ਜੀ.ਐੱਸ.ਟੀ ਨਾਲ ਪ੍ਰਭਾਵਿਤ ਹੋ ਸਕਦੇ ਹਨ ਕੈਬ ਚਾਲਕ

06/29/2017 4:21:39 AM

ਨਵੀਂ ਦਿੱਲੀ — ਓਲਾ ਅਤੇ ਉਬੇਰ ਵਰਗੇ ਕੈਬ ਐਗਰੀਗੇਟਰਾਂ ਦੇ ਨਾਲ-ਨਾਲ ਉਨ੍ਹਾਂ ਦੇ ਚਾਲਕਾਂ ਨੂੰ ਜੀ.ਐੱਸ.ਟੀ ਤਹਿ ਲੀਜ਼ਿੰਗ 'ਤੇ ਲੱਗਭਗ ਦੋਹਰੇ ਟੈਕਸਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਨਾਲ ਉਨ੍ਹਾਂ ਦਾ ਪੂਰਾ ਬਿਜ਼ਨਸ ਮਾਡਲ ਅਨਿਸ਼ਚਤ ਹੋ ਸਕਦਾ ਹੈ। ਉਦਯੋਗ ਦੇ ਮਾਹਿਰਾਂ ਅਨੁਸਾਰ ਲੀਜ਼ ਕਿਰਾਇਆ ਮੌਜੂਦਾ 14.5 ਫੀਸਦੀ ਤੋਂ ਵਧ ਕੇ 35-43 ਫੀਸਦੀ ਵਿਚਾਲੇ ਹੋ ਸਕਦਾ ਹੈ। ਓਰਿਕਸ ਜਾਪਾਨ ਦੀ ਮਾਲਕੀ ਵਾਲੀ ਸਹਾਇਕ ਫਾਈਨੇਂਸ ਕੰਪਨੀ ਓਰਿਕਸ ਇੰਡੀਆ ਅਨੁਸਾਰ ਕਿਉਂਕਿ ਸੇਵਾਵਾਂ 'ਤੇ ਟੈਕਸ 15 ਫੀਸਦੀ ਤੋਂ ਵਧਾ ਕੇ 178 ਫੀਸਦੀ ਹੋ ਜਾਵੇਗਾ। ਜਿਸ ਨਾਲ ਉਨ੍ਹਾਂ ਕਾਰੋਬਾਰੀਆਂ ਲਈ ਲਾਗਤ 'ਚ ਪ੍ਰਤੱਖ ਰੂਪ ਨਾਲ ਇਜ਼ਾਫਾ ਹੋਵੇਗਾ ਜੋ ਆਪਣੇ ਕਰਮਚਾਰੀਆਂ ਜਾਂ ਪ੍ਰਬੰਧਨ ਆਦਿ ਦੇ ਕਿਰਾਏ ਦੀਆਂ ਕਾਰਾਂ ਜ਼ਰੀਏ ਆਵਾਜਾਈ ਸੁਵਿਧਾ ਪ੍ਰਦਾਨ ਕਰਦੇ ਹਨ।


Related News