ਕੇ. ਐੱਲ. ਐੱਮ. ਏਅਰਲਾਈਨਜ਼ ਵੀ ਇਕੋਨਾਮਿਕ ਕਲਾਸ ਯਾਤਰੀਆਂ ਨੂੰ ਦਿੰਦੀ ਹੈ ਸ਼ਾਕਾਹਾਰੀ ਭੋਜਨ

07/24/2017 12:30:29 AM

ਨਵੀਂ ਦਿੱਲੀ— ਆਪਣੀ ਘਰੇਲੂ ਉਡਾਨਾਂ 'ਚ ਇਕਾਨੋਮਿਕ ਕਲਾਸ ਯਾਤਰੀਆਂ ਨੂੰ ਸ਼ਾਕਾਹਾਰੀ ਭੋਜਣ ਦੇਣ 'ਤੇ ਏਅਰ ਇੰਡੀਆ ਦੀ ਸੋਸ਼ਲ ਮੀਡੀਆ 'ਤੇ ਕਾਫੀ ਨਿੰਦਾ ਹੋਈ ਸੀ ਪਰ ਹੁਣ ਅਜਿਹਾ ਕਰਨ ਵਾਲੀ ਏਅਰ ਇੰਡੀਆ ਇਕੱਲੀ ਨਹੀਂ ਹੈ। ਰਾਇਲ ਡੱਚ ਏਅਰਲਾਈਨਜ਼ ਕੇ. ਐੱਲ. ਐੱਮ. ਭਾਰਤ-ਐਮਸਟਰਡਮ ਉਡਾਣਾਂ 'ਚ ਇਕਾਨੋਮਿਕ ਕਲਾਸ ਯਾਤਰੀਆਂ ਨੂੰ ਸ਼ਾਕਾਹਾਰੀ ਭੋਜਨ ਦਿੰਦੀ ਹੈ। ਏਅਰ ਇੰਡੀਆ ਦੀਆਂ ਛੋਟੀਆਂ ਘਰੇਲੂ ਉਡਾਣਾਂ ਦੇ ਉਲਟ ਦਿੱਲੀ ਅਤੇ ਐਮਸਟਰਡਮ 'ਚ ਉਡਾਣਾਂ ਦਾ ਸਮਾਂ ਲਗਭਗ 8 ਘੰਟੇ ਹੈ। ਦਿੱਲੀ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ 'ਚ ਐਸੋਸੀਏਟ ਪ੍ਰੋਫੈਸਰ ਨੰਦਿਨੀ ਗੁਹਾ ਨੇ ਪਿਛਲੀਆਂ ਸਰਦੀਆਂ 'ਚ ਯੂਰਪ ਦੀ ਯਾਤਰਾ ਦੌਰਾਨ ਸ਼ਾਕਾਹਾਰੀ ਭੋਜਨ ਦੇਣ ਨੂੰ ਲੈ ਕੇ ਕਾਫੀ ਨਾਰਾਜ਼ਗੀ ਪ੍ਰਗਟ ਕੀਤੀ। ਗੁਹਾ ਨੇ ਕਿਹਾ ਕਿ ਉਹ ਦਿੱਲੀ-ਐਮਸਟਰਡਮ-ਕੋਪੇਨਹੇਗਨ ਤੋਂ ਬਾਹਰ ਆਈ ਅਤੇ ਹੇਲਸਿੰਕੀ ਤੋਂ ਐਮਸਟਰਡਮ ਵਾਪਸ ਆ ਗਈ। ਨੰਦਿਨੀ ਗੁਹਾ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਹਵਾਈ ਯਾਤਰਾ ਇਕਾਨੋਮੀ ਕਲਾਸ 'ਚ ਕੀਤੀ ਸੀ ਅਤੇ ਕੇ. ਐੱਲ. ਐੱਮ. ਏਅਰਲਾਈਨਜ਼ ਨੇ ਯਾਤਰਾ ਦੌਰਾਨ ਮਾਸਾਹਾਰੀ ਖਾਣਾ ਸਰਵ ਨਹੀਂ ਕੀਤਾ, ਬਲਕਿ ਇਟਾਲੀਅਨ ਜਾਂ ਭਾਰਤੀ ਸ਼ਾਕਾਹਾਰੀ ਚੁਣਨ ਦਾ ਬਦਲ ਦਿੱਤਾ ਗਿਆ ਸੀ। ਇੰਨਾ ਹੀ ਨਹੀਂ ਹਵਾਈ ਸਫਰ ਦੌਰਾਨ ਸ਼ਰਾਬ ਤੱਕ ਨਹੀਂ ਸਰਵ ਕੀਤੀ ਗਈ। ਸਿਰਫ ਜੂਸ ਹੀ ਦਿੱਤਾ ਗਿਆ। ਬਜਟ ਯਾਤਰੀਆਂ ਦੇ ਆਪਣੀ ਸ਼ਾਕਾਹਾਰੀ ਨੀਤੀ ਦੀ ਪੁਸ਼ਟੀ ਕਰਦੇ ਹੋਏ ਕੇ. ਐੱਲ. ਐੱਮ. ਨੇ ਇਕ ਬਿਆਨ 'ਚ ਕਿਹਾ ਕਿ ਦਿੱਲੀ ਤੋਂ ਐਮਸਟਰਡਮ ਦੀਆਂ ਉਡਾਣਾਂ 'ਤੇ ਅਸੀਂ ਇਕਾਨੋਮੀ ਕਲਾਸ 'ਚ ਸ਼ਾਕਾਹਾਰੀ ਭੋਜਨ ਹੀ ਸਰਵ ਕਰਦੇ ਹਾਂ। 


Related News