ਬਾਇਜੂ ਨੂੰ ਲੱਗਾ ਵੱਡਾ ਝਟਕਾ, ਮੈਕਵੇਰੀ ਕੈਪੀਟਲ ਆਪਣੇ ਨਿਵੇਸ਼ਕਾਂ ਨੂੰ ਕਰ ਰਹੀ ਰਾਈਟ ਡਾਊਨ

03/04/2024 10:38:09 AM

ਨਵੀਂ ਦਿੱਲੀ (ਇੰਟ.)- ਐਜੂਟੈੱਕ ਕੰਪਨੀ ਬਾਇਜੂ ਨੂੰ ਲਗਾਤਾਰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿੱਤੀ ਸਮੱਸਿਆਵਾਂ ਨਾਲ ਜੂਝ ਰਹੀ ਕੰਪਨੀ ਦੀਆਂ ਮੁਸ਼ਕਲਾਂ ਖ਼ਤਮ ਨਹੀਂ ਹੁੰਦੀਆਂ ਨਜ਼ਰ ਆ ਰਹੀਆਂ ਹਨ। ਸਾਹਮਣੇ ਆਏ ਤਾਜ਼ਾ ਮਾਮਲੇ ’ਚ ਕੰਪਨੀ ਨੂੰ ਮੁੱਲ ਨਿਰਧਾਰਨ ਦੇ ਮੋਰਚੇ ’ਤੇ ਵੱਡਾ ਝਟਕਾ ਲੱਗਾ ਹੈ। ਇਕ ਗਲੋਬਲ ਵਿਸ਼ਲੇਸ਼ਕ ਅਤੇ ਨਿਵੇਸ਼ਕ ਨੇ ਸਟਾਰਟਅਪ ਕੰਪਨੀ ਦੇ ਮੁਲਾਂਕਣ ’ਚ 98 ਫ਼ੀਸਦੀ ਦੀ ਕਟੌਤੀ ਕੀਤੀ ਹੈ।

ਇਹ ਵੀ ਪੜ੍ਹੋ - ਬੱਘੀ 'ਤੇ ਸਵਾਰ ਹੋ ਕੇ ਅਨੰਤ-ਰਾਧਿਕਾ ਨੇ ਮਾਰੀ ਐਂਟਰੀ, ਕਿਸੇ ਪਰੀ ਤੋਂ ਘੱਟ ਨਹੀਂ ਸੀ ਮੁਕੇਸ਼ ਅੰਬਾਨੀ ਦੀ ਛੋਟੀ ਨੂੰਹ (ਤਸਵੀਰਾਂ)

ਇਸ ਦੇ ਨਾਲ ਹੀ ਇਨਵੈਸਟਮੈਂਟ ਫਰਮ ਮੈਕਵੇਰੀ ਕੈਪੀਟਲ ਬਾਇਜੂ ’ਚ ਆਪਣੇ ਨਿਵੇਸ਼ ਨੂੰ ਰਾਈਟ ਡਾਊਨ ਕਰ ਰਹੀ ਹੈ। ਦੱਸ ਦੇਈਏ ਕਿ ਬਲੂਮਬਰਗ ਦੀ ਇਕ ਰਿਪੋਰਟ ਮੁਤਾਬਕ ਮੈਕਵੇਰੀ ਕੈਪੀਟਲ ਬਾਈਜੂ ’ਚ ਆਪਣੀ ਹਿੱਸੇਦਾਰੀ ਦੀ ਕੀਮਤ ਨੂੰ 98 ਫ਼ੀਸਦੀ ਘਟਾ ਰਹੀ ਹੈ। ਕੰਪਨੀ ਨੇ 2021 ’ਚ ਬਾਇਜੂ ’ਚ ਸੈਂਕੜੇ ਮਿਲੀਅਨ ਡਾਲਰ ਦਾ ਨਿਵੇਸ਼ ਕੀਤਾ ਸੀ। ਹਾਲਾਂਕਿ, ਅਜੇ ਮੁਲਾਂਕਣ ’ਚ ਇਸ ਕਟੌਤੀ ਦਾ ਜਨਤਕ ਤੌਰ ’ਤੇ ਐਲਾਨ ਨਹੀਂ ਹੋਇਆ ਹੈ।

ਇਹ ਵੀ ਪੜ੍ਹੋ - LPG ਸਿਲੰਡਰ ਤੋਂ ਲੈ ਕੇ FASTag KYC ਤੱਕ, ਮਾਰਚ ਮਹੀਨੇ ਹੋਣਗੇ ਇਹ ਵੱਡੇ ਬਦਲਾਅ, ਜੇਬ੍ਹ 'ਤੇ ਪਵੇਗਾ ਅਸਰ

ਮੈਕਵੇਰੀ ਦੀ ਹੋ ਰਹੀ ਸੀ ਆਲੋਚਨਾ
ਮੈਕਵੇਰੀ ਕੈਪੀਟਲ ਨੂੰ ਬਾਇਜੂ ਦੀ ਆਪਣੀ ਹਿੱਸੇਦਾਰੀ ਨੂੰ ਲੈ ਕੇ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਸਵਿਸ ਬੈਂਕਿੰਗ ਫਰਮ ਜੂਲੀਅਸ ਬੇਅਰ ਨੇ ਉਸ ’ਤੇ ਦੋਸ਼ ਲਾਇਆ ਸੀ ਕਿ ਉਹ ਆਪਣੀ ਹਿੱਸੇਦਾਰੀ ਨੂੰ ਨਵੇਂ ਸਿਰੇ ਤੋਂ ਮੁਲਾਂਕਣ ਨਹੀਂ ਕਰ ਰਹੀ ਹੈ ਅਤੇ 2022 ਦੀ ਫੰਡਿੰਗ ਰਾਊਂਡ ਦੇ ਆਧਾਰ ’ਤੇ ਗਾਹਕਾਂ ਤੋਂ ਚਾਰਜ ਵਸੂਲ ਕਰ ਰਹੀ ਹੈ। ਸਵਿਸ ਬੈਂਕ ਨੇ ਇਸ ਸਬੰਧ ’ਚ ਮੈਕਵੇਰੀ ਕੈਪੀਟਲ ਨੂੰ ਜਨਵਰੀ ’ਚ ਪੱਤਰ ਭੇਜਿਆ ਸੀ। ਸਾਲ 2022 ਦੀ ਫੰਡਿੰਗ ਰਾਊਂਡ ’ਚ ਬਾਇਜੂ ਦਾ ਮੁੱਲ 22 ਬਿਲੀਅਨ ਡਾਲਰ ਦਾ ਅਨੁਮਾਨ ਲਾਇਆ ਗਿਆ ਸੀ।

ਇਹ ਵੀ ਪੜ੍ਹੋ - ਪਤੰਜਲੀ ਨੇ ਪੂਰੇ ਦੇਸ਼ ਨੂੰ ਕੀਤਾ ਗੁੰਮਰਾਹ, ਸੁਪਰੀਟ ਕੋਰਟ ਨੇ ਨੋਟਿਸ ਜਾਰੀ ਕਰ ਮੰਗਿਆ ਜਵਾਬ

ਹਾਲਾਂਕਿ ਉਸ ਤੋਂ ਬਾਅਦ ਤੋਂ ਬਾਇਜੂ ਦੀ ਹਾਲਤ ਹੁਣ ਤਕ ਬਹੁਤ ਵਿਗੜ ਗਈ ਹੈ। ਹੁਣ ਬਾਇਜੂ ਦੀ ਕੀਮਤ ਮੁਸ਼ਕਿਲ ਨਾਲ ਬਿਲੀਅਨ ਡਾਲਰ ਕਲੱਬ ’ਚ ਰਹਿ ਗਈ ਹੈ। ਬਹੁਤ ਸਾਰੇ ਨਿਵੇਸ਼ਕਾਂ ਅਤੇ ਵਿਸ਼ਲੇਸ਼ਕਾਂ ਬਾਇਜੂ ਦੇ ਮੁੱਲ ਨੂੰ ਉਸ ਤੋਂ ਬਾਅਦ 95 ਫ਼ੀਸਦੀ ਤੱਕ ਘਟ ਕਰ ਚੁੱਕੇ ਹਨ। ਮੈਕਵੇਰੀ ਕੈਪੀਟਲ ਨੇ ਹੁਣ ਉਹੀ ਰਾਹ ਅਪਣਾਇਆ ਹੈ।

ਇਹ ਵੀ ਪੜ੍ਹੋ - 9 ਕਰੋੜ ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ: PM ਕਿਸਾਨ ਯੋਜਨਾ ਦੀ 16ਵੀਂ ਕਿਸ਼ਤ ਜਾਰੀ, ਖਾਤੇ 'ਚ ਜਮ੍ਹਾ ਹੋਏ 21000 ਕਰੋੜ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News