45% ਅਤੇ ਟੀ.ਵੀ.ਐਸ. ਦੇ 0.53% ਦੇ ਦੋਪਹੀਆ ਵਾਹਨ ਘੱਟ ਵਿਕੇ।

ਇਹ ਵੀ ਪੜ੍ਹੋ : ਸੋਨੇ 'ਚ ਨਿਵੇਸ਼ ਕਰਨ ਬਾਰੇ ਸੋਚ ਰਹੇ ਹੋ ਤਾਂ ਭੁੱਲ ਕੇ ਵੀ ਨਾ ਕਰੋ ਇਹ ਗ਼ਲਤੀ


author

Harinder Kaur

Content Editor

Related News