ਕਾਲ ਡਰਾਪ ਟੈਸਟ ''ਚ ਇਕ ਕੰਪਨੀ ਨੂੰ ਛੱਡ ਬਾਕੀ ਸਾਰੀਆਂ ਕੰਪਨੀਆਂ ਹੋਈਆਂ ਫੇਲ
Friday, Nov 16, 2018 - 05:21 PM (IST)

ਨਵੀਂ ਦਿੱਲੀ — ਦੂਰਸੰਚਾਰ ਰੈਗੂਲੇਟਰੀ ਅਥਾਰਟੀ ਆਫ ਇੰਡੀਆ (ਟਰਾਈ) ਵੱਲੋਂ ਰਾਜਮਾਰਗਾਂ ਅਤੇ ਰੇਲ ਰੂਟਾਂ 'ਤੇ ਕੀਤੀ ਗਈ ਕਾਲ ਡਰਾਪ (ਗੱਲ ਕਰਦੇ-ਕਰਦੇ ਕਾਲ ਕੱਟ ਜਾਣੀ) ਟੈਸਟਿੰਗ 'ਚ ਰਿਲਾਇੰਸ ਜਿਓ ਨੂੰ ਛੱਡ ਕੇ ਸਾਰੀਆਂ ਦੂਰਸੰਚਾਰ ਕੰਪਨੀਆਂ ਅਸਫਲ ਰਹੀਆਂ ਹਨ। ਵੀਰਵਾਰ ਨੂੰ ਜਾਰੀ ਇਕ ਰਿਪੋਰਟ ਵਿਚ ਇਸ ਦੀ ਜਾਣਕਾਰੀ ਦਿੱਤੀ ਗਈ।
ਇਨ੍ਹਾਂ ਮਾਰਗਾਂ 'ਤੇ ਹੋਇਆ ਸਰਵੇਖਣ
ਟਰਾਈ ਨੇ ਕਿਹਾ ਕਿ ਉਸ ਵਲੋਂ ਨਿਯੁਕਤ ਏਜੰਸੀਆਂ ਨੇ 8 ਰਾਜਮਾਰਗਾਂ ਅਤੇ ਤਿੰਨ ਰੇਲਵੇ ਰੂਟਾਂ 'ਤੇ ਇਕ ਸੁਤੰਤਰ ਕਾਲ-ਡਰਾਪ ਟੈਸਟ ਕਰਵਾਇਆ। ਭਾਰਤੀ ਏਅਰਟੈਲ, ਵੋਡਾਫੋਨ ਆਈਡੀਆ ਅਤੇ ਜਨਤਕ ਸੈਕਟਰ ਦੀ ਦੂਰਸੰਚਾਰ ਕੰਪਨੀ ਬੀ.ਐਸ.ਐੱਨ.ਐੱਲ., 3 ਜੀ ਜਾਂ 2 ਜੀ ਨੈੱਟਵਰਕ 'ਚ ਚਾਰ ਹਾਈਵੇਅ ਅਤੇ ਤਿੰਨ ਰੇਲ ਰੂਟਾਂ ਕਾਲ ਡਰਾਪ ਮਿਆਰ 'ਚ ਅਸਫਲ ਰਹੀਆਂ। ਰਿਲਾਇੰਸ ਜੀਓ ਦਾ ਇਨ੍ਹਾਂ ਕੰਪਨੀਆਂ ਵਿਚ ਨਾਂ ਨਹੀਂ ਹੈ।
ਜ਼ਿਕਰਯੋਗ ਹੈ ਕਿ ਇਹ ਟੈਸਟ ਆਸਨਸੋਲ ਤੋਂ ਗਆ, ਦੀਘਾ ਤੋਂ ਆਸਨਸੋਲ, ਗਆ ਤੋਂ ਦਾਨਾਪੁਰ, ਬੈਂਗਲੁਰੂ ਤੋਂ ਮੁਰਦੇਸ਼ਵਰ,ਰਾਏਪੁਰ ਤੋਂ ਜਗਦਲਪੁਰ, ਦੇਹਰਾਦੂਨ ਤੋਂ ਨੈਨੀਤਾਲ, ਮਾਊਂਟ ਆਬੂ ਤੋਂ ਜੈਪੁਰ ਅਤੇ ਸ਼੍ਰੀਨਗਰ ਤੋਂ ਲੇਹ ਤੱਕ ਦੇ ਹਾਈਵੇ ਸ਼ਾਮਲ ਹਨ। ਟੈਸਟ ਦੌਰਾਨ ਦਿੱਲੀ, ਮੁੰਬਈ, ਜਬਲਪੁਰ, ਇਲਾਹਾਬਾਦ ਅਤੇ ਗੋਰਖਪੁਰ ਰਸਤਿਆਂ ਨੂੰ ਵੀ ਕਵਰ ਕੀਤਾ ਗਿਆ ਸੀ।
ਸਰਕਾਰੀ ਕੰਪਨੀ BSNL ਦੀ ਹਾਲਤ ਸਭ ਤੋਂ ਜ਼ਿਆਦਾ ਖਰਾਬ
ਸਰਕਾਰੀ ਕੰਪਨੀ BSNL ਦੀ ਹਾਲਤ ਸਭ ਤੋਂ ਜ਼ਿਆਦਾ ਖਰਾਬ ਰਹੀ ਜਦੋਂ ਕਿ ਬਾਕੀ ਦੀਆਂ ਕੰਪਨੀਆਂ ਕਿਤੇ ਫੇਲ ਅਤੇ ਕਿਤੇ ਪਾਸ ਦੀ ਹਾਲਤ 'ਚ ਰਹੀਆਂ।