ਬਾਈਟਡਾਂਸ ਨੇ ਰੱਦ ਕੀਤੀ ਮਾਈਕਰੋਸਾਫਟ ਦੀ ਪੇਸ਼ਕਸ਼, ਓਰੈਕਲ ਨਾਲ ਕੀਤੀ 'ਤਕਨੀਕੀ ਭਾਈਵਾਲੀ'
Monday, Sep 14, 2020 - 11:24 AM (IST)
ਨਵੀਂ ਦਿੱਲੀ — ਟਿਕਟਾਕ ਦੀ ਮਾਲਕੀ ਵਾਲੀ ਚੀਨੀ ਕੰਪਨੀ ਬਾਈਟਡਾਂਸ ਨੇ ਮਾਈਕਰੋਸਾਫਟ ਦੀ ਪੇਸ਼ਕਸ਼ ਨੂੰ ਰੱਦ ਕਰ ਦਿੱਤਾ ਹੈ। ਕੰਪਨੀ ਨੇ ਕਿਹਾ ਹੈ ਕਿ ਉਹ ਟਿਕਟਾਕ ਦਾ ਕਾਰੋਬਾਰ ਮਾਈਕ੍ਰੋਸਾਫਟ ਨੂੰ ਨਹੀਂ ਵੇਚੇਗੀ। ਇਸ ਦੇ ਨਾਲ ਹੀ ਬਾਈਟਡਾਂਸ ਕੰਪਨੀ ਨੇ ਅਮਰੀਕਾ ਵਿਚ ਟਿਕਟਾਕ ਨੂੰ ਚਲਾਉਣ ਲਈ ਓਰੈਕਲ ਨਾਲ ਇਕ 'ਤਕਨੀਕੀ ਭਾਈਵਾਲੀ' ਕੀਤੀ ਹੈ। ਕੇਸ ਨਾਲ ਜੁੜੇ 3 ਲੋਕਾਂ ਦੇ ਅਨੁਸਾਰ ਬਾਈਟਡਾਂਸ ਕੰਪਨੀ ਨੇ ਆਪਣੀ ਵੀਡੀਓ ਬਣਾਉਣ ਵਾਲੀ ਐਪ ਟਿਕਟਾਕ ਨੂੰ ਪੂਰੀ ਤਰ੍ਹਾਂ ਨਹੀਂ ਵੇਚਿਆ ਹੈ।
ਇਸ 'ਤਕਨੀਕੀ ਭਾਈਵਾਲੀ' ਸੌਦੇ ਦੇ ਤਹਿਤ ਓਰੇਕਲ ਹੁਣ ਰਾਸ਼ਟਰੀ ਸੁਰੱਖਿਆ ਮੁੱਦਿਆਂ ਦੇ ਮਾਮਲਿਆਂ ਦੀ ਘੋਖ ਕਰੇਗੀ ਅਤੇ ਹੱਲ ਕਰੇਗੀ ਜਿਨ੍ਹਾਂ ਬਾਰੇ ਟਰੰਪ ਪ੍ਰਸ਼ਾਸਨ ਨੇ ਸਵਾਲ ਖੜ੍ਹੇ ਕੀਤੇ ਹਨ। ਦੱਸ ਦੇਈਏ ਕਿ ਯੂ.ਐਸ. ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬਾਈਟਡਾਂਸ ਨੂੰ ਅਮਰੀਕਾ ਵਿਚ ਟਿਕਟਾਕ ਦੇ ਕਾਰੋਬਾਰ ਨੂੰ ਕਿਸੇ ਅਮਰੀਕੀ ਕੰਪਨੀ ਨੂੰ ਵੇਚਣ ਲਈ 15 ਸਤੰਬਰ ਤੱਕ ਦਾ ਸਮਾਂ ਦਿੱਤਾ ਸੀ।
ਇਹ ਵੀ ਪੜ੍ਹੋ : ਤਾਲਾਬੰਦੀ ਦਰਮਿਆਨ ਲੋਨ ਦਾ ਭੁਗਤਾਨ ਨਾ ਕਰਨ ਵਾਲੇ SBI Card ਧਾਰਕਾਂ ਲਈ ਰਾਹਤ ਭਰੀ ਖ਼ਬਰ
ਬਾਈਟਡਾਂਸ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਉਸਦਾ ਪ੍ਰਸਤਾਵ ਟਿਕਟਾਕ ਦੇ ਉਪਭੋਗਤਾਵਾਂ ਲਈ ਅਤੇ ਰਾਸ਼ਟਰੀ ਸੁਰੱਖਿਆ ਦੇ ਹਿੱਤ ਵਿਚ ਵੀ ਬਹੁਤ ਸ਼ਾਨਦਾਰ ਹੈ। ਕੰਪਨੀ ਨੇ ਕਿਹਾ ਕਿ ਅਜਿਹਾ ਕਰਨ ਲਈ ਉਨ੍ਹਾਂ ਦੀ ਤਰਫੋਂ ਕੁਝ ਵੱਡੀਆਂ ਤਬਦੀਲੀਆਂ ਕੀਤੀਆਂ ਗਈਆਂ ਹਨ, ਜੋ ਰਾਸ਼ਟਰੀ ਸੁਰੱਖਿਆ, ਗੋਪਨੀਯਤਾ, ਆਨਲਾਈਨ ਸੁਰੱਖਿਆ ਅਤੇ ਅਫਵਾਹਾਂ ਨੂੰ ਰੋਕਣ ਆਦਿ ਨੂੰ ਯਕੀਨੀ ਬਣਾਉਣਗੀਆਂ।
ਇਹ ਵੀ ਪੜ੍ਹੋ : ਦੋ-ਪਹੀਆ ਵਾਹਨ ਚਲਾਉਣ ਵਾਲਿਆਂ ਲਈ ਜਾਰੀ ਹੋਏ ਦਿਸ਼ਾ-ਨਿਰਦੇਸ਼, ਯਾਤਰੀਆਂ ਦੀ ਸੁਰੱਖਿਆ ਹੈ ਮੁੱਖ ਉਦੇਸ਼