ਦੇਸ਼ ਦੇ ਕਈ ਸੂਬਿਆਂ 'ਚ ਬਿਅਰ ਦੀ ਵਿਕਰੀ 'ਚ ਬੰਪਰ ਉਛਾਲ, ਜਾਣੋ ਵਜ੍ਹਾ

Monday, Mar 29, 2021 - 04:50 PM (IST)

ਦੇਸ਼ ਦੇ ਕਈ ਸੂਬਿਆਂ 'ਚ ਬਿਅਰ ਦੀ ਵਿਕਰੀ 'ਚ ਬੰਪਰ ਉਛਾਲ, ਜਾਣੋ ਵਜ੍ਹਾ

ਨਵੀਂ ਦਿੱਲੀ - ਬੀਅਰ ਇੰਡਸਟਰੀ ਲਈ ਰਾਹਤ ਭਰੀ ਖ਼ਬਰ ਹੈ। ਬੀਅਰ ਦੀ ਵਿਕਰੀ ਵਿਚ ਹੁਣੇ ਜਿਹੇ ਤੇਜ਼ੀ ਨਾਲ ਵਧੀ ਹੈ ਅਤੇ ਹੁਣ ਇਹ ਕੋਵਿਡ-19 ਤੋਂ ਪਹਿਲਾਂ ਦੇ ਪੱਧਰ 'ਤੇ ਪਹੁੰਚ ਰਹੀ ਹੈ। ਕੋਵਿਡ-19 ਮਹਾਮਾਰੀ ਕਾਰਨ ਬਿਅਰ ਦੀ ਵਿਕਰੀ ਪਿਛਲੇ ਸਾਲ ਪ੍ਰਭਾਵਿਤ ਹੋਈ ਸੀ। ਹੁਣ ਸੂਬਾ ਸਰਕਾਰਾਂ ਦੀ ਐਕਸਾਈਜ਼ ਪਾਲਸੀਜ਼ ਦਾ ਬੀਅਰ ਇੰਡਸਟਰੀ 'ਤੇ ਸਕਾਰਾਤਮਕ ਅਸਰ ਦਿਖ ਰਿਹਾ ਹੈ। ਮਾਲੀਏ ਦੇ ਨੁਕਸਾਨ ਦੀ ਭਰਪਾਈ ਲਈ ਸੂਬਿਆਂ ਨੇ ਐਕਸਾਈਜ਼ ਪਾਲਸੀ ਵਿਚ ਬਦਲਾਅ ਕੀਤਾ ਹੈ।

ਪੂਰਬੀ ਸੂਬਿਆਂ ਖ਼ਾਸਕਰ ਪੱਛਮੀ ਬੰਗਾਲ ਵਿਚ ਬੀਅਰ ਉਦਯੋਗ 50 ਪ੍ਰਤੀਸ਼ਤ ਦੀ ਦਰ ਨਾਲ ਵੱਧ ਰਿਹਾ ਹੈ। ਇਸਦਾ ਕਾਰਨ ਇਹ ਹੈ ਕਿ ਡਿਊਟੀ ਦੇ ਢਾਂਚੇ ਵਿਚ ਪ੍ਰਗਤੀਸ਼ੀਲ ਤਬਦੀਲੀਆਂ ਕੀਮਤਾਂ ਵਿਚ ਕਮੀ ਦਾ ਕਾਰਨ ਬਣੀਆਂ ਹਨ। ਬਿਅਰ ਦੀ ਵਿਕਰੀ ਉੱਤਰੀ ਰਾਜਾਂ ਅਤੇ ਦੱਖਣੀ ਭਾਰਤ ਵਿਚ ਘੱਟ ਦਰਾਂ ਅਤੇ ਅਨੁਕੂਲ ਟੈਕਸ ਪ੍ਰਣਾਲੀ ਦੇ ਕਾਰਨ 2019 ਦੇ ਪੱਧਰ 'ਤੇ ਪਹੁੰਚਣ ਦੀ ਉਮੀਦ ਹੈ।

ਇਹ ਵੀ ਪੜ੍ਹੋ : ਸੋਨੇ 'ਤੇ 90% ਤੱਕ ਲੋਨ ਲੈਣ ਲਈ ਬਚਿਆ ਹੈ ਸਿਰਫ਼ ਇਕ ਦਿਨ, ਜਾਣੋ ਵਿਆਜ ਦਰ ਬਾਰੇ

ਉੱਤਰ ਪ੍ਰਦੇਸ਼ ਵਿਚ ਆਬਕਾਰੀ ਵਿਚ ਕਮੀ

ਉੱਤਰ ਪ੍ਰਦੇਸ਼ ਵਿਚ 500 ਮਿਲੀਲੀਟਰ ਸਟ੍ਰਾਂਗ ਬੀਅਰ ਕੈਨ ਦੀ ਕੀਮਤ ਵਿਚ 70 ਫ਼ੀਸਦ ਆਬਕਾਰੀ ਡਿਊਟੀ ਹੈ। ਹੁਣ ਇਸ ਵਿਚ ਤਕਰੀਬਨ ਇਕ ਤਿਹਾਈ ਦੀ ਕਮੀ ਆਈ ਹੈ। ਯੂ.ਪੀ ਦੇ ਇਕ ਸ਼ਰਾਬ ਦੇ ਰਿਟੇਲਰ ਨੇ ਦੱਸਿਆ ਕਿ ਚੋਟੀ ਦੇ ਬ੍ਰਾਂਡ ਦਾ 500 ਮਿਲੀਲੀਟਰ ਕੈਨ ਹੁਣ 110 ਰੁਪਏ ਵਿਚ ਮਿਲੇਗਾ, ਜੋ ਪਹਿਲਾਂ 130 ਰੁਪਏ ਵਿਚ ਹੁੰਦਾ ਸੀ। ਰਾਜ ਨੇ ਪ੍ਰਚੂਨ ਲਾਇਸੈਂਸ ਨਵੀਨੀਕਰਣ ਲਈ ਫੀਸਾਂ ਵਿਚ ਵਾਧੇ ਦਾ ਪ੍ਰਸਤਾਵ ਵੀ ਨਹੀਂ ਦਿੱਤਾ ਹੈ। ਥੋਕ ਅਤੇ ਪ੍ਰਚੂਨ ਦਾ ਮਾਰਜਨ ਵੀ ਵਧਿਆ ਹੈ।

ਇਹ ਵੀ ਪੜ੍ਹੋ : Spicejet ਦਾ ਵੱਡਾ ਐਲਾਨ, ਕੋਰੋਨਾ ਪਾਜ਼ੇਟਿਵ ਹੋਣ 'ਤੇ ਯਾਤਰੀਆਂ ਨੂੰ ਮਿਲੇਗੀ ਇਹ ਸਹੂਲਤ

ਹਰ ਤਿਮਾਹੀ ਵਿਚ ਵਿਕਰੀ ਵਿਚ ਸੁਧਾਰ ਹੋਇਆ ਹੈ ਪਰ ਦਸੰਬਰ ਤਿਮਾਹੀ ਵਿਚ ਵਿਕਰੀ ਪਿਛਲੀ ਵਾਰ ਨਾਲੋਂ 15 ਤੋਂ 20 ਪ੍ਰਤੀਸ਼ਤ ਘੱਟ ਹੈ। ਉਨ੍ਹਾਂ ਸੂਬਿਆਂ ਵਿਚ ਵਿਕਰੀ ਵਿਚ ਸੁਧਾਰ ਹੋਇਆ ਹੈ ਜਿਨ੍ਹਾਂ ਨੇ ਕੋਰੋਨਾ ਸੈੱਸ ਮੁਆਫ ਕੀਤਾ ਹੈ। ਇਸੇ ਤਰ੍ਹਾਂ ਦੇਸ਼ ਦੇ ਸਭ ਤੋਂ ਵੱਡੇ ਬੀਅਰ ਬਾਜ਼ਾਰਾਂ ਵਿਚੋਂ ਇਕ ਰਾਜਸਥਾਨ ਵਿਚ ਭਾਰਤ ਵਿਚ ਬਣੇ ਵਿਦੇਸ਼ੀ ਸ਼ਰਾਬ 'ਤੇ ਡਿਊਟੀ ਵਧਾਉਣ ਦੇ ਐਲਾਨ ਨਾਲ ਬੀਅਰ ਦੀ ਵਿਕਰੀ ਵਿਚ ਵਾਧਾ ਹੋਣ ਦੀ ਸੰਭਾਵਨਾ ਹੈ। ਰਾਜਸਥਾਨ ਨੇ ਵੀ ਰਾਜ ਵਿਚ ਬਣੀਆਂ ਸ਼ਰਾਬ ਨੂੰ ਉਤਸ਼ਾਹਤ ਕਰਨ ਲਈ ਕੁਝ ਕਦਮ ਚੁੱਕੇ ਹਨ।

ਇਹ ਵੀ ਪੜ੍ਹੋ : ਬੈਂਕ ਖ਼ਾਤਾਧਾਰਕਾਂ ਲਈ ਅਹਿਮ ਖ਼ਬਰ! 1 ਅਪ੍ਰੈਲ ਤੋਂ ਇਸ ਕਾਰਨ ਬੰਦ ਹੋ ਸਕਦੀ ਹੈ SMS ਸਰਵਿਸ

ਦਿੱਲੀ ਵਿਚ ਸ਼ਰਾਬ ਖਰੀਦਣ ਦੀ ਉਮਰ ਵਿਚ ਕੀਤੀ ਕਮੀ

ਦਿੱਲੀ ਨੇ ਸ਼ਰਾਬ ਖਰੀਦਣ ਅਤੇ ਪੀਣ ਦੀ ਉਮਰ ਹੱਦ ਘਟਾ ਦਿੱਤੀ ਹੈ। ਉੱਤਰ ਪ੍ਰਦੇਸ਼ ਨੇ ਇੱਕ ਨਿੱਜੀ ਬਾਰ ਪਰਮਿਟ ਦਾ ਪ੍ਰਬੰਧ ਕੀਤਾ ਹੈ ਤਾਂ ਜੋ ਲੋਕ ਆਪਣੇ ਘਰਾਂ ਵਿਚ ਵਧੇਰੇ ਸ਼ਰਾਬ ਰੱਖ ਸਕਣ। ਕਈ ਰਾਜਾਂ ਨੇ ਆਬਕਾਰੀ ਨਿਯਮਾਂ ਨੂੰ ਅਪਡੇਟ ਕੀਤਾ ਹੈ ਜਿਨ੍ਹਾਂ ਤੋਂ ਸ਼ਰਾਬ ਦੀ ਖਪਤ ਨੂੰ ਵਧਾਉਣ ਦੀ ਉਮੀਦ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ : 1 ਅਪ੍ਰੈਲ ਤੋਂ ਬੋਤਲਬੰਦ ਪਾਣੀ ਵੇਚਣਾ ਨਹੀਂ ਹੋਵੇਗਾ ਆਸਾਨ, ਕਰਨੀ ਪਵੇਗੀ ਇਨ੍ਹਾਂ ਨਿਯਮਾਂ ਦੀ ਪਾਲਣਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News