ਮਹਾਕੁੰਭ ਦੇ ਕਾਰਨ 3 ਲੱਖ ਕਰੋੜ ਰੁਪਏ ਦੇ ਵਪਾਰ ਦਾ ਅੰਦਾਜ਼ਾ
Thursday, Feb 20, 2025 - 06:29 PM (IST)

ਨਵੀਂ ਦਿੱਲੀ – ਪ੍ਰਯਾਗਰਾਜ ’ਚ 13 ਜਨਵਰੀ ਤੋਂ 26 ਫਰਵਰੀ ਤੱਕ ਆਯੋਜਿਤ ਮਹਾਕੰੁਭ 2025 ਦੌਰਾਨ 45 ਦਿਨਾਂ ’ਚ ਲੱਗਭਗ 60 ਕਰੋੜ ਸ਼ਰਧਾਲੂਆਂ ਦੇ ਆਉਣ ਦੀ ਉਮੀਦ ਹੈ, ਜਿਸ ਨਾਲ ਅੰਦਾਜ਼ਨ 3 ਲੱਖ ਕਰੋੜ ਰੁਪਏ (360 ਬਿਲੀਅਨ ਡਾਲਰ) ਤੋਂ ਵੱਧ ਦਾ ਕਾਰੋਬਾਰ ਹੋਣ ਦਾ ਅੰਦਾਜ਼ਾ ਹੈ।
ਇਹ ਵੀ ਪੜ੍ਹੋ : PNB 'ਚ ਸਾਹਮਣੇ ਆਇਆ ਇਕ ਹੋਰ ਵੱਡਾ ਬੈਂਕਿੰਗ ਘਪਲਾ , 271 ਕਰੋੜ ਦੀ ਹੋਈ ਧੋਖਾਧੜੀ
ਕਨਫੈੱਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਜ਼ (ਕੈਟ) ਦੇ ਰਾਸ਼ਟਰੀ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਸਭ ਤੋਂ ਵੱਡੇ ਮਨੁੱਖੀ ਸਮਾਗਮ ਨੇ ਇਹ ਸਥਾਪਿਤ ਕਰ ਦਿੱਤਾ ਹੈ ਕਿ ਆਸਥਾ ’ਚ ਅਰਥਵਿਵਸਥਾ ਦਾ ਵੀ ਸੁਮੇਲ ਹੁੰਦਾ ਹੈ ਅਤੇ ਭਾਰਤ ’ਚ ਸਨਾਤਨ ਅਰਥਵਿਵਸਥਾ ਦੀਆਂ ਜੜ੍ਹਾਂ ਕਾਫੀ ਮਜ਼ਬੂਤ ਹਨ, ਜੋ ਦੇਸ਼ ਦੀ ਮੁੱਖ ਅਰਥਵਿਵਸਥਾ ਦਾ ਵੱਡਾ ਹਿੱਸਾ ਵੀ ਹਨ।
ਇਹ ਵੀ ਪੜ੍ਹੋ : ਬਾਜ਼ਾਰ ਨਾਲੋਂ ਅੱਧੇ ਭਾਅ 'ਤੇ ਸਕੂਟਰ-ਲੈਪਟਾਪ ਤੇ ਘਰੇਲੂ ਉਪਕਰਣ , 30 ਹਜ਼ਾਰ ਲੋਕਾਂ ਨੇ ਭਰੇ ਫਾਰਮ
ਪ੍ਰਵੀਨ ਖੰਡੇਲਵਾਲ ਨੇ ਕਿਹਾ ਕਿ ਮਹਾਕੁੰਭ ਸ਼ੁਰੂ ਹੋਣ ਤੋਂ ਪਹਿਲਾਂ ਇਕ ਅੰਦਾਜ਼ੇ ਅਨੁਸਾਰ ਮਹਾਕੁੰਭ ’ਚ 40 ਕਰੋੜ ਲੋਕਾਂ ਦੇ ਆਉਣ ਦੀ ਸੰਭਾਵਨਾ ਨਾਲ ਲੱਗਭਗ 2 ਲੱਖ ਕਰੋੜ ਰੁਪਏ ਦੇ ਵਪਾਰ ਦਾ ਅੰਦਾਜ਼ਾ ਸੀ ਪਰ ਪੂਰੇ ਦੇਸ਼ ’ਚ ਮਹਾਕੁੰਭ ਨੂੰ ਲੈ ਕੇ ਲੋਕਾਂ ਦੇ ਸ਼ਾਨਦਾਰ ਉਤਸ਼ਾਹ ਦੇ ਕਾਰਨ ਉਮੀਦ ਕੀਤੀ ਜਾ ਰਹੀ ਹੈ ਕਿ 26 ਫਰਵਰੀ ਤੱਕ ਲੱਗਭਗ 60 ਕਰੋੜ ਲੋਕ ਮਹਾਕੁੰਭ ’ਚ ਆਉਣਗੇ, ਜਿਸ ਨਾਲ ਲੱਗਭਗ 3 ਲੱਖ ਕਰੋੜ ਰੁਪਏ ਤੋਂ ਵੱਧ ਦਾ ਵਪਾਰ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਉੱਤਰ ਪ੍ਰਦੇਸ਼ ਦੀ ਅਰਥਵਿਵਸਥਾ ਨੂੰ ਵੱਡੀ ਮਜ਼ਬੂਤੀ ਮਿਲੀ ਹੈ ਤੇ ਵਪਾਰ ਦੇ ਨਵੇਂ ਮੌਕੇ ਵੀ ਪੈਦਾ ਹੋਏ ਹਨ।
ਇਹ ਵੀ ਪੜ੍ਹੋ : ਘਰ ਖ਼ਰੀਦਣ ਬਾਰੇ ਸੋਚ ਰਹੇ ਹੋ? ਇਨ੍ਹਾਂ ਬੈਂਕਾਂ ਤੋਂ ਮਿਲੇਗਾ ਸਭ ਤੋਂ ਸਸਤਾ Home Loan
53 ਕਰੋੜ ਤੋਂ ਵੱਧ ਸ਼ਰਧਾਲੂ ਕਰ ਚੁੱਕੇ ਹਨ ਪਵਿੱਤਰ ਇਸ਼ਨਾਨ
ਖੰਡੇਲਵਾਲ ਨੇ ਕਿਹਾ ਕਿ ਉੱਤਰ ਪ੍ਰਦੇਸ਼ ਸਰਕਾਰ ਅਨੁਸਾਰ ਹੁਣ ਤੱਕ 53 ਕਰੋੜ ਤੋਂ ਵੱਧ ਸ਼ਰਧਾਲੂ ਪਵਿੱਤਰ ਇਸ਼ਨਾਨ ਕਰ ਚੁੱਕੇ ਹਨ ਅਤੇ ਲਗਾਤਾਰ ਵੱਡੀ ਗਿਣਤੀ ’ਚ ਰੋਜ਼ਾਨਾ ਲੋਕਾਂ ਦਾ ਮਹਾਕੁੰਭ ’ਚ ਜਾਣਾ ਜਾਰੀ ਹੈ। ਮਹਾਕੁੰਭ ਦੇ ਆਰਥਿਕ ਪ੍ਰਭਾਵ ਨੂੰ ਦੱਸਦੇ ਹੋਏ ਪ੍ਰਵੀਨ ਖੰਡੇਲਵਾਲ ਨੇ ਦੱਸਿਆ ਕਿ ਅੰਦਾਜ਼ੇ ਅਨੁਸਾਰ ਵਪਾਰ ਦੇ ਕਈ ਖੇਤਰਾਂ ’ਚ ਵੱਡੇ ਪੱਧਰ ’ਤੇ ਆਰਥਿਕ ਗਤੀਵਿਧੀਆਂ ਨੂੰ ਜ਼ੋਰ ਮਿਲਿਆ ਹੈ, ਜਿਸ ’ਚ ਮੁੱਖ ਤੌਰ ’ਤੇ ਮਹਿਮਾਨ ਨਿਵਾਜ਼ੀ ਅਤੇ ਰਿਹਾਇਸ਼, ਖੁਰਾਕ ਅਤੇ ਪੀਣ ਵਾਲੇ ਪਦਾਰਥ, ਟ੍ਰਾਂਸਪੋਰਟ ਅਤੇ ਲਾਜਿਸਟਿਕਸ, ਧਾਰਮਿਕ ਪਹਿਰਾਵਾ, ਪੂਜਾ ਸਮੱਗਰੀ ਅਤੇ ਹਸਤਸ਼ਿਲਪ ਸਮੇਤ ਹੋਰ ਕਈ ਵਸਤੂਆਂ, ਕੱਪੜੇ ਅਤੇ ਹੋਰ ਖਪਤਕਾਰ ਵਸਤੂਆਂ, ਸਿਹਤ ਸੇਵਾਵਾਂ ਅਤੇ ਵੈੱਲਨੈੱਸ ਸੈਕਟਰ, ਧਾਰਮਿਕ ਦਾਨ ਅਤੇ ਹੋਰ ਧਾਰਮਿਕ ਆਯੋਜਨ, ਮੀਡੀਆ, ਇਸ਼ਤਿਹਾਰ ਅਤੇ ਮਨੋਰੰਜਨ, ਬੁਨਿਆਦੀ ਢਾਂਚਾ ਵਿਕਾਸ ਅਤੇ ਨਾਗਰਿਕ ਸੇਵਾਵਾਂ, ਟੈਲੀਕਾਮ, ਮੋਬਾਈਲ, ਏ. ਆਈ. ਤਕਨੀਕ, ਸੀ. ਸੀ. ਟੀ. ਵੀ. ਕੈਮਰਾ ਅਤੇ ਹੋਰ ਤਕਨੀਕੀ ਉਪਕਰਣਾਂ ਆਦਿ ਦੀ ਖਪਤ ’ਚ ਵੱਡਾ ਵਪਾਰ ਹੋ ਰਿਹਾ ਹੈ, ਜਿਸ ਨਾਲ ਵੱਡੀ ਗਿਣਤੀ ’ਚ ਲੋਕਾਂ ਨੂੰ ਰੋਜ਼ਗਾਰ ਵੀ ਮਿਲਿਆ ਹੈ।
ਇਹ ਵੀ ਪੜ੍ਹੋ : ਸਰਕਾਰ ਦਾ ਵੱਡਾ ਫੈਸਲਾ, ਗੁਟਖਾ ਅਤੇ ਪਾਨ ਮਸਾਲੇ 'ਤੇ ਲੱਗਾ ਪੂਰੀ ਤਰ੍ਹਾਂ ਬੈਨ
ਅਰਥਵਿਵਸਥਾ ਨੂੰ ਮਿਲਿਆ ਜ਼ਬਰਦਸਤ ਹੁਲਾਰਾ
ਪ੍ਰਵੀਨ ਖੰਡੇਲਵਾਲ ਨੇ ਕਿਹਾ ਕਿ ਪ੍ਰਯਾਗਰਾਜ ਤੋਂ ਇਲਾਵਾ 150 ਕਿਲੋਮੀਟਰ ਦੇ ਘੇਰੇ ’ਚ ਸਥਿਤ ਹੋਰ ਸ਼ਹਿਰਾਂ ਅਤੇ ਪਿੰਡਾਂ ’ਚ ਵੀ ਮਹਾਕੁੰਭ ਦੇ ਕਾਰਨ ਵਿਆਪਕ ਵਪਾਰਕ ਲਾਭ ਹੋਇਆ ਹੈ, ਜਿਸ ਨਾਲ ਸਥਾਨਕ ਅਰਥਵਿਵਸਥਾ ਨੂੰ ਜ਼ਬਰਦਸਤ ਹੁਲਾਰਾ ਮਿਲਿਆ ਹੈ। ਉੱਧਰ ਅਯੁੱਧਿਆ ’ਚ ਸ਼੍ਰੀਰਾਮ ਮੰਦਰ, ਵਾਰਾਣਸੀ ’ਚ ਭਗਵਾਨ ਭੋਲੇਨਾਥ ਅਤੇ ਆਲੇ-ਦੁਆਲੇ ਦੇ ਸ਼ਹਿਰਾਂ ’ਚ ਵੀ ਲੋਕ ਵੱਡੀ ਗਿਣਤੀ ’ਚ ਹੋਰ ਦੇਵੀ-ਦੇਵਤਿਆਂ ਦੇ ਦਰਸ਼ਨ ਲਈ ਜਾ ਰਹੇ ਹਨ, ਜਿਸ ਨਾਲ ਵੀ ਵੱਡੇ ਪੱਧਰ ’ਤੇ ਸਥਾਨਕ ਆਰਥਿਕ ਗਤੀਵਿਧੀਆਂ ਨੂੰ ਉਤਸ਼ਾਹ ਮਿਲਿਆ ਹੈ।
ਉਨ੍ਹਾਂ ਦੱਸਿਆ ਕਿ ਮਹਾਕੁੰਭ 2025 ਇਕ ਇਤਿਹਾਸਕ ਆਯੋਜਨ ਸਾਬਿਤ ਹੋਵੇਗਾ, ਜੋ ਨਾ ਸਿਰਫ ਧਾਰਮਿਕ ਅਤੇ ਅਧਿਆਤਮਿਕ ਨਜ਼ਰੀਏ ਨਾਲ ਮਹੱਤਵਪੂਰਨ ਹੈ, ਸਗੋਂ ਰਾਸ਼ਟਰੀ ਅਤੇ ਸਥਾਨਕ ਅਰਥਵਿਵਸਥਾ ਨੂੰ ਵੀ ਮਜ਼ਬੂਤੀ ਦੇਵੇਗਾ। ਇਹ ਭਾਰਤ ਦੇ ਵਪਾਰਕ ਅਤੇ ਸੰਸਕ੍ਰਿਤਕ ਦ੍ਰਿਸ਼ ’ਤੇ ਇਕ ਹਾਂਪੱਖੀ ਅਸਰ ਪਾਵੇਗਾ ਅਤੇ ਆਉਣ ਵਾਲੇ ਸਾਲਾਂ ਲਈ ਇਕ ਨਵਾਂ ਆਰਥਿਕ ਮਾਪਦੰਡ ਸਥਾਪਿਤ ਕਰੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8