ਬਜਟ 2021 : ਟੀਕਾਕਰਨ 'ਤੇ 35,000 ਕਰੋੜ ਰੁਪਏ ਖ਼ਰਚੇਗੀ ਸਰਕਾਰ

Monday, Feb 01, 2021 - 11:36 AM (IST)

ਬਜਟ 2021 : ਟੀਕਾਕਰਨ 'ਤੇ 35,000 ਕਰੋੜ ਰੁਪਏ ਖ਼ਰਚੇਗੀ ਸਰਕਾਰ

ਨਵੀਂ ਦਿੱਲੀ- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੋਮਵਾਰ ਨੂੰ ਕੇਂਦਰੀ ਬਜਟ 2021 ਪੇਸ਼ ਕੀਤਾ ਅਤੇ ਆਤਮਨਿਰਭਰ ਭਾਰਤ ਸਿਹਤ ਯੋਜਨਾ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਕੋਵਿਡ ਟੀਕਾਕਰਨ ਲਈ 35,000 ਕਰੋੜ ਰੁਪਏ ਖ਼ਰਚ ਕਰੇਗੀ।

ਵਿੱਤ ਮੰਤਰੀ ਨੇ ਕਿਹਾ ਕਿ ਜੇਕਰ ਜ਼ਰੂਰਤ ਹੋਈ ਤਾਂ ਅੱਗੇ ਵੀ ਫੰਡ ਉਪਲਬਧ ਕਰਾਇਆ ਜਾਵੇਗਾ। ਉਨ੍ਹਾਂ ਕਿਹਾ ਕਿ 2021-22 ਵਿਚ ਸਿਹਤ ਬਜਟ 2.23 ਲੱਖ ਕਰੋੜ ਰੁਪਏ ਕੀਤਾ ਗਿਆ ਹੈ ਅਤੇ ਇਸ ਵਿਚ ਪਿਛਲੀ ਵਾਰ ਨਾਲੋਂ 137 ਫ਼ੀਸਦੀ ਵਾਧਾ ਹੋਇਆ ਹੈ।

ਗੌਰਤਲਬ ਹੈ ਕਿ 16 ਜਨਵਰੀ ਨੂੰ ਕੋਵਿਡ-19 ਖਿਲਾਫ਼ ਵਿਸ਼ਵ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ ਗਈ ਹੈ। ਹੁਣ ਤੱਕ ਭਾਰਤ ਵਿਚ ਦੋ ਟੀਕੇ ਮਨਜ਼ੂਰ ਕੀਤੇ ਗਏ ਹਨ। ਇਸ ਵਿਚ ਇਕ ਸੀਰਮ ਇੰਸਟੀਚਿਊਟ ਦਾ ਕੋਵੀਸ਼ੀਲਡ ਅਤੇ ਦੂਜਾ ਭਾਰਤ ਬਾਇਓਟੈਕ ਦਾ ਕੋਵੈਕਸਿਨ ਸ਼ਾਮਲ ਹੈ। ਜਲਦ ਹੋਰ ਟੀਕਿਆਂ ਨੂੰ ਵੀ ਮਨਜ਼ੂਰੀ ਦਿੱਤੀ ਜਾ ਸਕਦੀ ਹੈ। ਭਾਰਤ ਦੂਜੇ ਦੇਸ਼ਾਂ ਨੂੰ ਵੀ ਟੀਕੇ ਦੇ ਰਿਹਾ ਹੈ।


author

Sanjeev

Content Editor

Related News