ਕੈਪਜੇਮਿਨੀ ਇਸ ਸਾਲ ਭਾਰਤ ''ਚ 30,000 ਕਰਮਚਾਰੀਆਂ ਦੀ ਕਰੇਗੀ ਨਿਯੁਕਤੀ

Sunday, Mar 01, 2020 - 04:03 PM (IST)

ਨਵੀਂ ਦਿੱਲੀ—ਫਰਾਂਸ ਦੀ ਤਕਨਾਲੋਜੀ ਕੰਪਨੀ ਕੈਪਜੇਮਿਨੀ ਇਸ ਸਾਲ ਭਾਰਤ 'ਚ 30,000 ਕਰਮਚਾਰੀਆਂ ਦੀ ਨਿਯੁਕਤੀ ਕਰੇਗੀ | ਭਾਰਤ 'ਚ ਅਜੇ ਕੰਪਨੀ ਦੇ ਕਰਮਚਾਰੀਆਂ ਦੀ ਗਿਣਤੀ 1,15,000 ਹੈ | ਕੰਪਨੀ ਨੇ ਕਿਹਾ ਕਿ ਉਹ ਭਾਰਤ 'ਚ ਮੁਖ ਕਾਰਜਕਾਰੀ ਅਸ਼ਵਿਨ ਯਾਰਡੀ ਨੇ ਕਿਹਾ ਕਿ ਇਹ ਨਿਯੁਕਤੀਆਂ ਬਿਲਕੁੱਲ ਨਵੇਂ ਲੋਕਾਂ, ਅਨੁਭਵੀ ਪੇਸ਼ੇਵਰਾਂ ਅਤੇ ਵਿਚਕਾਰ ਦੇ ਅਹੁਦਿਆਂ ਸਮੇਤ ਵੱਖ-ਵੱਖ ਪੱਧਰ 'ਤੇ ਹੋਣਗੀਆਂ | ਕੰਪਨੀ ਦੇ ਸੰਸਾਰਕ ਪੱਧਰ 'ਤੇ ਕਰਮਚਾਰੀਆਂ ਦੀ ਕੁੱਲ ਗਿਣਤੀ 'ਚ ਅੱੱਧੇ ਭਾਰਤ 'ਚ ਰੁਜ਼ਗਾਰਦਾਤਾ ਹਨ | ਯਾਰਡੀ ਨੇ ਕਿਹਾ ਕਿ ਭਾਰਤ ਸਾਡੇ ਕਾਰੋਬਾਰ ਦਾ ਮਹੱਤਵਪੂਰਨ ਹਿੱਸਾ ਹੈ | ਇਸ ਸਾਲ ਅਸੀਂ ਕੁੱਲ ਮਿਲਾ ਕੇ 25,000 ਤੋਂ 30,000 ਕਰਮਚਾਰੀਆਂ ਦੀ ਭਰਤੀ ਕਰਾਂਗੇ | ਉਨ੍ਹਾਂ ਕਿਹਾ ਕਿ ਅਜੇ ਕੰਪਨੀ ਆਪਣੇ ਕਰਮਚਾਰੀਆਂ ਨੂੰ ਭਵਿੱਖ ਦੀ ਤਕਨਾਲੋਜੀ ਦੇ ਅਨੁਕੂਲ ਕੌਸ਼ਲ ਪ੍ਰਦਾਨ ਕਰਨ 'ਤੇ ਧਿਆਨ ਦੇ ਰਹੀ ਹੈ | ਉਨ੍ਹਾਂ ਕਿਹਾ ਕਿ ਹੁਣ ਇਹ ਸਤਤ ਪ੍ਰਕਿਰਿਆ ਬਣ ਚੁੱਕੀ ਹੈ | ਯਾਰਡੀ ਨੇ ਕਿਹਾ ਕਿ 30 ਸਾਲ ਦੇ ਘੱਟ ਦੇ ਨੌਜਵਾਨ ਕਾਫੀ ਇਛੁੱਕ ਰਹਿੰਦੇ ਹਨ | ਕੰਪਨੀ ਦੇ ਲੇਬਰ ਫੋਰਸ 'ਚ ਇਨ੍ਹਾਂ ਦੀ ਗਿਣਤੀ 65 ਫੀਸਦੀ ਹੈ | ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕੰਪਨੀ 10 ਤੋਂ 15 ਸਾਲ ਦਾ ਅਨੁਭਵ ਰੱਖਣ ਵਾਲੇ ਮਾਧਿਅਮ ਪੱਧਰ ਦੇ ਪ੍ਰਬੰਧਕਾਂ ਲਈ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕਰ ਰਹੀ ਹੈ |


Aarti dhillon

Content Editor

Related News