ਲੰਬੇ ਸਮੇਂ ਤੱਕ ਚੱਲ ਸਕਦੀ ਹੈ Byju’s ਦੀ ਲੜਾਈ, ਰਵਿੰਦਰਨ ਨਹੀਂ ਛੱਡਣਗੇ CEO ਦਾ ਅਹੁਦਾ

Monday, Feb 26, 2024 - 11:57 AM (IST)

ਲੰਬੇ ਸਮੇਂ ਤੱਕ ਚੱਲ ਸਕਦੀ ਹੈ Byju’s ਦੀ ਲੜਾਈ, ਰਵਿੰਦਰਨ ਨਹੀਂ ਛੱਡਣਗੇ CEO ਦਾ ਅਹੁਦਾ

ਬਿਜ਼ਨੈੱਸ ਡੈਸਕ : ਬਾਈਜੂ ਦੇ ਸੀਈਓ ਬਾਈਜੂ ਰਵੀਨਦਰਨ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਬੋਰਡ ਤੋਂ ਬਾਹਰ ਕਰਨ ਦੀ ਮੰਗ ਕਰ ਰਹੇ ਬਾਈਜੂ ਦੇ ਨਿਵੇਸ਼ਕਾਂ ਨਾਲ ਕੰਪਨੀ ਦੀ ਲੜਾਈ ਵਧ ਸਕਦੀ ਹੈ। ਉਦਯੋਗਿਕ ਸੂਤਰਾਂ ਅਤੇ ਕਾਨੂੰਨੀ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਨਾਲ ਕੰਪਨੀ ਦੇ ਸੰਚਾਲਨ ਅਤੇ ਬਾਜ਼ਾਰ ਦੀ ਸਾਖ 'ਤੇ ਮਾੜਾ ਅਸਰ ਪੈ ਸਕਦਾ ਹੈ। ਉਦਯੋਗਿਕ ਦੇ ਸੂਤਰਾਂ ਅਤੇ ਰਵਿੰਦਰਨ ਦੇ ਨਜ਼ਦੀਕੀ ਲੋਕਾਂ ਨੇ ਕਿਹਾ ਕਿ ਉਹ (ਰਵਿੰਦਰਨ) ਸੀਈਓ ਦਾ ਅਹੁਦਾ ਛੱਡਣ ਵਾਲੇ ਨਹੀਂ ਹਨ ਅਤੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਬੋਰਡ 'ਤੇ ਰੱਖਣ ਲਈ ਪੂਰੀ ਤਾਕਤ ਨਾਲ ਲੜਨਗੇ।

ਇਹ ਵੀ ਪੜ੍ਹੋ - Bank Holidays : ਮਾਰਚ ਦੇ ਮਹੀਨੇ 14 ਦਿਨ ਬੰਦ ਰਹਿਣਗੇ ਬੈਂਕ, ਜਲਦੀ ਪੂਰੇ ਕਰ ਲਓ ਆਪਣੇ ਜ਼ਰੂਰੀ ਕੰਮ

ਸੂਤਰਾਂ ਨੇ ਦੱਸਿਆ ਕਿ ਰਵਿੰਦਰਨ ਨੇ ਆਪਣੇ ਕਰਮਚਾਰੀਆਂ ਨੂੰ ਕਿਹਾ ਕਿ ਉਸ ਨੇ ਆਪਣੀ ਡਿਊਟੀ ਨਿਭਾਉਣ ਲਈ ਸਭ ਕੁਝ ਕੀਤਾ ਹੈ। ਨਾਲ ਹੀ ਉਸਨੇ ਪਿਛਲੇ ਦੋ ਸਾਲਾਂ ਵਿੱਚ ਕਰਮਚਾਰੀਆਂ ਦੀਆਂ ਤਨਖਾਹਾਂ ਅਤੇ ਕੰਪਨੀ ਦੇ ਕੰਮਕਾਜ ਲਈ ਨਿੱਜੀ ਤੌਰ 'ਤੇ ਕੰਪਨੀ ਵਿੱਚ 1.1 ਅਰਬ ਡਾਲਰ ਦਾ ਨਿਵੇਸ਼ ਵੀ ਕੀਤਾ ਹੈ। ਇੱਕ ਵਿਅਕਤੀ ਨੇ ਕਿਹਾ, "ਰਵਿੰਦਰਨ ਕੰਪਨੀ ਨੂੰ ਚਾਲੂ ਰੱਖਣ ਲਈ ਨਿੱਜੀ ਗਾਰੰਟੀ 'ਤੇ ਰਿਣਦਾਤਿਆਂ ਤੋਂ ਪੈਸਾ ਇਕੱਠਾ ਕਰ ਰਿਹਾ ਹੈ।"

ਇਹ ਵੀ ਪੜ੍ਹੋ - ਹੁਣ ਅਣਚਾਹੀਆਂ ਕਾਲਾਂ ਤੋਂ ਮਿਲੇਗੀ ਰਾਹਤ, ਸਰਕਾਰ ਚੁੱਕ ਰਹੀ ਹੈ ਇਹ ਖ਼ਾਸ ਕਦਮ

ਲਾਅ ਫਰਮ ਕੇਐੱਸ ਲੀਗਲ ਐਂਡ ਐਸੋਸੀਏਟਸ ਦੀ ਮੈਨੇਜਿੰਗ ਪਾਰਟਨਰ ਸੋਨਮ ਚੰਦਵਾਨੀ ਨੇ ਕਿਹਾ, “ਬਾਈਜੂ ਰਵਿੰਦਰਨ ਨੂੰ ਕੰਪਨੀ ਵਿੱਚ ਆਪਣੀ ਡੂੰਘੀ ਵਚਨਬੱਧਤਾ ਅਤੇ ਮਹਾਨ ਨਿੱਜੀ ਕੁਰਬਾਨੀ ਲਈ ਜਾਣਿਆ ਜਾਂਦਾ ਹੈ। ਇਸ ਲਈ, ਇਹ ਬਿਨਾਂ ਲੜਾਈ ਲੜੇ ਆਪਣਾ ਅਹੁਦਾ ਛੱਡ ਦੇਵੇ, ਅਜਿਹਾ ਸੰਭਵ ਹੁੰਦਾ ਵਿਖਾਈ ਨਹੀਂ ਦੇ ਰਿਹਾ।’ ਉਨ੍ਹਾਂ ਨੇ ਕਿਹਾ, ‘ਇਸ ਵਿਰੋਧ ਨਾਲ ਕਾਨੂੰਨੀ ਵਿਵਾਦ ਲੰਮਾ ਚੱਲ ਸਕਦਾ ਹੈ, ਜਿਸ ਨਾਲ ਸਥਿਤੀ ਹੋਰ ਵਿਗੜ ਸਕਦੀ ਹੈ। ਇਸ ਨਾਲ ਕੰਪਨੀ ਦੇ ਸੰਚਾਲਨ ਅਤੇ ਸਾਖ 'ਤੇ ਮਾੜਾ ਅਸਰ ਪੈਣ ਦੀ ਸੰਭਾਵਨਾ ਹੈ।'

ਇਹ ਵੀ ਪੜ੍ਹੋ - ਲੋਕਾਂ ਲਈ ਵੱਡੀ ਖ਼ਬਰ: ਭਾਰਤ 'ਚ ਬੰਦ ਹੋ ਰਿਹੈ FasTag, ਹੁਣ ਇੰਝ ਵਸੂਲਿਆ ਜਾਵੇਗਾ ਟੋਲ ਟੈਕਸ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 

 


author

rajwinder kaur

Content Editor

Related News