29 ਜਨਵਰੀ ਤੋਂ ਸ਼ੁਰੂ ਹੋ ਸਕਦੈ ਬਜਟ ਸੈਸ਼ਨ, ਕੈਬਨਿਟ ਕਮੇਟੀ ਦੀ ਸਿਫ਼ਾਰਸ਼- ਦੋ ਹਿੱਸਿਆਂ 'ਚ ਹੋਵੇ ਸੈਸ਼ਨ

Tuesday, Jan 05, 2021 - 06:00 PM (IST)

ਨਵੀਂ ਦਿੱਲੀ — ਸੰਸਦ ਦਾ ਬਜਟ ਸੈਸ਼ਨ 29 ਜਨਵਰੀ ਤੋਂ ਸ਼ੁਰੂ ਹੋ ਸਕਦਾ ਹੈ। ਸੂਤਰਾਂ ਅਨੁਸਾਰ ਸੰਸਦੀ ਮਾਮਲਿਆਂ ਬਾਰੇ ਕੈਬਨਿਟ ਕਮੇਟੀ (ਸੀਸੀਪੀਏ) ਨੇ 29 ਜਨਵਰੀ ਤੋਂ ਬਜਟ ਸੈਸ਼ਨ ਦੀ ਸਿਫਾਰਸ਼ ਕੀਤੀ ਹੈ। ਇਸ ਵਾਰ ਬਜਟ ਸੈਸ਼ਨ ਦੋ ਹਿੱਸਿਆਂ ਵਿਚ ਚੱਲੇਗਾ। ਇਹ ਸੈਸ਼ਨ ਪਹਿਲਾਂ 29 ਜਨਵਰੀ ਤੋਂ 15 ਫਰਵਰੀ ਤੱਕ ਚੱਲੇਗਾ ਅਤੇ ਇਸ ਤੋਂ ਬਾਅਦ 8 ਮਾਰਚ ਤੋਂ 8 ਅਪ੍ਰੈਲ ਤੱਕ ਹੋਵੇਗਾ।

ਜਾਣਕਾਰੀ ਮੁਤਾਬਕ ਰਾਸ਼ਟਰਪਤੀ ਕੋਵਿੰਦ 29 ਜਨਵਰੀ ਨੂੰ ਸੰਸਦ ਦੇ ਦੋਵੇਂ ਸਦਨਾਂ ਦੀ ਸਾਂਝੀ ਬੈਠਕ ਨੂੰ ਸੰਬੋਧਿਤ ਕਰਨਗੇ ਅਤੇ 1 ਫਰਵਰੀ ਨੂੰ ਕੇਂਦਰੀ ਬਜਟ ਪੇਸ਼ ਹੋਣ ਦੀ ਸੰਭਾਵਨਾ ਹੈ।

ਕੋਰੋਨਾ ਆਫ਼ਤ ਅਤੇ ਕਿਸਾਨੀ ਅੰਦੋਲਨ ਵਿਚਕਾਰ ਇਸ ਵਾਰ ਬਜਟ ਸੈਸ਼ਨ ਮਹੱਤਵਪੂਰਨ ਹੋਵੇਗਾ

ਇਸ ਵਾਰ ਬਜਟ ਸੈਸ਼ਨ ਕੋਰੋਨਾ ਆਫ਼ਤ ਅਤੇ ਖੇਤੀਬਾੜੀ ਕਾਨੂੰਨ ਨੂੰ ਲੈ ਕੇ ਕਿਸਾਨਾਂ ਦੇ ਅੰਦੋਲਨ ਵਿਚਾਲੇ ਮਹੱਤਵਪੂਰਨ ਰਹੇਗਾ। ਕੋਰੋਨਾ ਪੀਰੀਅਡ ਵਿਚ ਬਹੁਤ ਸਾਰੇ ਲੋਕਾਂ ਦੀ ਨੌਕਰੀ ਖੁਸ ਜਾਣ ਤੋਂ ਬਾਅਦ, ਇਸ ਵਾਰ ਮੱਧਵਰਗੀ ਲੋਕਾਂ ਨੂੰ ਵੀ ਉੱਚੀਆਂ ਉਮੀਦਾਂ ਹਨ। ਵਿੱਤ ਮੰਤਰੀ ਨੇ ਹਾਲ ਹੀ ਵਿਚ ਇਹ ਵੀ ਕਿਹਾ ਸੀ ਕਿ ਆਉਣ ਵਾਲੇ ਬਜਟ ਵਿਚ ਬੁਨਿਆਦੀ ਢਾਂਚੇ ਅਤੇ ਖਰਚਿਆਂ ’ਤੇ ਜ਼ੋਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਰੇਲਵੇ ਨੇ ਸ਼ੁਰੂ ਕੀਤਾ ਨਵਾਂ ਪੋਰਟਲ, ਹੁਣ ਮਾਲ ਦੀ ਢੋਆ-ਢੁਆਈ ਲਈ ਘਰ ਬੈਠੇ ਹੋਵੇਗੀ ਬੁਕਿੰਗ

ਪਿਛਲੇ ਮਹੀਨੇ ਨਹੀਂ ਹੋਇਆ ਸੀ ਸਰਦੀਆਂ ਦਾ ਸੈਸ਼ਨ 

ਪਿਛਲੇ ਮਹੀਨੇ ਸੰਸਦ ਦੇ ਸਰਦ ਰੁੱਤ ਸੈਸ਼ਨ ਨੂੰ ਕੋਰੋਨਾ ਆਫ਼ਤ ਕਾਰਨ ਰੱਦ ਕਰਨਾ ਪਿਆ ਸੀ। ਵਿੱਤ ਮੰਤਰਾਲੇ ਨੇ ਪਿਛਲੇ ਸਾਲ ਅਕਤੂਬਰ ਵਿਚ 2021-22 ਦੇ ਬਜਟ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ। ਇਸ ਸਾਲ ਦਾ ਬਜਟ ਬਹੁਤ ਮਹੱਤਵਪੂਰਨ ਹੈ। ਇਸ ਵਾਰ ਕੋਵਿਡ -19 ਨਾਲ ਜੁੜੇ ਸਾਰੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ, ਮਹਾਂਮਾਰੀ ਦਾ ਸਾਹਮਣਾ ਕਰ ਰਹੇ ਭਾਰਤੀ ਅਰਥਚਾਰੇ ਦੇ ਸਾਰੇ ਖੇਤਰਾਂ ’ਤੇ ਧਿਆਨ ਦੇਣ ਦੀ ਜ਼ਰੂਰਤ ਹੋਏਗੀ।

ਇਹ ਵੀ ਪੜ੍ਹੋ : ਬਜਾਜ ਆਟੋ ਨੇ ਕਾਇਮ ਕੀਤਾ ਰਿਕਾਰਡ, ਮਾਰਕੀਟ ਕੈਪ 1 ਲੱਖ ਕਰੋੜ ਦੇ ਪਾਰ ਤੇ ਸ਼ੇਅਰਾਂ ’ਚ ਵੱਡਾ ਉਛਾਲ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ’ਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News