ਬਾਇਜੂ ਨੇ ਅਮਰੀਕੀ ਰਿਣਦਾਤਿਆਂ ਦੇ ਕਰਜ਼ੇ ਦੀ ਅਦਾਇਗੀ ''ਤੇ ਲਾਈ ਰੋਕ, ਮਾਮਲਾ ਅਦਾਲਤ ''ਚ ਪਹੁੰਚਿਆ

Wednesday, Jun 07, 2023 - 02:31 PM (IST)

ਬਾਇਜੂ ਨੇ ਅਮਰੀਕੀ ਰਿਣਦਾਤਿਆਂ ਦੇ ਕਰਜ਼ੇ ਦੀ ਅਦਾਇਗੀ ''ਤੇ ਲਾਈ ਰੋਕ, ਮਾਮਲਾ ਅਦਾਲਤ ''ਚ ਪਹੁੰਚਿਆ

ਨਵੀਂ ਦਿੱਲੀ: ਐਜੂਕੇਸ਼ਨ ਟੈਕਨਾਲੋਜੀ ਕੰਪਨੀ ਬਾਇਜੂ ਨੇ ਮੰਗਲਵਾਰ ਨੂੰ ਕਿਹਾ ਕਿ ਉਸਨੇ ਅਮਰੀਕੀ ਰਿਣਦਾਤਿਆਂ ਦੀ ਉਸ ਨੂੰ "ਨੁਕਸਾਨ" ਪਹੁੰਚਾਉਣ ਦੀਆਂ ਚਾਲਾਂ ਦਾ ਹਵਾਲਾ ਦਿੰਦੇ ਹੋਏ 1.2 ਅਰਬ ਡਾਲਰ ਦੇ ਕਰਜ਼ੇ ਦੀ ਅਦਾਇਗੀ ਨੂੰ ਰੋਕ ਦਿੱਤਾ ਹੈ ਅਤੇ ਇਸ ਮਾਮਲੇ ਨੂੰ ਅਮਰੀਕੀ ਅਦਾਲਤ ਵਿੱਚ ਲੈ ਗਈ ਹੈ। ਭਾਰਤੀ ਸਟਾਰਟਅੱਪ ਬਾਈਜੂ ਨੇ ਅਮਰੀਕੀ ਨਿਵੇਸ਼ ਪ੍ਰਬੰਧਨ ਕੰਪਨੀ ਰੈੱਡਵੁੱਡ ਦੇ ਖ਼ਿਲਾਫ਼ ਦਰਦ ਕਰਵਾਏ ਮੁਕੱਦਮੇ ਵਿੱਚ ਕਿਹਾ ਹੈ ਕਿ ਅਮਰੀਕੀ ਕੰਪਨੀ ਨੇ ਉਸ ਦੇ ਫੱਸੇ ਕਰਜ਼ੇ ਦਾ ਇੱਕ ਹਿੱਸਾ ਖਰੀਦਿਆ ਹੈ, ਜੋ ਉਸਦੇ ਮਿਆਦੀ ਕਰਜ਼ੇ ਦੀਆਂ ਸ਼ਰਤਾਂ ਦੇ ਵਿਰੁੱਧ ਹੈ। ਬਾਇਜੂ ਨੇ 1.2 ਬਿਲੀਅਨ ਡਾਲਰ ਦੇ ਕਰਜ਼ੇ 'ਤੇ ਵਿਆਜ ਲਈ $40 ਮਿਲੀਅਨ ਦਾ ਭੁਗਤਾਨ ਵੀ ਨਹੀਂ ਕੀਤਾ ਹੈ, ਜਿਸ ਨੂੰ ਸੋਮਵਾਰ ਤੱਕ ਜਮ੍ਹਾ ਕਰਨਾ ਸੀ।

ਬਾਇਜੂ ਨੇ ਮੰਗਲਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਉਸ ਨੇ 1.2 ਅਰਬ ਡਾਲਰ ਦੇ ਕਥਿਤ ਮਿਆਦੀ ਕਰਜ਼ੇ (ਟੀ. ਐੱਲ. ਬੀ.) ਦੀ ਮੁੜ ਅਦਾਇਗੀ ਨੂੰ ਰੋਕਣ ਦਾ ਫ਼ੈਸਲਾ ਕੀਤਾ ਹੈ। ਇਸ ਸਬੰਧ 'ਚ ਨਿਊਯਾਰਕ ਦੀ ਚੋਟੀ ਦੀ ਅਦਾਲਤ 'ਚ ਮੁਕੱਦਮਾ ਦਾਇਰ ਕੀਤਾ ਗਿਆ ਹੈ। ਉਸਨੇ ਕਿਹਾ ਕਿ ਇਸ ਮਾਮਲੇ ਦਾ ਅਦਾਲਤ ਤੋਂ ਨਿਪਟਾਰਾ ਨਾ ਹੋਣ ਤੱਕ ਉਹ ਕੋਈ ਭੁਗਤਾਨ ਨਹੀਂ ਕਰੇਗੀ। ਇਸ ਤੋਂ ਪਹਿਲਾਂ ਬਾਇਜੂ ਨੂੰ ਕਰਜ਼ ਦੇਣ ਵਾਲੀ ਫਰਮ GLAS ਟਰੱਸਟ ਕੰਪਨੀ ਅਤੇ ਨਿਵੇਸ਼ਕ ਟਿਮੋਥੀ ਆਰ ਪਾਲ ਨੇ ਭੁਗਤਾਨ ਵਿੱਚ ਦੇਰੀ ਨੂੰ ਲੈ ਕੇ ਬਾਇਜੂ ਦੀਆਂ ਅਮਰੀਕੀ ਸੰਸਥਾਵਾਂ ਵਿਰੁੱਧ ਮੁਕੱਦਮਾ ਦਾਇਰ ਕੀਤਾ ਸੀ। ਇਸ ਮਾਮਲੇ 'ਚ ਬਾਇਜੂ ਅਲਫਾ ਅਤੇ ਟੈਂਜਿਬਲ ਪਲੇ 'ਤੇ ਦੋਸ਼ ਲਗਾਏ ਗਏ ਸਨ।

ਦੂਜੇ ਪਾਸੇ ਕਰਜ਼ਦਾਤਾਵਾਂ ਨੇ ਕਿਹਾ ਕਿ ਇਨ੍ਹਾਂ ਦੋਵਾਂ ਫਰਮਾਂ ਨੇ ਬਾਇਜੂ ਅਲਫਾ ਤੋਂ 50 ਕਰੋੜ ਡਾਲਰ ਦੀ ਰਾਸ਼ੀ ਦੂਜੀ ਕੰਪਨੀਆਂ ਨੂੰ ਭੇਜ ਦਿੱਤੀ ਹੈ। ਇਹ ਦੋਵੇਂ ਫਰਮਾਂ ਬਾਇਜੂ ਦੀ ਮੂਲ ਕੰਪਨੀ ਥਿੰਕ ਐਂਡ ਲਰਨ ਪ੍ਰਾਈਵੇਟ ਲਿਮਟਿਡ ਦੀਆਂ ਸਹਾਇਕ ਕੰਪਨੀਆਂ ਹਨ। ਬਾਇਜੂ ਦਾ ਇਲਜ਼ਾਮ ਹੈ ਕਿ ਉਸ ਦੇ ਰਿਣਦਾਤਿਆਂ ਨੇ ਮਾਰਚ ਵਿੱਚ ਗੈਰ-ਕਾਨੂੰਨੀ ਤੌਰ 'ਤੇ 1.2 ਅਰਬ ਡਾਲਰ ਦੇ ਕਰਜ਼ੇ ਨੂੰ ਜਲਦੀ ਦੇਣ ਲਈ ਮਜਬੂਰ ਕੀਤਾ ਅਤੇ ਬਾਇਜੂ ਦੇ ਅਲਫ਼ਾ ਨੂੰ ਵੀ ਕੰਟਰੋਲ ਕਰ ਲਿਆ। ਹਾਲਾਂਕਿ, ਐਜੂਕੇਸ਼ਨ ਟੈਕਨਾਲੋਜੀ ਕੰਪਨੀ ਨੇ ਕਿਹਾ ਹੈ ਕਿ ਉਹ ਅਜੇ ਵੀ ਆਪਣੇ ਕਰਜ਼ਦਾਤਾਵਾਂ ਨਾਲ ਗੱਲਬਾਤ ਕਰਨ ਲਈ ਖੁੱਲ੍ਹੀ ਹੈ ਪਰ ਇਸਦੇ ਲਈ ਅਮਰੀਕੀ ਕਰਜ਼ਦਾਤਾ ਪਿੱਛੇ ਹਟਣਗੇ ਅਤੇ ਮਿਆਦੀ ਕਰਜ਼ੇ ਦੀਆਂ ਸ਼ਰਤਾਂ ਦੀ ਪਾਲਣਾ ਕਰਨਗੇ।


 


author

rajwinder kaur

Content Editor

Related News