ਸੰਸਾਰਕ ਖਰੀਦਾਰਾਂ ਨੂੰ ਭਾਰਤੀ ਚੀਨੀ ਤੋਂ ਆਸ

01/29/2020 4:11:04 PM

ਨਵੀਂ ਦਿੱਲੀ—ਚੀਨੀ ਨਿਰਯਾਤ ਨੂੰ ਵਾਧਾ ਦੇਣ ਵਾਲੀ ਬਹੁ-ਪ੍ਰਚਾਰਿਤ ਕਵਾਇਦ ਪਰਵਾਨ ਨਹੀਂ ਚੜ੍ਹਣ ਦੀ ਵਜ੍ਹਾ ਨਾਲ ਸੰਸਾਰਕ ਚੀਨੀ ਖਰੀਦਾਰਾਂ ਦੀ ਚਿੰਤਾ ਲਗਾਤਾਰ ਵਧ ਰਹੀ ਹੈ। ਸੰਸਾਰਕ ਭਾਅ ਕਰੀਬ ਢਾਈ ਸਾਲ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚਣ ਦੇ ਬਾਵਜੂਦ ਕੁਝ ਮਿੱਲਾਂ ਵਿਕਰੀ ਦੀ ਇਛੁੱਕ ਨਹੀਂ ਹਨ। ਚੀਨੀ ਦੀ ਹੋਰ ਸਟਾਕ ਤੋਂ ਛੁਟਕਾਰਾ ਪਾਉਣ ਦੀ ਉਮੀਦ ਕਰਦੇ ਹੋਏ ਭਾਰਤ ਸਰਕਾਰ ਨੇ ਪਿਛਲੇ ਸਾਲ 2019-20 ਸੈਸ਼ਨ ਲਈ ਪ੍ਰਤੀ ਟਨ ਚੀਨੀ ਨਿਰਯਾਤ 'ਤੇ 10,448 ਰੁਪਏ ਦਾ ਸਬਸਿਡੀ ਮਨਜ਼ੂਰ ਕੀਤੀ ਸੀ। ਇਸ ਦਾ ਉਦੇਸ਼ ਕਰੀਬ 60 ਲੱਖ ਟਨ ਨਿਰਯਾਤ ਨੂੰ ਪ੍ਰੋਤਸਾਹਨ ਦੇਣਾ ਸੀ। ਕੌਮਾਂਤਰੀ ਚੀਨੀ ਸੰਗਠਨ ਨੇ ਮੁੜ ਅਨੁਮਾਨ ਜਤਾਇਆ ਸੀ ਕਿ ਸਾਲ 2019-20 ਦੌਰਾਨ ਸੰਸਾਰਕ ਪੱਧਰ 'ਤੇ 61.2 ਲੱਖ ਟਨ ਚੀਨੀ ਦੀ ਕਮੀ ਹੋਵੇਗੀ। ਇਸ ਕਮੀ ਦੀ ਭਰਪਾਈ ਲਈ ਸੰਸਾਰਕ ਖਰੀਦਾਰਾਂ ਦਾ ਧਿਆਨ ਭਾਰਤੀ ਸਪਲਾਈ 'ਤੇ ਰਿਹਾ ਹੈ। ਹਾਲਾਂਕਿ ਹੁਣ ਇਸ ਗੱਲ ਦੀ ਸੰਭਾਵਨਾ ਘੱਟ ਹੀ ਹੈ ਕਿ ਸਰਕਾਰ ਦਾ ਇਹ ਟੀਚਾ ਪੂਰਾ ਹੋ ਪਾਵੇਗਾ। ਉਦਯੋਗ ਦੇ ਜ਼ਿਆਦਾਤਰ ਵਿਸ਼ੇਸ਼ਕਾਂ ਦਾ ਕਹਿਣਾ ਹੈ ਕਿ ਭਾਰਤ 50 ਲੱਖ ਟਨ ਚੀਨੀ ਨਿਰਯਾਤ ਕਰੇਗੀ ਜੋ ਪਿਛਲੇ ਸਾਲ ਦੇ ਮੁਕਾਬਲੇ ਹੁਣ ਵੀ ਇਕ-ਤਿਹਾਈ ਜ਼ਿਆਦਾ ਹੈ ਪਰ ਸਪਲਾਈ 'ਚ ਹੋਰ ਜ਼ਿਆਦਾ ਵਾਧੇ ਲਈ ਕੀਮਤ ਹੋਰ ਜ਼ਿਆਦਾ ਹੋਣੀ ਚਾਹੀਦੀ ਸੀ।
ਚੀਨੀ ਦਾ ਕਾਰੋਬਾਰ ਕਰਨ ਵਾਲੀ ਕੰਪਨੀ ਜਾਰਨੀਕੋਵ ਦੇ ਵਿਸ਼ਲੇਸ਼ਕ ਸਿਟਫੰਸ ਗੇਲਡਾਰਟ ਨੇ ਕਿਹਾ ਕਿ ਭਾਰਤੀ ਨਿਰਯਾਤ ਨਾ ਵਧਣ ਦੀ ਕੋਈ ਵਜ੍ਹਾ ਨਹੀਂ ਹੈ ਪਰ ਨਤੀਜਾ ਸਾਹਮਣੇ ਹੈ। ਦੁਨੀਆ ਦੇ ਸਭ ਤੋਂ ਵੱਡੇ ਚੀਨੀ ਉਤਪਾਦ ਦੇ ਰੂਪ 'ਚ ਭਾਰਤ ਦੀ ਬ੍ਰਾਜ਼ੀਲ ਦੇ ਨਾਲ ਹੋੜ ਰਹਿੰਦੀ ਹੈ। ਜਾਰਨੀਕੋਵ ਦੇ ਅੰਕੜੇ ਦੱਸਦੇ ਹਨ ਕਿ ਚਾਲੂ ਸੈਸ਼ਨ ਦੀ ਪਹਿਲੀ ਤਿਮਾਹੀ 'ਚ ਅਕਤੂਬਰ ਤੋਂ ਦਸੰਬਰ ਦੇ ਵਿਚਕਾਰ ਭਾਰਤ ਦਾ ਰਿਫਾਇੰਡ ਅਤੇ ਕੱਚੀ ਚੀਨੀ ਦਾ ਨਿਰਯਾਤ 9,16,000 ਟਨ ਤੱਕ ਪਹੁੰਚ ਚੁੱਕਾ ਹੈ ਜੋ ਪਿਛਲੇ ਸਾਲ ਦੀ ਇਸ ਤਿਮਾਹੀ ਦੇ 9,45,000 ਟਨ ਤੋਂ ਕੁਝ ਘੱਟ ਹੈ। ਹਾਲਾਂਕਿ ਦੇਸ਼ ਦੇ ਦੂਜੇ ਸਭ ਤੋਂ ਵੱਡੇ ਚੀਨੀ ਉਤਪਾਦਕ ਸੂਬਾ ਮਹਾਰਾਸ਼ਟਰ ਨੂੰ ਧਿਆਨ 'ਚ ਰੱਖਦੇ ਹੋਏ ਬਾਜ਼ਾਰ 'ਚ ਚਰਚਾ ਹੈ ਕਿ ਜਨਵਰੀ 'ਚ ਹੋਰ ਵੀ ਗਿਰਾਵਟ ਆਵੇਗੀ।


Aarti dhillon

Content Editor

Related News