ਕੇਨਰਾ ਬੈਂਕ ਨੇ ਕੀਤੀ MCLR 'ਚ ਕਟੌਤੀ, ਤੁਹਾਡੀ EMI 'ਚ ਹੋਵੇਗੀ ਕਮੀ

Thursday, Aug 06, 2020 - 02:43 PM (IST)

ਕੇਨਰਾ ਬੈਂਕ ਨੇ ਕੀਤੀ MCLR 'ਚ ਕਟੌਤੀ, ਤੁਹਾਡੀ EMI 'ਚ ਹੋਵੇਗੀ ਕਮੀ

ਨਵੀਂ ਦਿੱਲੀ—  ਸਰਕਾਰੀ ਖੇਤਰ ਦੇ ਕੇਨਰਾ ਬੈਂਕ ਦੇ ਗਾਹਕ ਹੋ ਤਾਂ ਤੁਹਾਡੇ ਲਈ ਖ਼ੁਸ਼ਖ਼ਬਰੀ ਹੈ। ਬੈਂਕ ਨੇ ਵੀਰਵਾਰ ਨੂੰ ਐੱਮ. ਸੀ. ਐੱਲ. ਆਰ. ਆਧਾਰਿਤ ਕਰਜ਼ ਦਰਾਂ 'ਚ 0.30 ਫੀਸਦੀ ਤੱਕ ਦੀ ਕਟੌਤੀ ਕਰ ਦਿੱਤੀ ਹੈ। ਇਸ ਨਾਲ ਤੁਹਾਡੇ ਕਰਜ਼ ਦੀ ਈ. ਐੱਮ. ਆਈ. 'ਚ ਜਲਦ ਹੀ ਕਮੀ ਹੋਣ ਜਾ ਰਹੀ ਹੈ।


ਸਰਕਾਰੀ ਖੇਤਰ ਦੇ ਇਸ ਬੈਂਕ ਨੇ ਇਕ ਦਿਨ ਵਾਲੀ ਦਰ ਅਤੇ ਇਕ ਮਹੀਨੇ ਦੀ ਉਧਾਰੀ ਦਰ 'ਚ 0.20 ਫੀਸਦੀ ਦੀ ਕਮੀ ਕਰਕੇ ਇਸ ਨੂੰ 7 ਫੀਸਦੀ ਕਰ ਦਿੱਤਾ ਹੈ। ਤਿੰਨ ਮਹੀਨੇ ਦੀ ਐੱਮ. ਸੀ. ਐੱਲ. ਆਰ. ਦਰ ਨੂੰ 7.45 ਫੀਸਦੀ ਤੋਂ ਘਟਾ ਕੇ 7.15 ਫੀਸਦੀ ਕਰ ਦਿੱਤਾ ਗਿਆ ਹੈ।

ਕੇਨਰਾ ਬੈਂਕ ਨੇ ਕਿਹਾ ਕਿ 6 ਮਹੀਨੇ ਦੇ ਐੱਮ. ਸੀ. ਐੱਲ. ਆਰ. ਨੂੰ 7.50 ਫੀਸਦੀ ਤੋਂ ਘਟਾ ਕੇ 7.40 ਫੀਸਦੀ ਕਰ ਦਿੱਤਾ ਗਿਆ ਹੈ। ਉੱਥੇ ਹੀ, ਇਕ ਸਾਲ ਲਈ ਐੱਮ. ਸੀ. ਐੱਲ. ਆਰ. ਨੂੰ 7.55 ਫੀਸਦੀ ਤੋਂ ਘੱਟ ਕਰਕੇ 7.45 ਫੀਸਦੀ ਕਰ ਦਿੱਤਾ ਗਿਆ ਹੈ। ਬੈਂਕ ਨੇ ਕਿਹਾ ਕਿ ਕਰਜ਼ ਦਰਾਂ 'ਚ ਇਹ ਕਟੌਤੀ 7 ਅਗਸਤ ਤੋਂ ਲਾਗੂ ਹੋਵੇਗੀ। ਇਸ ਕਟੌਤੀ ਨਾਲ ਕਰਜ਼ਦਾਰਾਂ ਦਾ ਬੋਝ ਘੱਟ ਹੋਵੇਗਾ। ਗੌਰਤਲਬ ਹੈ ਕਿ ਇਕ ਸਾਲ ਦਾ ਐੱਮ. ਸੀ. ਐੱਲ. ਆਰ. ਪ੍ਰਚੂਨ ਕਰਜ਼ ਦੇ ਨਜ਼ਰੀਏ ਤੋਂ ਮਹੱਤਵਪੂਰਨ ਮੰਨਿਆ ਜਾਂਦਾ ਹੈ, ਕਿਉਂਕਿ ਬੈਂਕਾਂ ਦੇ ਸਾਰੇ ਲੰਮੇ ਸਮੇਂ ਦੇ ਕਰਜ਼ੇ ਜਿਵੇਂ ਘਰੇਲੂ ਕਰਜ਼ੇ, ਇਸ ਦਰ ਨਾਲ ਜੁੜੇ ਹੋਏ ਹੁੰਦੇ ਹਨ।


author

Sanjeev

Content Editor

Related News