ਸਟਾਰਟਅਪਸ ''ਚ ਚੀਨੀ ਨਿਵੇਸ਼ ਦੀ ਹੋਵੇ ਜਾਂਚ, CAIT ਨੇ ਪਿਊਸ਼ ਗੋਇਲ ਨੂੰ ਭੇਜੀ ਲਿਸਟ

08/30/2020 10:23:08 PM

ਨਵੀਂ ਦਿੱਲੀ- ਅਨੇਕਾਂ ਭਾਰਤੀ ਸਟਾਰਟਅਪਸ ਵਿਚ ਚੀਨੀ ਨਿਵੇਸ਼ਾਂ 'ਤੇ ਵੱਡਾ ਸਵਾਲ ਖੜ੍ਹਾ ਕਰਦੇ ਹੋਏ ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ (ਸੀ. ਏ. ਆਈ. ਟੀ.) ਨੇ ਅੱਜ ਕੇਂਦਰੀ ਵਣਜ ਮੰਤਰੀ ਪਿਊਸ਼ ਗੋਇਲ ਨੂੰ ਇਕ ਪੱਤਰ ਭੇਜਿਆ।

ਇਸ ਵਿਚ ਉਨ੍ਹਾਂ ਕਿਹਾ ਕਿ ਵੱਖ-ਵੱਖ ਸੈਕਟਰ ਵਿਚ ਕੰਮ ਕਰਨ ਵਾਲੀਆਂ ਭਾਰਤੀ ਕੰਪਨੀਆਂ ਵਿਚ ਜਿਸ ਤਰ੍ਹਾਂ ਨਾਲ ਚੀਨੀ ਕੰਪਨੀਆਂ ਨੇ ਨਿਵੇਸ਼ ਕੀਤਾ ਹੈ, ਉਸ ਤੋਂ ਸਪੱਸ਼ਟ ਹੈ ਕਿ ਚੀਨੀ ਨਿਵੇਸ਼ ਇਕ ਯੋਜਨਾਬੱਧ ਤਰੀਕੇ ਨਾਲ ਭਾਰਤੀ ਇਨੋਵੇਸ਼ਨ ਅਤੇ ਤਕਨਾਲੋਜੀ 'ਤੇ ਚੀਨੀ ਕਬਜੇ ਦਾ ਇਕ ਸਿਆਸੀ ਕਦਮ ਹੈ । ਇਸ ਦ੍ਰਿਸ਼ਟੀ ਨਾਲ ਸੀ. ਏ. ਆਈ. ਟੀ. ਨੇ ਗੋਇਲ ਨਾਲ ਅਜਿਹੀਆਂ ਸਾਰੀਆਂ ਭਾਰਤੀ ਕੰਪਨੀਆਂ ਜਿਨ੍ਹਾਂ ਵਿਚ ਚੀਨੀ ਵਿਸ਼ੇਸ਼ ਹਨ, ਦੀ ਜਾਂਚ ਦਾ ਨਿਰਦੇਸ਼ ਦੇਣ ਦੀ ਅਪੀਲ ਕੀਤੀ ਹੈ। 
 

141 ਸਟਾਰਟਅਪਸ ਦੀ ਲਿਸਟ ਪਿਊਸ਼ ਗੋਇਲ ਨੂੰ ਭੇਜੀ-
ਸੀ. ਏ. ਆਈ. ਟੀ. ਨੇ ਇਸ ਸਬੰਧ ਵਿਚ 141 ਮੁੱਖ ਭਾਰਤੀ ਸਟਾਰਟਅਪਸ ਦੀ ਸੂਚੀ ਗੋਇਲ ਨੂੰ ਭੇਜੀ ਹੈ, ਜਿਨ੍ਹਾਂ ਵਿਚ ਚੀਨੀ ਨਿਵੇਸ਼ ਹਨ। ਇਹ ਭਾਰਤੀ ਕੰਪਨੀਆਂ ਖੁਰਾਕ ਵੰਡ, ਸ਼ੇਅਰ ਬਾਜ਼ਾਰ, ਸਿਹਤ ਦੇਖਭਾਲ, ਅੱਖਾਂ ਦੀ ਦੇਖਭਾਲ, ਖੇਡ ਐਪ, ਭੁਗਤਾਨ ਐਪ, ਈ-ਕਾਮਰਸ, ਯਾਤਰਾ ਅਤੇ ਬੀਮਾ ਆਦਿ ਨਾਲ ਸਬੰਧਤ ਹਨ। ਇਸ ਸੂਚੀ ਮੁਤਾਬਕ ਵੱਖ-ਵੱਖ ਖੇਤਰਾਂ ਵਿਚ ਚੀਨੀ ਕੰਪਨੀਆਂ ਨੇ ਅਰਥ ਵਿਵਸਥਾ ਦੇ ਸਾਰੇ ਮਹੱਤਵਪੂਰਣ ਖੇਤਰਾਂ ਨੂੰ ਨਿਵੇਸ਼ ਲਈ ਫੜਿਆ ਹੈ। 

ਸੀ. ਏ. ਆਈ. ਟੀ. ਦੇ ਰਾਸ਼ਟਰ ਮੁਖੀ ਬੀ. ਸੀ. ਭਰਤੀਆ ਤੇ ਰਾਸ਼ਟਰੀ ਮਹਾਮੰਤਰੀ ਪ੍ਰਵੀਨ ਖੰਡੇਲਵਾਲ ਨੇ ਇਨ੍ਹਾਂ ਕੰਪਨੀਆਂ ਦੀ ਜਾਂਚ ਦੀ ਮੰਗ ਕਰਦੇ ਹੋਏ ਕਿਹਾ ਕਿ ਜਾਂਚ ਹਰੇਕ ਸੰਬੰਧਿਤ ਪ੍ਰਸ਼ਨਾਂ 'ਤੇ ਆਧਾਰਿਤ ਹੋਵੇ, ਜਿਸ ਵਿਚ ਮੁੱਖ ਰੂਪ ਨਾਲ ਭਾਰਤੀ ਕੰਪਨੀਆਂ ਵਿਚ ਚੀਨੀ ਨਿਵੇਸ਼ ਵਲੋਂ ਕੰਟਰੋਲ ਦਾ ਅਨੁਪਾਤ ਕਿੰਨਾ ਹੈ, ਇਨ੍ਹਾਂ ਕੰਪਨੀਆਂ ਵਲੋਂ ਇਕੱਠੇ ਕੀਤੇ ਡਾਟਾ ਭਾਰਤ ਜਾਂ ਵਿਦੇਸ਼ ਵਿਚ ਹਨ, ਡਾਟਾ ਦੀ ਸੁਰੱਖਿਆ ਤੇ ਸਾਵਧਨੀਆਂ ਕੀ ਹਨ। ਕੀ ਕੋਈ ਵੀ ਭਾਰਤੀ ਸਟਾਰਟ ਅਪ ਚੀਨੀ ਤਕਨੀਕ ਦੀ ਵਰਤੋਂ ਕਰ ਰਿਹਾ ਹੈ। ਕੀ ਕੋਈ ਵੀ ਭਾਰਤੀ ਸਟਾਰਟ ਅਪ ਚੀਨੀ ਤਕਨੀਕ ਦੀ ਵਰਤੋਂ ਕਰ ਰਿਹਾ ਹੈ ਅਤੇ ਜੇਕਰ ਅਜਿਹਾ ਹੈ ਤਾਂ ਇਨ੍ਹਾਂ ਵਿਚੋਂ ਕਿਸੇ ਵੀ ਤਰ੍ਹਾਂ ਦੀ ਗੁਪਤ ਜਾਸੂਸੀ ਤਕਨੀਕ ਤਾਂ ਨਹੀਂ ਹੈ, ਜਿਸ ਦੇ ਸਵਾਲ ਬੇਹੱਦ ਮਹੱਤਵਪੂਰਣ ਹਨ। 


Sanjeev

Content Editor

Related News