3,600 ਕਰੋੜ ਰੁਪਏ ਦੀ ਖੰਡ ਬਰਾਮਦ ਸਬਸਿਡੀ ਨੂੰ ਮਿਲ ਸਕਦੀ ਹੈ ਹਰੀ ਝੰਡੀ

Tuesday, Dec 15, 2020 - 10:32 PM (IST)

3,600 ਕਰੋੜ ਰੁਪਏ ਦੀ ਖੰਡ ਬਰਾਮਦ ਸਬਸਿਡੀ ਨੂੰ ਮਿਲ ਸਕਦੀ ਹੈ ਹਰੀ ਝੰਡੀ

ਨਵੀਂ ਦਿੱਲੀ— ਕਿਸਾਨਾਂ ਨੂੰ ਗੰਨੇ ਦੇ ਬਕਾਇਆ ਦਿਵਾਉਣ 'ਚ ਮਦਦ ਕਰਨ ਲਈ 2020-21 ਦੇ ਮਾਰਕੀਟਿੰਗ ਸਾਲ 'ਚ ਖੰਡ ਮਿੱਲਾਂ ਨੂੰ 3,600 ਕਰੋੜ ਰੁਪਏ ਦੀ ਬਰਾਮਦ ਸਬਸਿਡੀ ਦੇਣ ਦੇ ਪ੍ਰਸਤਾਵ 'ਤੇ ਬੁੱਧਵਾਰ ਦੀ ਮੰਤਰੀ ਮੰਡਲ ਦੀ ਬੈਠਕ 'ਚ ਮੁਹਰ ਲੱਗ ਸਕਦੀ ਹੈ।

ਖੁਰਾਕ ਮੰਤਰਾਲਾ ਨੇ ਮਾਰਕੀਟਿੰਗ ਸਾਲ 2020-21 (ਅਕਤੂਬਰ-ਸਤੰਬਰ) 'ਚ 60 ਲੱਖ ਟਨ ਖੰਡ ਦੀ ਬਰਾਮਦ ਲਈ 3,600 ਕਰੋੜ ਰੁਪਏ ਦੀ ਸਬਸਿਡੀ ਦਾ ਪ੍ਰਸਤਾਵ ਦਿੱਤਾ ਹੈ।

ਸੂਤਰਾਂ ਨੇ ਦੱਸਿਆ ਕਿ 16 ਦਸੰਬਰ ਨੂੰ ਮੰਤਰੀ ਮੰਡਲ ਵੱਲੋਂ ਬੈਠਕ 'ਚ ਇਸ ਪ੍ਰਸਤਾਵ 'ਤੇ ਫ਼ੈਸਲਾ ਲਏ ਜਾਣ ਦੀ ਸੰਭਾਵਨਾ ਹੈ। ਪਿਛਲੇ ਮਾਰਕੀਟਿੰਗ ਸਾਲ 2019-20 'ਚ ਸਰਕਾਰ ਨੇ 6,268 ਕਰੋੜ ਰੁਪਏ ਦੀ ਲਾਗਤ ਨਾਲ 10,448 ਰੁਪਏ ਪ੍ਰਤੀ ਟਨ ਦੀ ਇਕਮੁਸ਼ਤ ਸਬਸਿਡੀ ਦਿੱਤੀ ਸੀ। ਮੰਤਰਾਲਾ ਨੇ ਮੌਜੂਦਾ ਮਾਰਕੀਟਿੰਗ ਸਾਲ 2020-21 ਲਈ ਘੱਟ ਬਰਾਮਦ ਸਬਸਿਡੀ ਦਾ ਪ੍ਰਸਤਾਵ ਦਿੱਤਾ ਹੈ।

ਸਰਕਾਰੀ ਅੰਕੜਿਆਂ ਅਨੁਸਾਰ ਮਿੱਲਾਂ ਨੇ ਸਾਲ 2019-20 ਦੇ ਸੀਜ਼ਨ (ਅਕਤੂਬਰ-ਸਤੰਬਰ) ਲਈ 60 ਲੱਖ ਟਨ ਦੇ ਲਾਜ਼ਮੀ ਬਰਾਮਦ ਕੋਟੇ ਦੇ ਮੁਕਾਬਲੇ 57 ਲੱਖ ਟਨ ਖੰਡ ਦੀ ਬਰਾਮਦ ਕੀਤੀ ਹੈ। ਪਿਛਲੇ ਮਹੀਨੇ ਫੂਡ ਸਕੱਤਰ ਸੁਧਾਂਸ਼ੂ ਪਾਂਡੇ ਨੇ ਕਿਹਾ ਸੀ ਕਿ ਸਰਕਾਰ ਖੰਡ ਬਰਾਮਦ ਸਬਸਿਡੀ ਦਾ ਵਿਸਥਾਰ ਕਰਨ 'ਤੇ ਵਿਚਾਰ ਕਰ ਰਹੀ ਹੈ ਕਿਉਂਕਿ ਭਾਰਤ ਨੂੰ ਕੌਮਾਂਤਰੀ ਬਾਜ਼ਾਰ 'ਚ ਖੰਡ ਵੇਚਣ ਦਾ ਚੰਗਾ ਮੌਕਾ ਮਿਲ ਰਿਹਾ ਹੈ। ਸੱਕਤਰ ਨੇ ਕਿਹਾ, ''ਥਾਈਲੈਂਡ ਦਾ ਉਤਪਾਦਨ ਇਸ ਸਾਲ ਘਟਣ ਦੀ ਉਮੀਦ ਹੈ, ਜਦੋਂ ਕਿ ਬ੍ਰਾਜ਼ੀਲ ਦੀ ਪਿੜਾਈ ਅਪ੍ਰੈਲ 2021 'ਚ ਹੀ ਸ਼ੁਰੂ ਹੋਵੇਗੀ। ਹੁਣ ਤੋਂ ਅਪ੍ਰੈਲ ਤੱਕ ਭਾਰਤ ਲਈ ਬਰਾਮਦ ਦਾ ਚੰਗਾ ਮੌਕਾ ਹੈ।'' ਉਨ੍ਹਾਂ ਕਿਹਾ ਕਿ ਇਸ ਸਾਲ ਬੰਪਰ ਖੰਡ ਉਤਪਾਦਨ ਹੋਣ ਦੀ ਉਮੀਦ ਹੈ।


author

Sanjeev

Content Editor

Related News