ਦੇਸ਼ ਦੀ ਚੌਥੀ ਸਭ ਤੋਂ ਵੱਡੀ ਪ੍ਰਾਈਵੇਟ ਇੰਟਰਨੈਸ਼ਨਲ ਕੰਪਨੀ ਬਣੀ Byju's

07/12/2019 12:58:08 PM

ਨਵੀਂ ਦਿੱਲੀ—ਫਲਿਪਕਾਰਟ, ਪੇ.ਟੀ.ਐੱਮ. ਅਤੇ ਓਲਾ ਦੇ ਬਾਅਦ ਐਜੁਕੇਸ਼ਨ ਤਕਨਾਲੋਜੀ Byju's ਦੇਸ਼ ਦੀ ਚੌਥੀ ਸਭ ਤੋਂ ਕੀਮਤੀ ਕੰਪਨੀ ਬਣ ਗਈ ਹੈ। ਕੰਪਨੀ ਨੇ ਕਤਰ ਸਰਕਾਰ ਦੇ ਫੰਡ ਦੀ ਅਗਵਾਈ 'ਚ 15 ਕਰੋੜ ਡਾਲਰ ਦਾ ਫੰਡ ਜੁਟਾਇਆ ਹੈ। ਨਿਵੇਸ਼ ਦੇ ਇਸ ਦੌਰ 'ਚ ਸੈਨ ਫ੍ਰਾਂਸਿਸਕੋ ਨੂੰ ਆਊਲ ਵੈਂਚਰਸ ਵੀ ਸ਼ਾਮਲ ਹੋਈ। ਇਸ ਡੀਲ 'ਚ ਕੰਪਨੀ ਦੀ ਕੀਮਤ 5.7 ਅਰਬ ਡਾਲਰ ਹੋ ਗਈ।
ਵਿਸਤਾਰ ਦੀ ਯੋਜਨਾ 
ਕੰਪਨੀ ਨੇ ਦੱਸਿਆ ਕਿ ਹਾਲ 'ਚ ਜੁਟਾਏ ਗਏ ਪੈਸਿਆਂ ਦੀ ਵਰਤੋਂ ਉਹ ਕੌਮਾਂਤਰੀ ਬਾਜ਼ਾਰ 'ਚ ਵਿਸਤਾਰ ਲਈ ਕਰੇਗੀ। ਉਹ ਅਜਿਹੇ ਪ੍ਰਾਡੈਕਟਸ ਬਣਾਏਗੀ, ਜਿਸ ਨਾਲ ਵਿਦੇਸ਼ੀ ਵਿਦਿਆਰਥੀਆਂ ਨੂੰ ਕੰਪਨੀ ਦੇ ਪਲੇਟਫਾਰਮ ਨਾਲ ਜੋੜਿਆ ਜਾ ਸਕੇ। ਕੰਪਨੀ ਨੇ ਹਾਲ ਹੀ 'ਚ ਡਿਜ਼ਨੀ ਦੇ ਨਾਲ ਸਾਂਝੇਦਾਰੀ 'ਚ ਕੇ-3 ਦੇ ਬੱਚਿਆਂ ਲਈ ਡਿਜ਼ਨੀ Byju's ਅਰਲੀ ਲਰਨ ਐਪ ਲਾਂਚ ਕੀਤੀ ਹੈ। ਇਸ ਨੂੰ ਖਾਸ ਤੌਰ 'ਤੇ ਅਮਰੀਕਾ, ਬ੍ਰਿਟੇਨ ਅਤੇ ਆਸਟ੍ਰੇਲੀਆ ਨੂੰ ਧਿਆਨ 'ਚ ਰੱਖ ਕੇ ਲਾਇਆ ਗਿਆ ਹੈ। 
ਯੂਜ਼ਰਸ ਦੀ ਗਿਣਤੀ 3 ਕਰੋੜ
Byju's ਨੇ ਜਨਵਰੀ 'ਚ ਅਮਰੀਕਾ ਦੀ ਐਜੁਕੇਸ਼ਨ ਤਕਨਾਲੋਜੀ ਫਰਮ ਆਸਮੋ ਨੂੰ 12 ਕਰੋੜ ਡਾਲਰ 'ਚ ਖਰੀਦਿਆ ਸੀ। ਕੰਪਨੀ ਆਉਣ ਵਾਲੇ ਸਾਲਾਂ 'ਚ ਫਿਜ਼ੀਕਲ-ਟੂ-ਡਿਜੀਟਲ ਤਕਨਾਲੋਜੀ ਦੀ ਮਦਦ ਨਾਲ ਅਤੇ ਪ੍ਰਾਡੈਕਟਸ ਲਾਂਚ ਕਰਨ 'ਤੇ ਧਿਆਨ ਦੇ ਰਹੀ ਹੈ। ਕੰਪਨੀ ਨੇ ਦਸੰਬਰ 'ਚ ਦਾਅਵਾ ਕੀਤਾ ਸੀ ਕਿ ਉਸ ਦੇ ਕੋਲ 3 ਕਰੋੜ ਰਜਿਸਟਰਡ ਯੂਜ਼ਰ ਹਨ, ਜਿਨ੍ਹਾਂ 'ਚੋਂ 20 ਲੱਖ ਸਰਵਿਸ ਦੇ ਬਦਲੇ ਫੀਸ ਵੀ ਦੇ ਰਹੇ ਹਨ। 
ਕੌਣ ਹੈ Byju's ਰਵਿੰਦਰਨ 
Byju's ਨੇ ਸਿਰਫ 2 ਲੱਖ ਰੁਪਏ ਤੋਂ ਆਪਣੀ ਕੋਚਿੰਗ ਕਲਾਸ ਸ਼ੁਰੂ ਕੀਤੀ ਸੀ। ਬਾਅਦ 'ਚ ਉਨ੍ਹਾਂ ਨੇ ਜ਼ਿਆਦਾ ਲੋਕਾਂ ਨੂੰ ਐਜੁਕੇਸ਼ਨ ਪ੍ਰੋਵਾਈਟ ਕਰਨ ਲਈ ਖਾਸ ਆਈਡੀਆ ਸੁਝਿਆ ਅਤੇ ਉਨ੍ਹਾਂ ਨੇ 2011 'ਚ Byju's ਨਾਂ ਨਾਲ ਆਪਣਾ ਸਟਾਰਟਅਪ ਤਿਆਰ ਕਰ ਲਿਆ। ਟੀਚਿੰਗ 'ਚ ਆਉਣ ਦਾ ਆਈਡੀਆ Byju's ਰਵਿੰਦਰਨ ਦਾ ਆਪਣਾ ਨਹੀਂ ਸੀ। ਇਸ ਆਈਡੀਏ ਪਿੱਛੇ ਉਹੀਂ ਦੋਸਤ ਅਤੇ ਸਟੂਡੈਂਟਸ ਸਨ ਜਿਨ੍ਹਾਂ ਨੂੰ ਉਨ੍ਹਾਂ ਨੇ ਸ਼ੁਰੂਆਤ 'ਚ ਪੜ੍ਹਾਉਣਾ ਸ਼ੁਰੂ ਕੀਤਾ ਸੀ। ਸ਼ੁਰੂਆਤੀ ਅੱਠ ਮੈਂਬਰਾਂ ਦੀ ਟੀਮ ਨੇ ਹੀ ਇਸ ਵੱਡੇ ਬ੍ਰਾਂਡ ਦੀ ਨੀਂਹ ਰੱਖੀ ਸੀ। ਉਨ੍ਹਾਂ ਦੀ ਕੰਪਨੀ ਦੀ ਮਾਰਕਿਟ ਵੈਲਿਊ ਸਿਰਫ 8 ਸਾਲ 'ਚ 5.7 ਅਰਬ ਡਾਲਰ (39,900 ਕਰੋੜ ਰੁਪਏ) ਹੋ ਗਈ ਹੈ।


Aarti dhillon

Content Editor

Related News