ਬਜਟ 2019 : ਗਾਂਵਾਂ ਲਈ ਸਰਕਾਰ ਸ਼ੁਰੂ ਕਰੇਗੀ ਕਾਮਧੇਨੁ ਯੋਜਨਾ

02/01/2019 12:11:42 PM

ਨਵੀਂ ਦਿੱਲੀ — ਵਿੱਤ ਮੰਤਰੀ ਪੀਯੂਸ਼ ਗੋਇਲ ਨੇ ਅੰਤਰਿਮ ਬਜਟ 2019 'ਚ ਗਾਵਾਂ ਲਈ ਵੱਡਾ ਐਲਾਨ ਕੀਤਾ ਹੈ। ਮੋਦੀ ਸਰਕਾਰ ਨੇ ਗਾਵਾਂ ਲਈ ਕਾਮਧੇਨੁ ਯੋਜਨਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਪੀਯੂਸ਼ ਗੋਇਲ ਨੇ ਬਜਟ ਵਿਚ ਕਿਹਾ,' ਸਰਕਾਰ ਕਾਮਧੇਨੁ ਯੋਜਨਾ ਸ਼ੁਰੂ ਕਰੇਗੀ।

ਗਊ ਮਾਤਾ ਦੇ ਸਨਮਾਨ ਅਤੇ ਗਊ ਮਾਤਾ ਲਈ ਸਰਕਾਰ ਪਿੱਛੇ ਨਹੀਂ ਹਟੇਗੀ। ਜਿਹੜੇ ਵੀ ਕੰਮ ਲਈ ਜ਼ਰੂਰਤ ਹੋਵੇਗੀ, ਉਹ ਕੰਮ ਕਰੇਗੀ।' ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਰਾਸ਼ਟਰੀ ਕਾਮਧੇਨੁ ਆਯੋਗ ਬਣਾਇਆ ਜਾਵੇਗਾ। ਰਾਸ਼ਟਰੀ ਗੋਕੁਲ ਕਮਿਸ਼ਨ ਬਣਾਇਆ ਜਾਵੇਗਾ ਅਤੇ ਕਾਮਧੇਨੁ ਯੋਜਨਾ 'ਤੇ 750 ਕਰੋੜ ਰੁਪਏ ਖਰਚ ਹੋਣਗੇ। ਵਿੱਤ ਮੰਤਰੀ ਨੇ ਬਜਟ ਪੇਸ਼ ਕਰਦੇ ਹੋਏ ਕਿਹਾ ਕਿ ਪਸ਼ੂ-ਪਾਲਣ ਅਤੇ ਮੱਛੀ ਪਾਲਣ ਲਈ ਕਰਜ਼ੇ ਵਿਚ 2 ਫੀਸਦੀ ਦੀ ਵਿਆਜ ਛੋਟ ਮਿਲੇਗੀ।


Related News