ਕਾਰ ਖ਼ਰੀਦਣ ਦਾ ਸੁਨਹਿਰੀ ਮੌਕਾ! ਦੀਵਾਲੀ ''ਤੇ ਕੰਪਨੀਆਂ ਦੇ ਰਹੀਆਂ ਹਨ ਲੱਖਾਂ ਰੁਪਏ ਦਾ ਡਿਸਕਾਊਂਟ

Monday, Oct 28, 2024 - 05:38 PM (IST)

ਕਾਰ ਖ਼ਰੀਦਣ ਦਾ ਸੁਨਹਿਰੀ ਮੌਕਾ! ਦੀਵਾਲੀ ''ਤੇ ਕੰਪਨੀਆਂ ਦੇ ਰਹੀਆਂ ਹਨ ਲੱਖਾਂ ਰੁਪਏ ਦਾ ਡਿਸਕਾਊਂਟ

ਨਵੀਂ ਦਿੱਲੀ - ਇਸ ਦੀਵਾਲੀ 'ਤੇ ਕਾਰ ਬਣਾਉਣ ਵਾਲੀਆਂ ਕੰਪਨੀਆਂ ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਵੱਡੀਆਂ ਛੋਟਾਂ ਦੇ ਰਹੀਆਂ ਹਨ। ਇਹ ਛੋਟ ਸਿਰਫ਼ ਹਜ਼ਾਰਾਂ ਰੁਪਏ ਵਿੱਚ ਨਹੀਂ ਹੈ, ਸਗੋਂ ਲੱਖਾਂ ਰੁਪਏ ਤੱਕ ਹੈ। ਇਨ੍ਹਾਂ ਵਿੱਚ ਮਾਰੂਤੀ ਸੁਜ਼ੂਕੀ, ਹੌਂਡਾ, JSW MG, ਮਹਿੰਦਰਾ ਐਂਡ ਮਹਿੰਦਰਾ, ਟਾਟਾ ਮੋਟਰਜ਼ ਵਰਗੀਆਂ ਵੱਡੀਆਂ ਕੰਪਨੀਆਂ ਦੇ ਮਾਡਲਾਂ ਦੇ ਨਾਲ-ਨਾਲ ਔਡੀ, ਮਰਸਡੀਜ਼-ਬੈਂਜ਼ ਅਤੇ BMW ਵਰਗੇ ਲਗਜ਼ਰੀ ਬ੍ਰਾਂਡ ਸ਼ਾਮਲ ਹਨ।

ਇਕ ਰਿਪੋਰਟ ਮੁਤਾਬਕ ਇਨ੍ਹੀਂ ਦਿਨੀਂ ਕਾਰ ਉਦਯੋਗ ਮੰਦੀ ਦੇ ਦੌਰ 'ਚੋਂ ਗੁਜ਼ਰ ਰਿਹਾ ਹੈ। ਕਾਰਾਂ ਦੀ ਵਿਕਰੀ ਉਸ ਪੱਧਰ 'ਤੇ ਨਹੀਂ ਹੋ ਰਹੀ ਜਿਸ ਤਰ੍ਹਾਂ ਹਰ ਸਾਲ ਹੁੰਦੀ ਸੀ। ਅਜਿਹੇ 'ਚ ਇਨ੍ਹਾਂ ਕੰਪਨੀਆਂ ਕੋਲ ਕਾਰਾਂ ਦਾ ਕਾਫੀ ਸਟਾਕ ਹੈ। ਇੰਡਸਟਰੀ ਦੇ ਮਾਹਿਰਾਂ ਮੁਤਾਬਕ ਦੀਵਾਲੀ ਤੋਂ ਬਾਅਦ ਕੰਪਨੀਆਂ ਹੋਰ ਡਿਸਕਾਊਂਟ ਦੇਣਗੀਆਂ। ਇਹ ਇਸ ਲਈ ਹੈ ਕਿਉਂਕਿ ਡੀਲਰ ਅਤੇ ਕੰਪਨੀਆਂ ਆਪਣੇ ਪੁਰਾਣੇ ਸਟਾਕ ਨੂੰ ਖਤਮ ਕਰਨਾ ਚਾਹੁੰਦੇ ਹਨ।

ਕਿਸ ਉਤਪਾਦ 'ਤੇ ਕਿੰਨੀ ਛੋਟ?

ਲਗਜ਼ਰੀ ਔਡੀ Q8 E-Tron 'ਤੇ 10 ਲੱਖ ਰੁਪਏ (ਐਕਸ-ਸ਼ੋਰੂਮ ਕੀਮਤ ਤੋਂ ਜ਼ਿਆਦਾ) ਅਤੇ Kia EV6 'ਤੇ 12 ਲੱਖ ਰੁਪਏ ਦੀ ਛੋਟ ਹੈ। ਇਸ ਦੇ ਨਾਲ ਹੀ ਛੋਟੀਆਂ ਕਾਰਾਂ 'ਤੇ ਵੀ ਭਾਰੀ ਛੋਟ ਦਿੱਤੀ ਜਾ ਰਹੀ ਹੈ। ਸੁਜ਼ੂਕੀ ਜਿਮਨੀ 'ਤੇ ਕਰੀਬ 2.3 ਲੱਖ ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਨ੍ਹਾਂ ਤੋਂ ਇਲਾਵਾ ਟੋਇਟਾ ਇਨੋਵਾ ਹਾਈਕਰਾਸ ਅਤੇ ਮਹਿੰਦਰਾ 3-ਡੋਰ ਥਾਰ ਵਰਗੀਆਂ ਕੁਝ ਬਲਾਕਬਸਟਰ ਕਾਰਾਂ 'ਤੇ ਵੀ ਛੋਟ ਦਿੱਤੀ ਜਾ ਰਹੀ ਹੈ।

ਖੋਜ ਫਰਮ JATO ਡਾਇਨਾਮਿਕਸ ਦੇ ਅੰਕੜਿਆਂ ਅਨੁਸਾਰ ਸਟ੍ਰਾਂਗ ​​ਹਾਈਬ੍ਰਿਡ ਵਰਜਨ ਦੇ ਨਾਲ ਲਾਂਚ ਹੋਣ ਤੋਂ ਬਾਅਦ ਤੋਂ ਹੀ  Hycross ਨੂੰ ਸਟਾਰ ਸਟੇਟਸ ਮਿਲਿਆ ਹੋਇਆ ਸੀ। ਹਾਲਾਂਕਿ ਹੁਣ ਮੰਦੀ ਕਾਰਨ ਇਸ 'ਤੇ ਵੀ ਭਾਰੀ ਛੋਟ ਮਿਲ ਰਹੀ ਹੈ। ਇਸ ਕਾਰ ਲਈ ਛੋਟ 1.5 ਲੱਖ ਰੁਪਏ ਤੋਂ ਸ਼ੁਰੂ ਹੋ ਰਹੀ ਹੈ।
5-ਡੋਰ ਵਾਲੀ ਥਾਰ ਲਾਂਚ ਹੋਣ ਦੇ ਬਾਅਦ 3-ਡੋਰ ਮਾਡਲ ਵਿਚ ਲੋਕਾਂ ਦੀ ਦਿਲਚਸਪੀ ਘੱਟ ਹੋ ਗਈ ਹੈ। ਇਸ ਕਾਰਨ 1.5 ਲੱਖ ਦੀ ਛੋਟ ਮਿਲ ਰਹੀ ਹੈ। ਅਜਿਹਾ ਇਸ ਲਈ ਕਿਉਂਕਿ ਖ਼ਰੀਦਦਾਰ ਨਵੇਂ ਵੇਰੀਏਂਟ ਨੂੰ ਪਸੰਦ ਕਰ ਰਹੇ ਹਨ। ਇਸ ਤੋਂ ਇਲਾਵਾ ਮਹਿੰਦਰਾ ਦੀ XUV4OO ਇਲੈਕਟ੍ਰਿਕ 'ਤੇ 3 ਲੱਖ ਦੀ ਛੋਟ ਮਿਲ ਰਹੀ ਹੈ। ਜੁਲਾਈ ਵਿਚ ਮਹਿੰਦਰਾ ਨੇ XUV7OO ਦੇ ਕੁਝ ਵਰਜਨ 'ਤੇ 2 ਲੱਖ ਰੁਪਏ ਦੀ ਛੋਟ ਦਿੱਤੀ ਸੀ।

ਇਨ੍ਹਾਂ ਕਾਰਾਂ 'ਤੇ ਵੀ ਮਿਲ ਰਿਹੈ ਭਾਰੀ ਡਿਸਕਾਊਂਟ

ਮਾਰੂਤੀ ਬਲੇਨੋ (1.1 ਲੱਖ ਰੁਪਏ), ਮਾਰੂਤੀ ਗ੍ਰੈਂਡ ਵਿਟਾਰਾ (1.1-1.4 ਲੱਖ ਰੁਪਏ),  ਸਕਾਰਪੀਓ (1.2 ਲੱਖ ਰੁਪਏ), ਟੋਇਟਾ ਫਾਰਚੂਨਰ (2 ਲੱਖ ਰੁਪਏ), ਜੀਪ ਕੰਪਾਸ (2.5 ਲੱਖ ਰੁਪਏ), ਐਮਜੀ ਗਲੋਸਟਰ (4.9 ਲੱਖ ਰੁਪਏ) BMW X5 (7-10 ਲੱਖ ਰੁਪਏ), ਔਡੀ A4 (8 ਲੱਖ ਰੁਪਏ) ਅਤੇ ਮਰਸੀਡੀਜ਼ ਐਸ-ਕਲਾਸ (9 ਲੱਖ ਰੁਪਏ) 'ਤੇ ਵੀ ਛੋਟ ਦਿੱਤੀ ਜਾ ਰਹੀ ਹੈ।
 


author

Harinder Kaur

Content Editor

Related News