ਇਲੈਕਟ੍ਰਿਕ ਵਾਹਨਾਂ ਦੀ ਖਰੀਦਦਾਰੀ ਕਰਨ ਵਾਲਿਆਂ ਲਈ ਖ਼ਾਸ ਖ਼ਬਰ, ਮਿਲ ਰਿਹਾ ਲੱਖਾਂ ਦਾ ਬੰਪਰ ਡਿਸਕਾਊਂਟ
Thursday, Dec 21, 2023 - 02:19 PM (IST)
ਨਵੀਂ ਦਿੱਲੀ - ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਇਲੈਕਟ੍ਰਿਕ ਕਾਰ ਖਰੀਦਣ ਦੇ ਚਾਹਵਾਨ ਹਨ। ਕਾਰਾਂ ਦੀ ਕੀਮਤ ਜ਼ਿਆਦਾ ਹੋਣ ਕਾਰਨ ਲਈ ਲੋਕ ਇਨ੍ਹਾਂ ਨੂੰ ਖਰੀਦ ਨਹੀਂ ਸਕਦੇ। ਜੇਕਰ ਤੁਸੀਂ ਹੁਣ ਇਲੈਕਟ੍ਰਿਕ ਕਾਰ ਖਰੀਦਣਾ ਚਾਹੁੰਦੇ ਤਾਂ ਤੁਹਾਡੇ ਕੋਲ ਖ਼ਾਸ ਆਫ਼ਰ ਹੈ। ਇਲੈਕਟ੍ਰਿਕ ਕਾਰਾਂ ਦੀਆਂ ਕੰਪਨੀਆਂ ਗਾਹਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਲਈ ਕਈ ਤਰ੍ਹਾਂ ਦੀਆਂ ਛੋਟਾਂ ਦੇ ਰਹੀਆਂ ਹਨ।
ਇਹ ਵੀ ਪੜ੍ਹੋ - ਅਯੁੱਧਿਆ ਜਾਣ ਵਾਲੇ ਯਾਤਰੀਆਂ ਲਈ ਖ਼ਾਸ ਖ਼ਬਰ, 30 ਦਸੰਬਰ ਨੂੰ ਉਡੇਗੀ Air India ਐਕਸਪ੍ਰੈੱਸ ਦੀ ਪਹਿਲੀ ਉਡਾਣ
ਸੂਤਰਾਂ ਅਨੁਸਾਰ ਇਸ ਸਾਲ ਦੇ ਅੰਤ ਯਾਨੀ 31 ਦਸੰਬਰ, 2023 ਤੱਕ ਕੰਪਨੀਆਂ ਵਲੋਂ ਆਪਣੇ ਗਾਹਕਾਂ ਨੂੰ ਵੱਖ-ਵੱਖ ਬ੍ਰਾਂਡਾਂ ਦੀਆਂ ਈ-ਕਾਰਾਂ 'ਤੇ 60,000 ਰੁਪਏ ਤੋਂ ਲੈ ਕੇ 4 ਲੱਖ ਰੁਪਏ ਤੱਕ ਦੀ ਛੋਟ ਦਿੱਤੀ ਜਾ ਰਹੀ ਹੈ। ਇਸ ਦੌਰਾਨ ਮਹਿੰਦਰਾ ਐਂਡ ਮਹਿੰਦਰਾ (M&M), Hyundai Motor India, MG Motor ਅਤੇ Tata Motors ਸਭ ਤੋਂ ਵੱਧ ਛੋਟਾਂ ਦੇ ਰਹੇ ਹਨ। ਹਾਲਾਂਕਿ ਪਿਛਲੇ ਸਾਲ ਦੇ ਅੰਤ 'ਚ ਵੀ ਕੰਪਨੀਆਂ ਨੇ ਈ-ਵਾਹਨਾਂ 'ਤੇ ਛੋਟ ਦਿੱਤੀ ਸੀ ਪਰ ਉਸ ਸਮੇਂ ਸਭ ਤੋਂ ਜ਼ਿਆਦਾ ਛੋਟ ਸਿਰਫ਼ 2-2.5 ਲੱਖ ਰੁਪਏ ਸੀ। ਜ਼ਾਹਿਰ ਹੈ ਕਿ ਇਸ ਵਾਰ ਛੋਟ ਬਹੁਤ ਜ਼ਿਆਦਾ ਹੈ।
ਇਹ ਵੀ ਪੜ੍ਹੋ - ਗਾਹਕ ਨੂੰ ਪੁਰਾਣਾ Iphone ਦੇਣਾ ਐਮਾਜ਼ੋਨ ਤੇ ਉਸ ਦੇ ਲਿਸਟਿਡ ਸੇਲਰ ਨੂੰ ਪਿਆ ਮਹਿੰਗਾ, ਹੁਣ ਦੇਣਾ ਪਵੇਗਾ ਮੁਆਵਜ਼ਾ
ਇਲੈਕਟ੍ਰਿਕ ਵਾਹਨਾਂ 'ਤੇ ਭਾਰੀ ਛੋਟ ਮਿਲਣ ਕਾਰਨ ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਲੋਕ ਪੈਟਰੋਲ-ਡੀਜ਼ਲ ਵਾਹਨਾਂ ਦੀ ਬਜਾਏ ਈ-ਵੀ ਖਰੀਦਣ ਨੂੰ ਤਰਜੀਹ ਦੇ ਸਕਦੇ ਹਨ। ਕਈ ਡੀਲਰਾਂ ਅਨੁਸਾਰ ਮਹਿੰਦਰਾ ਅਤੇ ਹੁੰਡਈ ਬੈਟਰੀ ਵਾਲੇ ਵਾਹਨਾਂ 'ਤੇ ਛੋਟ ਜ਼ਿਆਦਾ ਮਿਲ ਰਹੀ ਹੈ ਅਤੇ ਕੁਝ ਮਾਡਲਾਂ 'ਤੇ 4 ਲੱਖ ਰੁਪਏ ਤੱਕ ਦੀ ਛੋਟ ਮਿਲਦੀ ਹੈ। Hyundai Kona 'ਤੇ ਇਸ ਮਹੀਨੇ ਪਹਿਲਾਂ ਹੀ 3 ਲੱਖ ਰੁਪਏ ਦਾ ਡਿਸਕਾਊਂਟ ਮੌਜੂਦ ਸੀ।
ਇਹ ਵੀ ਪੜ੍ਹੋ - ਗਹਿਣੇ ਖਰੀਦਣ ਵਾਲਿਆ ਲਈ ਖ਼ਾਸ ਖ਼ਬਰ, 75 ਹਜ਼ਾਰ ਤੋਂ ਪਾਰ ਹੋਈਆਂ ਚਾਂਦੀ ਦੀਆਂ ਕੀਮਤਾਂ, ਜਾਣੋ ਸੋਨੇ ਦਾ ਨਵਾਂ ਰੇਟ
ਦੱਸ ਦੇਈਏ ਕਿ Tata Motors ਦੇ ਕੁਝ ਡੀਲਰ ਇਸ ਮਹੀਨੇ Nexon, Tiago ਅਤੇ Tigor ਦੇ ਇਲੈਕਟ੍ਰਿਕ ਮਾਡਲਾਂ 'ਤੇ ਵੀ ਭਾਰੀ ਛੋਟ ਦੇ ਰਹੇ ਹਨ। Nexon ਸਭ ਤੋਂ ਵੱਧ ਵਿਕਣ ਵਾਲੀ EV ਹੈ। ਇਸ ਦਾ ਨਵਾਂ ਮਾਡਲ ਆ ਗਿਆ ਹੈ ਅਤੇ ਪੁਰਾਣਾ ਮਾਡਲ ਬਣਨਾ ਬੰਦ ਹੋ ਗਿਆ ਹੈ। ਪਰ ਡੀਲਰਾਂ ਕੋਲ ਪੁਰਾਣਾ ਸਟਾਕ ਪਿਆ ਹੈ, ਇਸ ਲਈ ਉਸ ਮਾਡਲ 'ਤੇ 2.7 ਲੱਖ ਰੁਪਏ ਤੱਕ ਦੀ ਛੋਟ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ Tigor EV 'ਤੇ 1 ਲੱਖ ਰੁਪਏ ਅਤੇ Tiago EV 'ਤੇ 75,000 ਤੋਂ 80,000 ਰੁਪਏ ਤੱਕ ਦੀ ਛੋਟ ਵੀ ਦਿੱਤੀ ਜਾ ਰਹੀ ਹੈ।
ਇਹ ਵੀ ਪੜ੍ਹੋ - ਦੁਬਈ ਹੋਟਲ ’ਚ ਸੈਲਾਨੀ ਨੂੰ ਨਹੀਂ ਮਿਲਿਆ ਨਾਸ਼ਤਾ, ‘ਮੇਕ ਮਾਈ ਟ੍ਰਿਪ’ ਨੂੰ ਦੇਣਾ ਹੋਵੇਗਾ ਮੁਆਵਜ਼ਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8