ਕੇਂਦਰੀ ਕੈਬਨਿਟ ਦੀ ਅਹਿਮ ਬੈਠਕ 'ਚ ਦੋ ਆਰਡੀਨੈਂਸ ਨੂੰ ਦਿੱਤੀ ਗਈ ਪ੍ਰਵਾਨਗੀ
Wednesday, Jun 03, 2020 - 04:38 PM (IST)
ਨਵੀਂ ਦਿੱਲੀ — ਕੋਰੋਨਾ ਵਾਇਰਸ ਕਾਰਨ ਭਾਰਤੀ ਅਰਥਚਾਰਾ ਵੱਡੇ ਸੰਕਟ ਵਿਚੋਂ ਲੰਘ ਰਿਹਾ ਹੈ। ਇਸ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਉਨ੍ਹਾਂ ਦੇ ਨਿਵਾਸ ਸਥਾਨ ਵਿਖੇ ਅੱਜ ਇੱਕ ਵਾਰ ਫਿਰ ਕੇਂਦਰੀ ਮੰਤਰੀ ਮੰਡਲ ਦੀ ਬੈਠਕ ਹੋਈ। ਸਵੇਰੇ 11 ਵਜੇ ਸ਼ੁਰੂ ਹੋਈ ਇਹ ਬੈਠਕ ਦੋ ਘੰਟੇ ਤੱਕ ਚੱਲੀ। ਇਸ ਵਿਚ ਸੀਨੀਅਰ ਮੰਤਰੀਆਂ ਨੇ ਹਿੱਸਾ ਲਿਆ। ਕੇਂਦਰੀ ਮੰਤਰੀ ਮੰਡਲ ਦੀ ਬੈਠਕ ਵਿਚ ਦੋ ਆਰਡੀਨੈਂਸ ਨੂੰ ਮਨਜ਼ੂਰੀ ਦਿੱਤੀ ਗਈ ਹੈ।
ਇਨ੍ਹਾਂ ਵਿਚ ਜ਼ਰੂਰੀ ਕਮੋਡਿਟੀਜ਼ ਐਕਟ APAC ਐਕਟ ਦੀਆਂ ਸੋਧਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਹੁਣ ਕਿਸਾਨ ਆਪਣੀ ਫਸਲ ਸਿੱਧੇ ਵੇਚ ਸਕਣਗੇ। ਹੁਣ ਦੇਸ਼ ਦੇ ਕਿਸਾਨਾਂ ਲਈ ਇਕ ਦੇਸ਼ ਇਕ ਬਾਜ਼ਾਰ ਹੋਵੇਗਾ। ਇਨ੍ਹਾਂ ਫ਼ੈਸਲਿਆਂ ਬਾਰੇ ਪ੍ਰੈਸ ਕਾਨਫਰੰਸ 'ਚ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਕੋਟਕ ਮਹਿੰਦਰਾ ਬੈਂਕ ਦੇ ਉਦੈ ਕੋਟਕ ਨੇ 6,944 ਕਰੋੜ ਰੁਪਏ 'ਚ ਵੇਚੀ ਬੈਂਕ ਦੀ ਹਿੱਸੇਦਾਰੀ
ਇਸ ਤੋਂ ਇਲਾਵਾ ਕੈਬਨਿਟ ਨੇ ਖੇਤੀਬਾੜੀ ਉਤਪਾਦਾਂ ਦੇ ਭੰਡਾਰਨ ਦੀ ਹੱਦ ਖਤਮ ਕਰ ਦਿੱਤੀ ਗਈ ਹੈ, ਸਿਰਫ ਬਹੁਤ ਜ਼ਰੂਰੀ ਸਥਿਤੀ ਵਿਚ ਅਜਿਹਾ ਕੀਤਾ ਜਾ ਸਕੇਗਾ। ਜ਼ਿਕਰਯੋਗ ਹੈ ਕਿ 20 ਲੱਖ ਕਰੋੜ ਦੇ ਪੈਕੇਜ ਵਿਚ ਇਨ੍ਹਾਂ ਯੋਜਨਾਵਾਂ ਦਾ ਐਲਾਨ ਕੀਤਾ ਗਿਆ ਸੀ। ਦੱਸ ਦੇਈਏ ਕਿ ਇਸ ਹਫਤੇ ਹੋਣ ਵਾਲੀ ਮੋਦੀ ਦੀ ਕੈਬਨਿਟ ਦੀ ਇਹ ਦੂਜੀ ਬੈਠਕ ਹੈ।
ਇਸ ਸੋਮਵਾਰ ਨੂੰ ਕੇਂਦਰੀ ਕੈਬਨਿਟ ਦੀ ਮੀਟਿੰਗ ਹੋਈ ਸੀ। ਜਿਸ ਵਿਚ ਐਮਐਸਐਮਈ ਸੈਕਟਰ ਅਤੇ ਕਿਸਾਨਾਂ ਦੇ ਸੰਬੰਧ ਵਿਚ ਕੁਝ ਵੱਡੇ ਫੈਸਲੇ ਲਏ ਗਏ। ਜ਼ਿਕਰਯੋਗ ਹੈ ਕਿ ਆਮਤੌਰ 'ਤੇ ਬੁੱਧਵਾਰ ਨੂੰ ਹੀ ਕੇਂਦਰੀ ਕੈਬਨਿਟ ਦੀ ਬੈਠਕ ਹੁੰਦੀ ਹੈ।
ਇਸ ਹਫਤੇ ਦੀ ਸ਼ੁਰੂਆਤ ਵਿਚ ਕੇਂਦਰੀ ਕੈਬਨਿਟ ਦੀ ਬੈਠਕ ਵਿਚ ਬਹੁਤ ਸਾਰੇ ਵੱਡੇ ਫੈਸਲੇ ਲਏ ਗਏ ਸਨ। ਇਨ੍ਹਾਂ ਵਿਚ ਕੇਂਦਰ ਸਰਕਾਰ ਨੇ ਐਮਐਸਐਮਈ ਸੈਕਟਰ ਦੀ ਪਰਿਭਾਸ਼ਾ ਬਦਲ ਦਿੱਤੀ, ਇਸ ਦੇ ਨਾਲ ਹੁਣ ਦੇਸ਼ ਦੇ ਕਿਸਾਨ ਆਪਣੀ ਫਸਲ ਕਿਸੇ ਵੀ ਮੰਡੀ ਅਤੇ ਕਿਸੇ ਵੀ ਸੂਬੇ ਵਿਚ ਵੇਚ ਸਕਣਗੇ।
ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੀਆਈਆਈ ਪ੍ਰੋਗਰਾਮ ਵਿਚ ਕਿਹਾ ਸੀ ਕਿ ਦੇਸ਼ ਹੁਣ ਤਾਲਾਬੰਦੀ ਨੂੰ ਭੁੱਲ ਕੇ ਤਾਲਾ ਖੋਲ੍ਹਣ ਵੱਲ ਵਧ ਗਿਆ ਹੈ। ਪ੍ਰਧਾਨ ਮੰਤਰੀ ਨੇ ਕਾਰੋਬਾਰੀਆਂ ਨੂੰ ਭਰੋਸਾ ਦਿੱਤਾ ਸੀ ਕਿ ਸਰਕਾਰ ਉਨ੍ਹਾਂ ਦੇ ਨਾਲ ਹੈ ਅਤੇ ਇਕ ਵਾਰ ਫਿਰ ਦੇਸ਼ ਦੀ ਆਰਥਿਕਤਾ ਨੂੰ ਤੇਜ਼ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਸਾਰੇਗਾਮਾ-ਫੇਸਬੁੱਕ ਨੇ ਕੀਤਾ ਸਮਝੌਤਾ, 25 ਭਾਸ਼ਾਵਾਂ 'ਚ ਅਪਲੋਡ ਹੋ ਸਕੇਗਾ ਸੰਗੀਤ