ਬੁਲੇਟ ਖ਼ਰੀਦਣਾ ਹੋ ਜਾਏਗਾ ਮਹਿੰਗਾ, ਪੰਜਾਬ ਦਾ ਟੈਕਸ ਜੇਬ ਹੋਰ ਕਰੇਗਾ ਢਿੱਲੀ

02/25/2021 4:53:20 PM

ਨਵੀਂ ਦਿੱਲੀ- ਬੁਲੇਟ ਤੋਂ ਲੈ ਕੇ ਕਾਰ ਤੱਕ ਖ਼ਰੀਦਣਾ ਜਲਦ ਹੋਰ ਮਹਿੰਗਾ ਹੋਣ ਜਾ ਰਿਹਾ ਹੈ। ਕੱਚੇ ਮਾਲ ਦੀਆਂ ਕੀਮਤਾਂ ਵਿਚ ਹੋ ਰਹੇ ਵਾਧੇ ਅਤੇ ਆਟੋ ਪਾਰਟਸ ਦੀ ਸਪਲਾਈ ਵਿਚ ਕਮੀ ਦੀ ਵਜ੍ਹਾ ਨਾਲ ਵਾਹਨ ਨਿਰਮਾਤਾ ਇਕ ਵਾਰ ਫਿਰ ਕੀਮਤਾਂ ਵਧਾਉਣ ਦਾ ਵਿਚਾਰ ਕਰ ਰਹੇ ਹਨ। ਟਾਟਾ ਮੋਟਰਜ਼ ਤੇ ਮਹਿੰਦਰਾ ਐਂਡ ਮਹਿੰਦਰਾ ਵਰਗੇ ਦਿੱਗਜ ਜੋ 6 ਮਹੀਨਿਆਂ ਵਿਚ ਦੋ ਵਾਰ ਕੀਮਤਾਂ ਵਧਾ ਚੁੱਕੇ ਹਨ, ਨੇ ਅਪ੍ਰੈਲ ਤੋਂ ਕੀਮਤਾਂ ਫਿਰ ਵਧਾਉਣ ਦਾ ਸੰਕੇਤ ਦਿੱਤਾ ਹੈ।

ਇਸ ਵਿਚਕਾਰ ਆਇਸ਼ਰ ਮੋਟਰਜ਼ ਦੀ ਰਾਇਲ ਐਨਫੀਲਡ ਨੇ ਵੀ ਕੀਮਤਾਂ ਵਿਚ ਇਕ ਵਾਰ ਹੋਰ ਲਗਭਗ 3 ਤੋਂ 5 ਫ਼ੀਸਦੀ ਵਿਚਕਾਰ ਵਾਧਾ ਕਰਨ ਦਾ ਸੰਕੇਤ ਦਿੱਤਾ ਹੈ, 2021 ਦੇ ਸ਼ੁਰੂ ਵਿਚ ਇਸ ਨੇ ਇੰਨਾ ਹੀ ਵਾਧਾ ਕੀਤਾ ਸੀ। ਹੋਰ ਕੰਪਨੀਆਂ ਵੀ ਇਹ ਕਦਮ ਚੁੱਕ ਸਕਦੀਆਂ ਹਨ।

ਪੰਜਾਬ 'ਚ ਮੋਟਰ ਵਾਹਨ ਟੈਕਸ-
ਉੱਥੇ ਹੀ, ਪੰਜਾਬ ਸਰਕਾਰ ਹਾਲ ਹੀ ਵਿਚ ਨਿੱਜੀ ਚਾਰ ਪਹੀਆ ਅਤੇ ਦੋ ਪਹੀਆ ਵਾਹਨਾਂ ਦੇ ਮੋਟਰ ਵਾਹਨ ਟੈਕਸ ਦੀ ਦਰ ਵਿਚ ਵਾਧਾ ਕਰ ਚੁੱਕੀ ਹੈ। ਇਸ ਤਰ੍ਹਾਂ ਕੁੱਲ ਮਿਲਾ ਕੇ ਗੱਡੀ ਅਤੇ ਸਕੂਟਰ-ਮੋਟਰਸਾਈਕਲ ਖ਼ਰੀਦਣਾ ਹੋਰ ਮਹਿੰਗਾ ਪੈਣ ਵਾਲਾ ਹੈ।

ਇਹ ਵੀ ਪੜ੍ਹੋ- ਬੁਲੇਟ ਦੇ ਸ਼ੌਕੀਨਾਂ ਲਈ ਬੁਰੀ ਖ਼ਬਰ, ਜਲਦ ਖ਼ਰੀਦਣਾ ਹੋ ਜਾਏਗਾ ਇੰਨਾ ਮਹਿੰਗਾ

ਪੰਜਾਬ ਵਿਚ 1 ਲੱਖ ਰੁਪਏ ਦੀ ਕੀਮਤ ਤੱਕ ਦੇ ਸਕੂਟਰ-ਮੋਟਰਸਾਈਕਲ ਖ਼ਰੀਦਣ 'ਤੇ ਹੁਣ 7 ਫ਼ੀਸਦੀ ਮੋਟਰ ਵਾਹਨ ਟੈਕਸ ਹੈ, ਜੋ ਪਹਿਲਾਂ 6 ਫ਼ੀਸਦੀ ਸੀ। ਇਕ ਲੱਖ ਰੁਪਏ ਤੋਂ ਮਹਿੰਗਾ ਸਕੂਟਰ ਜਾਂ ਮੋਟਰਸਾਈਕਲ ਖ਼ਰੀਦ ਰਹੇ ਹੋ ਤਾਂ ਇਸ ਦੀ ਲਾਗਤ ਦਾ ਹੁਣ 9 ਫ਼ੀਸਦੀ ਮੋਟਰ ਵਾਹਨ ਟੈਕਸ ਦੇਣਾ ਪਵੇਗਾ। ਇਸੇ ਤਰ੍ਹਾਂ 15 ਲੱਖ ਤੱਕ ਦੀ ਕਾਰ ਖ਼ਰੀਦਣ 'ਤੇ ਮੋਟਰ ਵਾਹਨ ਟੈਕਸ 9 ਫ਼ੀਸਦੀ ਅਤੇ 15 ਲੱਖ ਤੋਂ ਮਹਿੰਗੀ ਕਾਰ ਲਈ ਇਹ ਦਰ 11 ਫ਼ੀਸਦੀ ਕਰ ਦਿੱਤੀ ਗਈ ਹੈ। ਮੋਟਰ ਵਾਹਨ ਟੈਕਸ 'ਤੇ 1 ਫ਼ੀਸਦੀ ਸੋਸ਼ਲ ਸਕਿਓਰਿਟੀ (ਐੱਸ. ਐੱਸ.) ਟੈਕਸ ਵੀ ਲਗਾਇਆ ਗਿਆ ਹੈ, ਯਾਨੀ ਇਨ੍ਹਾਂ ਸਭ ਦੀ ਪ੍ਰਭਾਵੀ ਦਰ 1 ਫ਼ੀਸਦੀ ਜ਼ਿਆਦਾ ਹੋਵੇਗੀ।

ਇਹ ਵੀ ਪੜ੍ਹੋ- ਜੁਲਾਈ ਤੱਕ 20 ਰੁ: ਮਹਿੰਗਾ ਹੋ ਸਕਦਾ ਹੈ ਪੈਟਰੋਲ, ਡੀਜ਼ਲ ਵੀ ਹੋਵੇਗਾ 100 ਰੁ:!

ਵਾਹਨ ਕੀਮਤਾਂ ਵਿਚ ਵਾਧੇ ਦੇ ਸੰਕੇਤਾਂ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


Sanjeev

Content Editor

Related News